ਰੋਮ/ਇਟਲੀ (ਦਲਵੀਰ ਕੈਂਥ): ਭਾਰਤ ਵਿੱਚ ਹੁਣ ਕੋਰੋਨਾ ਵਾਇਰਸ ਦੇ ਰਿਕਾਰਡ ਤੋੜ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਜਿੱਥੇ ਯੂਰਪ ਸਮੇਤ ਕਈ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਲਗਾਈ ਹੋਈ ਹੈ ਤੇ ਭਾਰਤ ਵਿੱਚ ਦਿਨੋ ਦਿਨ ਵੱਧ ਰਹੇ ਕੋਰੋਨਾ ਕੇਸਾਂ ਕਾਰਨ ਪਾਬੰਦੀ ਲਗਾਉਂਦੇ ਜਾ ਰਹੇ ਹਨ, ਉੱਥੇ ਇਟਲੀ ਸਰਕਾਰ ਵੱਲੋਂ ਵੀ ਭਾਰਤ ਤੋਂ ਇਟਲੀ ਆਉਣ ਵਾਲੇ ਯਾਤਰੀਆਂ ਲਈ ਆਰਜ਼ੀ ਤੌਰ 'ਤੇ 14 ਦਿਨ ਲਈ ਆਰਜ਼ੀ ਪਾਬੰਦੀ ਲਗਾ ਦਿੱਤੀ ਗਈ ਹੈ।
ਇਟਲੀ ਦੇ ਸਿਹਤ ਮੰਤਰੀ ਰੋਬੈਰਤੋ ਸੰਪੇਰੰਜਾ ਵਲੋਂ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਭਾਰਤ ਵਿੱਚ ਲਗਾਤਾਰ ਵੱਧ ਰਹੇ ਕੇਸਾਂ ਦੇ ਕਾਰਨ ਸਾਨੂੰ ਇਹ ਪਾਬੰਦੀ ਲਗਾਉਣੀ ਪੈ ਰਹੀ ਹੈ ਪਰ ਜਿਹੜੇ ਨਾਗਰਿਕ ਇਟਲੀ ਦੇ ਨਿਵਾਸੀ ਹਨ ਉਨ੍ਹਾਂ ਨੂੰ ਕੋਈ ਰੋਕ ਨਹੀਂ ਹੈ ਉਹ ਇਟਲੀ ਵਾਪਸ ਆ ਸਕਦੇ ਹਨ। ਇਸ ਦੇ ਲਈ ਉਨ੍ਹਾਂ ਕੋਲ ਕੋਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਹੋਣੀ ਚਾਹੀਦੀ ਹੈ। ਭਾਰਤ ਤੋਂ ਇਟਲੀ ਪਹੁੰਚ ਕੇ 14 ਦਿਨਾਂ ਲਈ ਇਕਾਂਤਵਾਸ ਹੋਣਾ ਲਾਜ਼ਮੀ ਹੋਵੇਗਾ ਕਿਉਂਕਿ ਭਾਰਤ ਵਿੱਚ 24 ਅਪ੍ਰੈਲ ਨੂੰ 346,000 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਸਨ ਜਿਹੜਾ ਕਿ ਇੱਕ ਦਿਨ ਦਾ ਪੂਰੀ ਦੁਨੀਆ ਭਰ ਵਿੱਚ ਹੁਣ ਤੱਕ ਦੇ ਪਹਿਲੇ ਦਰਜੇ ਦਾ ਰਿਕਾਰਡ ਦਰਜ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਯਾਤਰਾ ਨਿਯਮ ਕੀਤੇ ਸਖ਼ਤ, ਭਾਰਤੀ ਮੂਲ ਦੇ ਆਸ਼ੀਸ਼ ਸਮੇਤ ਫਸੇ ਕਈ ਪਰਿਵਾਰ
ਉਨ੍ਹਾਂ ਕਿਹਾ ਕਿ ਇਟਲੀ ਸਰਕਾਰ ਦਿਨ ਰਾਤ ਇਸ ਮਹਾਮਾਰੀ 'ਤੇ ਕਾਬੂ ਪਾਉਣ ਵਿੱਚ ਲੱਗੀ ਹੋਈ ਹੈ।ਇਟਲੀ ਸਰਕਾਰ ਹੁਣ ਕਿਸੇ ਕਿਸਮ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ।ਦੱਸਣਯੋਗ ਹੈ ਕਿ ਭਾਰਤ ਤੋਂ ਵਿਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ 'ਤੇ ਪਹਿਲਾਂ ਵੀ ਕਈ ਦੇਸ਼ਾਂ ਨੇ ਪਾਬੰਦੀ ਲਗਾ ਦਿੱਤੀ ਹੈ ਅਤੇ ਹੁਣ ਇਟਲੀ ਸਰਕਾਰ ਵੱਲੋਂ ਵੀ ਇੱਕ ਆਰਡੀਨੈਂਸ 'ਤੇ ਦਸਤਖ਼ਤ ਕਰ ਕੇ ਭਾਰਤ ਤੋਂ ਇਟਲੀ ਆਉਣ ਵਾਲੇ ਨਵੇ ਯਾਤਰੀਆਂ 'ਤੇ ਆਰਜ਼ੀ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।ਦੂਜੇ ਪਾਸੇ ਇਟਲੀ ਤੋਂ ਭਾਰਤ ਗਏ ਯਾਤਰੀਆਂ ਨੂੰ ਵੀ ਇਸ ਨਵੇਂ ਪਾਬੰਦੀ ਸ਼ੁਦਾ ਆਰਡੀਨੈਂਸ ਤੋਂ ਬਾਅਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਜ਼ਿਕਰਯੋਗ ਇਟਲੀ ਦੀ ਨਿਵਾਸ ਆਗਿਆ ਵਾਲੇ ਜਿਹੜੇ ਭਾਰਤ ਗਏ ਭਾਰਤੀ ਹਨ ਉਹ ਉਹਨਾਂ ਨੂੰ ਇਟਲੀ ਆਉਣ ਸਮੇ 48 ਘੰਟੇ ਮਾਨਤਾ ਪ੍ਰਾਪਤ ਰਿਪੋਰਟ ਦਾ ਲੈਕੇ ਆਉਣਾ ਲਾਜ਼ਮੀ ਇਹ ਸ਼ਰਤ ਉਹਨਾਂ ਲਈ ਵੀ ਹੈ ਜਿਹਨਾਂ ਕੋਲ ਨਿਵਾਸ ਆਗਿਆ ਖਤਮ ਹੈ ਤੇ ਉਹਨਾਂ ਮਿਆਦ ਵਧਾਉਣ ਲਈ ਸਰਕਾਰ ਨੂੰ ਦਰਖ਼ਾਸਤ ਦਿੱਤੀ ਹੋਈ ਹੈ ਤੇ ਰਸੀਦ ਉਹਨਾਂ ਕੋਲ ਪਿਛਲੇ 6 ਮਹੀਨਿਆਂ ਤੋਂ ਵੱਧ ਪੁਰਾਣੀ ਨਹੀ।
ਨੋਟ- ਹੁਣ ਇਟਲੀ ਨੇ ਵੀ ਭਾਰਤ ਤੋਂ ਆਉਣ ਵਾਲੇ ਨਵੇਂ ਯਾਤਰੀਆਂ 'ਤੇ ਲਾਈ ਪਾਬੰਦੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੀਰੀਅਲ ਬਲਾਸਟ ਮਾਮਲੇ ’ਚ ਸ਼੍ਰੀਲੰਕਾ ਦੇ ਸਾਬਕਾ ਮੰਤਰੀ ਰਿਸ਼ਦ ਅਤੇ ਭਰਾ ਗ੍ਰਿਫਤਾਰ
NEXT STORY