ਰੋਮ (ਕੈਂਥ): ਕੋਰੋਨਾ ਵਾਇਰਸ ਬਿਮਾਰੀ ਨਾਲ ਨਜਿੱਠਣ ਲਈ ਪੂਰੀ ਦੁਨੀਆ ਇਸ ਸਮੇਂ ਐਂਟੀ ਕੋਵਿਡ-19 ਦਾ ਟੀਕਾ ਲਵਾਉਣ ਵਿਚ ਜੁਟੀ ਹੋਈ ਹੈ, ਤਾਂ ਜੋ ਇਸ ਬਿਮਾਰੀ ਨਾਲ ਜਲਦੀ ਤੋਂ ਜਲਦੀ ਨਜਿੱਠਿਆ ਜਾ ਸਕੇ। ਇਟਲੀ ਜੋ ਕਿ ਚੀਨ ਤੋਂ ਬਾਅਦ ਸਭ ਤੋਂ ਪਹਿਲਾ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਰਿਹਾ, ਜਿਸ ਕਾਰਨ ਇਟਲੀ ਦੇ ਲੋਕਾਂ ਦਾ ਬਹੁਤ ਜ਼ਿਆਦਾ ਆਰਥਿਕ ਅਤੇ ਜਾਨੀ ਨੁਕਸਾਨ ਹੋਇਆ। ਇਨਫੈਕਸ਼ਨ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਇਟਲੀ ਸਰਕਾਰ ਨੇ ਕੋਰੋਨਾ ਵਾਇਰਸ ਟੀਕਾਕਰਨ ਦੀ ਮੁਹਿੰਮ ਨੂੰ ਜੰਗੀ ਪੱਧਰ 'ਤੇ ਚਲਾਇਆ ਹੋਇਆ ਹੈ, ਜਿਸ ਤਹਿਤ ਲੱਖਾਂ ਲੋਕ ਇਟਲੀ ਵਿੱਚ ਐਂਟੀ ਕੋਵਿਡ ਵੈਕਸੀਨ ਦੀ ਖ਼ੁਰਾਕ ਲੈ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਕੋਰੋਨਾ ਦੀ ਤੀਜੀ ਲਹਿਰ, ਪੀ.ਐੱਮ. ਟਰੂਡੋ ਨੇ ਜਤਾਈ ਚਿੰਤਾ
ਬੀਤੇ ਦਿਨ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈਟੇਰੇਲਾ ਨੇ ਮੰਗਲਵਾਰ ਨੂੰ ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਲਈ। ਇਸ ਸਬੰਧੀ ਰਾਸ਼ਟਰਪਤੀ ਦਫ਼ਤਰ ਨੇ ਦੱਸਿਆ ਕਿ ਰਾਸ਼ਟਰਪਤੀ ਮੈਟੇਰੇਲਾ ਨੇ ਬੀਤੇ ਦਿਨ ਰੋਮ ਦੇ ਸਪੈਲੈਂਜ਼ਨੀ ਹਸਪਤਾਲ ਵਿੱਚ ਦੂਸਰੀ ਖੁਰਾਕ ਲਈ, ਇਸ ਤੋਂ ਪਹਿਲਾਂ ਇਟਲੀ ਦੇ ਰਾਸ਼ਟਰਪਤੀ ਨੇ 9 ਮਾਰਚ ਨੂੰ ਪਹਿਲੀ ਖੁਰਾਕ ਲਈ ਸੀ।
ਪੜ੍ਹੋ ਇਹ ਅਹਿਮ ਖਬਰ - ਇਟਲੀ : ਮਿਸ ਫਾਬੀੳਲਾ ਅਲਬਾਨੇਜ਼ੇ ਬਣੀ ਸਭ ਤੋ ਛੋਟੀ ਉਮਰ ਦੀ ਡਿਪਲੋਮੈਟ
ਇੱਥੇ ਇਹ ਵੀ ਜ਼ਿਕਰਯੋਗ ਹੈ ਹੋਰਾਂ ਦੇਸ਼ਾਂ ਵਾਂਗ ਇਟਲੀ ਵਿੱਚ ਵੀ ਲੋਕ ਐਂਟੀ ਕੋਵਿਡ ਵੈਕਸੀਨ ਲੈਣ ਤੋਂ ਕੰਨੀ ਕਤਰਾ ਰਹੇ ਸਨ ਕਿਉਂਕਿ ਕੁਝ ਦੇਸ਼ਾਂ ਵਿੱਚ ਇਸ ਵੈਕਸੀਨੇਸਨ ਦੀ ਖ਼ੁਰਾਕ ਨਾਲ ਕੁਝ ਲੋਕਾਂ ਨੂੰ ਕਈ ਤਰ੍ਹਾਂ ਦੇ ਬੁਰੇ ਪ੍ਰਭਾਵ ਝੱਲਣੇ ਪਏ ਜਿਸ ਦੇ ਮੱਦੇਨਜਰ ਹੀ ਦੇਸ਼ ਦੇ ਰਾਸ਼ਟਰਪਤੀ ਵੱਲੋ ਲੋਕਾਂ ਦਾ ਡਰ ਦੂਰ ਕਰਨ ਲਈ ਜਿੱਥੇ ਜਨਤਕ ਅਪੀਲ ਕੀਤੀ ਗਈ, ਉੱਥੇ ਆਪ ਵੀ ਪਹਿਲ ਦੇ ਅਧਾਰ 'ਤੇ ਇਹ ਵੈਕਸੀਨੇਸ਼ਨ ਦੀ ਖ਼ੁਰਾਕ ਲੈਕੇ ਲੋਕਾਂ ਦਾ ਡਰ ਦੂਰ ਕਰਨ ਦਾ ਕੋਸ਼ਿਸ਼ ਕੀਤੀ ਗਈ।
ਨੋਟ- ਇਟਲੀ ਦੇ ਰਾਸ਼ਟਰਪਤੀ ਨੇ ਲਗਵਾਇਆ ਕੋਰੋਨਾ ਵਾਇਰਸ ਦੀ ਦੂਸਰੀ ਖੁਰਾਕ ਦਾ ਟੀਕਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਕੇ: ਬਿਨਾਂ ਕਿਸੇ ਦਾਅਵੇ ਵਾਲੇ ਪਾਰਸਲ ਰਾਇਲ ਮੇਲ ਵੱਲੋਂ ਕੀਤੇ ਜਾ ਰਹੇ ਹਨ ਨੀਲਾਮ
NEXT STORY