ਰੋਮ (ਬਿਊਰੋ): ਪੋਪ ਫ੍ਰਾਂਸਿਸ ਨੇ 6 ਮਹੀਨੇ ਦੀ ਤਾਲਾਬੰਦੀ ਦੇ ਬਾਅਦ ਬੁੱਧਵਾਰ ਨੂੰ ਆਪਣੇ ਹਫਤਾਵਰੀ ਕੰਮ ਸ਼ੁਰੂ ਕਰ ਦਿੱਤੇ। ਇਸ ਦੌਰਾਨ ਉਹ ਪਹਿਲੀ ਵਾਰ ਫੇਸ ਮਾਸਕ ਪਹਿਨੇ ਅਤੇ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰਦੇ ਦਿਸੇ। ਫ੍ਰਾਂਸਿਸ ਅਪੋਸਟੋਲਿਕ ਪੈਲੇਸ ਦੇ ਅੰਦਰ ਸੈਨ ਡਮਾਸੋ ਦੇ ਵਿਹੜੇ ਵਿਚ ਆਪਣੀ ਕਾਰ ਵਿਚੋਂ ਉਤਰੇ ਤਾਂ ਉਹਨਾਂ ਨੇ ਮਾਸਕ ਪਹਿਨਿਆ ਹੋਇਆ ਸੀ।
ਪੜ੍ਹੋ ਇਹ ਅਹਿਮ ਖਬਰ- ਚੀਨ ਦੇ ਨਾਲ ਤਣਾਅ ਦੇ ਬਾਅਦ ਭਾਰਤ, ਆਸਟ੍ਰੇਲੀਆ ਅਤੇ ਫਰਾਂਸ 'ਚ ਪਹਿਲੀ ਸੰਯੁਕਤ ਵਾਰਤਾ
ਜਵਾਨੀ ਵਿਚ ਬੀਮਾਰੀ ਦੇ ਕਾਰਨ ਫੇਫੜੇ ਦਾ ਇਕ ਹਿੱਸਾ ਗਵਾ ਚੁੱਕੇ 83 ਸਾਲਾ ਫ੍ਰਾਂਸਿਸ ਸਮਾਜਿਕ ਦੂਰੀ ਦਾ ਪਾਲਣ ਕਰਦੇ ਹੋਏ ਭੀੜ ਦੇ ਨੇੜੇ ਨਹੀਂ ਗਏ।ਉਹਨਾਂ ਨੇ ਲੋਕਾਂ ਤੋਂ ਦੂਰੀ ਬਣਾ ਕੇ ਬੈਠਣ ਦੀ ਅਪੀਲ ਕੀਤੀ ਅਤੇ ਮਹਾਮਾਰੀ ਵਿਰੁੱਧ ਲੜਾਈ ਜਾਰੀ ਰੱਖਣ ਲਈ ਵੀਕਿਹਾ। ਉਹਨਾਂ ਨੂੰ ਦੇਖਣ ਦੇ ਲਈ ਵੱਡੀ ਗਿਣਤੀ ਵਿਚ ਲੋਕ ਜੁਟੇ ਪਰ ਪੂਰਾ ਪ੍ਰੋਗਰਾਮ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਹੀ ਪੂਰਾ ਕੀਤਾ ਗਿਆ।
ਓਰੇਗਨ ਜੰਗਲੀ ਅੱਗ ਕਾਰਨ ਸੈਂਕੜੇ ਘਰ ਤਬਾਹ, ਭਾਰੀ ਨੁਕਸਾਨ ਦਾ ਅਲਰਟ ਜਾਰੀ (ਤਸਵੀਰਾਂ)
NEXT STORY