ਰੋਮ (ਕੈਂਥ): ਇਟਲੀ ਵਿੱਚ ਕੋਵਿਡ-19 ਨੂੰ ਜੜ੍ਹੋਂ ਖ਼ਤਮ ਕਰਨ ਹਿੱਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੂੰ ਪ੍ਰਸ਼ਾਸਨ ਲਾਗੂ ਕਰਨ ਵਿੱਚ ਦਿਨ ਰਾਤ ਇੱਕ ਕਰ ਰਿਹਾ ਹੈ।ਇਟਲੀ ਭਰ ਵਿੱਚ ਬਾਹਰੋਂ ਆਏ ਯਾਤਰੀਆਂ ਦੀ ਉਚੇਚਾ ਜਾਂਚ ਹੋ ਰਹੀ ਹੈ ਤਾਂ ਜੋ ਕੋਈ ਵੀ ਕੋਰੋਨਾ ਲਾਗ ਵਾਲਾ ਯਾਤਰੀ ਕਿਸੇ ਲਈ ਪ੍ਰੇਸ਼ਾਨੀ ਦਾ ਸਵੱਬ ਨਾ ਬਣੇ। ਇਸ ਕਾਰਵਾਈ ਨੂੰ ਅੰਜਾਮ ਦੇਣ ਲਾਤੀਨਾ ਜਿਲ੍ਹੇ ਦਾ ਪ੍ਰਸ਼ਾਸਨ ਵੀ ਬਹੁਤ ਸੰਜੀਦਗੀ ਨਾਲ ਕੰਮ ਕਰ ਰਿਹਾ ਹੈ, ਜਿਸ ਤਹਿਤ ਜ਼ਿਲ੍ਹਾ ਅਧਿਕਾਰੀ (ਪ੍ਰਫੇਤੋ) ਮਾਓਰੀਸੀਓ ਫਾਲਕੋ ਨੇ ਜਿਲ੍ਹਾ ਭਰ ਦੇ ਉਹਨਾਂ ਤਮਾਮ ਬਾਸ਼ਿੰਦਿਆਂ ਨੂੰ ਜਿਹੜੇ ਕਿ 22 ਅਪ੍ਰੈਲ ਤੋਂ ਪਹਿਲਾਂ ਤੇ 15 ਮਾਰਚ ਬਾਅਦ ਇਸ ਇਲਾਕੇ ਵਿੱਚ ਦਾਖਲ ਹੋਏ ਹਨ ਉਹ ਆਪਣਾ ਜਲਦ ਤੋਂ ਜਲਦ ਕੋਵਿਡ-19 ਦਾ ਟੈਸਟ ਕਰਵਾਉਣ ਤੇ ਆਪਣੇ ਡਾਕਟਰ ਨਾਲ ਸੰਪਰਕ ਕਰਨ।
ਪੜ੍ਹੋ ਇਹ ਅਹਿਮ ਖਬਰ -ਇਟਲੀ ਸਰਕਾਰ ਨੇ ਵਧਾਈ ਯਾਤਰੀਆਂ ਦੀ ਪਾਬੰਦੀ ਮਿਆਦ, ਪ੍ਰਵਾਸੀ ਕਾਮਿਆਂ ਦੀ ਵਧੀ ਚਿੰਤਾ
ਜਿਹਨਾਂ ਯਾਤਰੀਆਂ ਨੇ ਆਪਣਾ ਟੈਸਟ ਕਰਵਾ ਉਹਨਾਂ ਨੂੰ ਦੁਬਾਰਾ ਕਰਵਾਉਣ ਦੀ ਲੋੜ ਨਹੀ ਪਰ ਜਿਹੜੇ ਰਹਿੰਦੇ ਹਨ ਉਹ ਕ੍ਰਿਪਾ ਜਲਦ ਕਰਵਾਉਣ।ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਹਨਾਂ ਲੋਕਾਂ 'ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਜਿਨ੍ਹਾਂ ਦੀ ਤਬੀਅਤ ਖ਼ਰਾਬ ਹੈ ਤੇ ਉਹ ਲੋਕਾਂ ਦੇ ਇੱਕਠ ਵਿੱਚ ਆਉਣ-ਜਾਣ ਤੋਂ ਨਾ ਗੁਰੇਜ਼ ਕਰ ਰਹੇ ਹਨ ਤੇ ਨਾਂਹੀ ਆਪਣੀ ਸੰਜੀਦਾ ਹੋ ਜਾਂਚ ਕਰਵਾ ਰਹੇ ਹਨ।ਲਾਤੀਨਾ ਇਲਾਕੇ ਵਿੱਚ ਆਏ ਭਾਰਤੀ ਭਾਈਚਾਰੇ ਦੇ ਲੋਕ ਗੁਰਦੁਆਰਾ ਸਿੰਘ ਸਭਾ ਸਬਾਊਦੀਆ ਦੀ ਪ੍ਰਬੰਧਕ ਕਮੇਟੀ ਨਾਲ ਇਸ ਨੰਬਰ 'ਤੇ 393 9083274 ਵੀ ਰਾਫਤਾ ਕਰ ਸਕਦੇ ਕਿਉਂਕਿ ਕਮੇਟੀ ਨੂੰ ਪ੍ਰਸ਼ਾਸ਼ਨ ਵੱਲੋ ਉਚੇਚੇ ਤੌਰ ਤੇ ਜਿੱਥੇ ਜਾਗਰੂਕ ਕਰਨ ਲਈ ਕਿਹਾ ਗਿਆ ਹੈ ਉੱਥੇ ਉਹਨਾਂ ਦੀ ਵਿਸਥਾਰਪੂਰਵਕ ਜਾਣਕਾਰੀ ਵੀ ਮੁਹੱਈਆ ਕਰਵਾਉਣ ਨੂੰ ਕਿਹਾ ਕਿਹੜੇ 22 ਅਪ੍ਰੈਲ ਤੋਂ 22 ਮਾਰਚ ਦੇ ਵਿੱਚ ਭਾਰਤ ਤੋਂ ਆਏ ਹਨ ਤਾਂ ਜੋ ਕੋਈ ਸਾਥੀ ਕਿਸੇ ਲਈ ਵੀ ਕਿਸੇ ਪਰੇਸ਼ਾਨੀ ਦਾ ਸਵੱਬ ਨਾ ਬਣੇ।
ਨੋਟ- ਲਾਤੀਨਾ 'ਚ ਦਾਖਲ ਹੋਣ ਵਾਲਿਆਂ ਨੂੰ ਕੋਵਿਡ ਜਾਂਚ ਕਰਵਾਉਣ ਦੀ ਅਪੀਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਕਾਟਲੈਂਡ : ਨਿਕੋਲ ਸਟਰਜਨ ਨੇ ਗਲਾਸਗੋ ਸਾਊਥ ਸਾਈਡ ਦਾ ਚੋਣ ਮੈਦਾਨ ਕੀਤਾ ਫ਼ਤਿਹ
NEXT STORY