ਬਗਦਾਦ (ਭਾਸ਼ਾ): ਇਰਾਕ ਦੀ ਰਾਜਧਾਨੀ ਬਗਦਾਦ ਵਿਚ ਸਥਿਤ ਇਕ ਇਮਾਰਤ ਬੀਤੇ ਇਕ ਮਹੀਨੇ ਤੋਂ ਜਾਰੀ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਪਛਾਣ ਬਿੰਦੂ ਬਣ ਗਈ ਹੈ। ਇੱਥੇ ਕਈ ਦਿਨਾਂ ਤੋਂ ਲੋਕ ਭ੍ਰਿਸ਼ਟਾਚਾਰ, ਬੇਰੋਜ਼ਗਾਰੀ ਅਤੇ ਬੁਨਿਆਦੀ ਸਹੂਲਤਾਂ ਦੀ ਕਮੀ ਨੂੰ ਲੈ ਕੇ ਡਟੇ ਹੋਏ ਹਨ। ਸੱਦਾਮ ਹੁਸੈਨ ਦੇ ਜ਼ਮਾਨੇ ਦੀ 14 ਮੰਜ਼ਿਲਾ ਇਮਾਰਤ ਦਜਲਾ ਨਦੀ ਦੇ ਕਿਨਾਰੇ ਸਥਿਤ ਹੈ। ਇਮਾਰਤ 2003 ਤੋਂ ਖਾਲੀ ਪਈ ਹੋਈ ਹੈ ਜਦੋਂ ਅਮਰੀਕੀ ਬਲਾਂ ਨੇ ਇੱਥੇ ਬੰਬਾਰੀ ਕੀਤੀ ਸੀ। ਭਾਵੇਂਕਿ 25 ਅਕਤੂਬਰ ਤੋਂ ਇੱਥੇ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਇਕੱਠੇ ਹਨ ਜਿਹੜੇ ਵਾਪਸ ਜਾਣ ਲਈ ਤਿਆਰ ਨਹੀਂ ਹਨ।
ਇਮਾਰਤ ਦੇ ਸਭ ਤੋਂ ਉੱਪਰੀ ਤਲ 'ਤੇ ਮਸ਼ਹੂਰ ਰੈਸਟੋਰੈਂਟ ਦੇ ਕਾਰਨ ਇਸ ਨੂੰ 'ਟਰਕਿਸ਼ ਰੈਸਟੋਰੈਂਟ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪਰ ਅੱਜ ਇਸ ਨੂੰ 'ਸਟਾਲਿਨਗ੍ਰਾਦ ਬਗਦਾਦ', 'ਹੈਂਗਿੰਗ ਗਾਰਡਨਜ਼' ਅਤੇ 'ਜਬਲ ਉਹਦ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਕ ਇਰਾਕੀ ਜਨਰਲ ਦੇ ਮੁਤਾਬਕ ਇਮਾਰਤ ਤੋਂ ਤਹਿਰੀਰ ਚੌਕ, ਨੇੜਲੇ ਪੁਲ ਅਤੇ ਹਰੇ ਇਲਾਕੇ ਸਾਫ ਦਿਖਾਈ ਦਿੰਦੇ ਹਨ। ਇੱਥੇ ਸਰਕਾਰੀ ਦਫਤਰਾਂ ਅਤੇ ਪੱਛਮੀ ਦੇਸ਼ਾਂ ਦੇ ਦੂਤਾਵਾਸ ਵੀ ਮੌਜੂਦ ਹਨ ਜੋ ਇਸ ਨੂੰ ਰਣਨੀਤਕ ਰੂਪ ਨਾਲ ਮਹੱਤਵਪੂਰਨ ਬਣਾਉਂਦੇ ਹਨ। ਇਸ ਤੋਂ ਪਹਿਲਾਂ ਇਸ ਇਮਾਰਤ ਦੀ ਵਰਤੋਂ ਸੁਰੱਖਿਆ ਬਲ ਅਤੇ ਦੰਗਾ ਵਿਰੋਧੀ ਪੁਲਸ ਕਰਦੀ ਸੀ।
ਇੱਥੇ ਸਕੂਲੀ ਬੱਚਿਆਂ ਲਈ 10 ਵਜੇ ਸੌਣਾ ਹੋਇਆ ਲਾਜ਼ਮੀ, ਮਾਪਿਆਂ 'ਚ ਨਾਰਾਜ਼ਗੀ
NEXT STORY