ਰੋਮ/ਇਟਲੀ (ਕੈਂਥ): ਇਟਲੀ ਦੇ ਬਾਸ਼ਿੰਦੇ ਸਿਰਫ਼ ਸਿਹਤ ਪੱਖੋਂ ਹੀ ਤੰਦਰੁਸਤ ਨਹੀਂ ਸਗੋਂ ਇੱਥੋਂ ਦੇ ਬਜ਼ੁਰਗ ਲੋਕ ਜੇਬ ਪੱਖੋਂ ਵੀ ਕਾਫ਼ੀ ਮਜ਼ਬੂਤ ਹੋ ਰਹੇ ਹਨ ।ਇਸ ਗੱਲ ਦਾ ਖੁਲਾਸਾ ਜਨਗਣਨਾ ਟੈਂਡਰਕੈਪੀਟਲ ਦੀ ਰਿਪੋਰਟ ਨੇ ਕੀਤਾ ਹੈ, ਜਿਸ ਮੁਤਾਬਕ ਇਟਲੀ ਵਿੱਚ 65 ਸਾਲ ਤੋਂ ਵਧੇਰੇ ਉਮਰ ਦੇ 18 ਲੱਖ ਅਜਿਹੇ ਬਜ਼ੁਰਗ ਹਨ ਜਿਹੜੇ ਕਿ ਪਿਛਲੇ 10 ਸਾਲਾਂ ਦੌਰਾਨ ਵਧੇਰੇ ਜਾਇਦਾਦ ਦੇ ਮਾਲਕ ਬਣੇ ਹਨ। ਇਹ ਅੰਕੜਾ ਇਟਲੀ ਦੀ ਕੁੱਲ ਆਬਾਦੀ ਦਾ ਔਸਤਨ 22.7% ਹੈ। ਇਟਲੀ ਦੀ ਸਿਲਵਰ ਆਰਥਿਕਤਾ ਅਤੇ ਇਸ ਦੇ ਨਤੀਜੇ ਤਹਿਤ ਚੰਗੇ ਨਿਵੇਸ਼ਕਾਂ ਤੇ ਜਨਗਣਨਾ ਟੈਂਡਰਕੈਪੀਟਲ ਦੀ ਰਿਪੋਰਟ ਦਰਸਾਉਂਦੀ ਹੈ ਕਿ ਇਟਲੀ ਦੀ ਕੁੱਲ ਆਬਾਦੀ ਦੇ ਅਮੀਰਾਂ ਦੀ ਗਿਣਤੀ ਦਾ ਅੰਕੜਾ 20.2% ਤੋਂ 39.9% ਤੱਕ ਪਹੁੰਚ ਗਿਆ ਹੈ।
ਇਹ ਜਨਗਣਨਾ ਸੰਨ 1995 ਤੋਂ 2016 ਦੇ ਵਿਚਕਾਰ ਦੀ ਹੈ ।ਇਸ ਕਾਰਵਾਈ ਵਿੱਚ ਵਧੇਰੇ ਬਜ਼ੁਰਗ ਲੋਕਾਂ ਦਾ ਅਮੀਰ ਬਣਨਾ ਚੰਗਾ ਮੰਨਿਆ ਜਾ ਰਿਹਾ ਹੈ।ਇਸ ਰਿਪੋਰਟ ਵਿੱਚ ਬਜੁਰਗਾਂ ਦੀ ਜੀਵਨ ਸ਼ੈਲੀ, ਵਿਵਹਾਰ, ਇਟਾਲੀਅਨ ਆਰਥਿਕਤਾ ਅਤੇ ਸਮਾਜ ਲਈ ਇਹਨਾਂ ਦੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਬੱਚਤ ਦੀਆਂ ਸੰਭਾਵਨਾਵਾਂ ਦੀ ਪਛਾਣ ਕਰਨਾ, ਲੰਬੀ ਉਮਰ ਨੂੰ ਖਰਚੇ ਵਜੋਂ ਨਹੀਂ ਬਲਕਿ ਇੱਕ ਸਰੋਤ ਅਤੇ ਵਧੀਆ ਸਮਾਂ ਮੰਨਣਾ ਹੈ।ਪੂਰੇ ਯੂਰਪ ਵਿੱਚ ਇਟਲੀ ਇੱਕ ਅਜਿਹੇ ਦੇਸ਼ ਵਜੋਂ ਸਾਹਮਣੇ ਆਇਆ ਹੈ ਜਿੱਥੇ ਕਿ 65 ਸਾਲਾਂ ਦੇ ਬਜ਼ੁਰਗ ਅਮੀਰ ਹੁੰਦੇ ਹੋਏ ਇਟਲੀ ਦੇ ਸਮਾਜ ਲਈ ਇੱਕ ਨਵੀਂ ਭੂਮਿਕਾ ਨਿਭਾਅ ਰਹੇ ਹਨ ਜੋ ਕਿ ਕੁੱਲ ਆਬਾਦੀ ਦਾ 22.7% ਹੈ।
ਇਸ ਤੋਂ ਪਹਿਲਾਂ ਇਟਲੀ ਦਾ ਯੂਰਪ ਵਿੱਚ ਲੰਬੀ ਜ਼ਿੰਦਗੀ ਦਾ ਹੋਣ ਦਾ ਵੀ ਰਿਕਾਰਡ ਹੈ ਜਿਸ ਵਿੱਚ 22.8% ਬਜ਼ੁਰਗ ਹਨ। ਇਸ ਤੋਂ ਬਾਅਦ ਗਰੀਸ 21.9%, ਪੁਰਤਗਾਲ 21.7%, ਫਿਨਲੈਂਡ 21.6% ਅਤੇ ਜਰਮਨੀ 21.5% ਹਨ। ਜਿਹੜੇ ਲੋਕ ਲੰਬੀ ਉਮਰ ਭੋਗਦੇ ਹਨ।ਇਟਲੀ ਵਿੱਚ 9.6 ਮਿਲੀਅਨ ਬਜ਼ੁਰਗ ਅਜਿਹੇ ਹਨ ਜਿਹੜੇ ਕਿ ਪੋਤੇ-ਪੋਤੀਆਂ ਦੀ ਦੇਖਭਾਲ ਕਰਦੇ ਹਨ।ਉਹਨਾਂ ਵਿੱਚ 3.6 ਮਿਲੀਅਨ ਅਜਿਹੇ ਬਜ਼ੁਰਗ ਹਨ ਜਿਹੜੇ ਕਿ ਲਗਾਤਾਰ ਕਰਦੇ ਆ ਰਹੇ ਹਨ।ਇਹ ਬਜ਼ੁਰਗ ਪੱਖਾਂ ਦੀ ਤਬਦੀਲੀ ਦੀ ਪ੍ਰਕਿਰਿਆ ਹੈ ਜਿਹੜੀ ਕਿ ਸਮਾਜ ਵਿੱਚ ਵੱਧ ਰਹੀ ਮਜ਼ਬੂਤ ਸੱਚਾਈ ਹੈ ।ਇਟਲੀ ਵਿੱਚ ਔਸਤਨ ਬਜ਼ੁਰਗ ਲੋਕਾਂ ਦਾ ਆਪਣਾ ਘਰ, ਚੰਗਾ ਅਤੇ ਤੰਦਰੁਸਤੀ ਵਾਲਾ ਜੀਵਨ ਹੈ।ਇਸ ਜਨਗਣਨਾ ਨਾਲ 65 ਸਾਲਾਂ ਦੇ ਬਜ਼ੁਰਗਾਂ ਦੇ ਅਮੀਰ ਹੋਣ ਦਾ ਖੁਲਾਸਾ ਇਟਾਲੀਅਨ ਦੇ ਨਾਲ-ਨਾਲ ਵਿਦੇਸ਼ੀਆਂ ਨੂੰ ਵੀ ਹੈਰਾਨ ਕਰਦਾ ਹੈ।
ਬਗਦਾਦ ਦੀ14 ਮੰਜ਼ਿਲਾ ਇਮਾਰਤ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਪਛਾਣ ਬਿੰਦੂ ਬਣੀ
NEXT STORY