ਰੋਮ (ਦਲਵੀਰ ਕੈਂਥ): ਕੋਰੋਨਾ ਵਾਇਰਸ ਨੇ ਜਿੱਥੇ ਪੂਰੀ ਦੁਨੀਆ ਵਿੱਚ ਭਾਰੀ ਜਾਨੀ ਮਾਲੀ ਨੁਕਸਾਨ ਕੀਤਾ ਹੈ, ਉੱਥੇ ਹੀ ਇਟਲੀ ਵਰਗਾ ਮੁਲਕ ਜੋ ਕਿ ਸੰਸਾਰ ਭਰ ਵਿੱਚ ਆਪਣੇ ਹੈਲਥ ਸਿਸਟਮ ਨਾਲ ਜਾਣਿਆ ਜਾਂਦਾ ਹੈ, ਇੱਥੇ ਵੀ ਇਹ ਬਿਮਾਰੀ ਕਾਫ਼ੀ ਜ਼ਿਆਦਾ ਨੁਕਸਾਨ ਕਰ ਗਈ, ਹਾਲਾਂਕਿ ਹੁਣ ਇਟਲੀ ਨੇ ਆਪਣੇ ਦੇਸ਼ ਅੰਦਰ ਕਾਫੀ ਹੱਦ ਤੱਕ ਇਸ ਬੀਮਾਰੀ ਤੇ ਕਾਬੂ ਪਾ ਲਿਆ ਹੈ ਪਰ ਫਿਰ ਵੀ ਇਟਲੀ ਸਰਕਾਰ ਹਾਲੇ ਵੀ ਚੌਕੰਨੀ ਹੈ, ਇਟਲੀ ਨੇ ਭਾਰਤ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿੱਚ ਉਨ੍ਹਾਂ ਵਾਇਰਸ ਦੇ ਕੇਸਾਂ ਨੂੰ ਵੱਧਦੇ ਮੱਦੇਨਜ਼ਰ ਇਨ੍ਹਾਂ ਦੇਸ਼ਾਂ ਦੇ ਆਉਣ ਵਾਲੇ ਯਾਤਰੀਆਂ ਤੇ ਮਨਾਹੀ ਕੀਤੀ ਹੋਈ ਹੈ, ਜਿਸ ਦੀ ਮਿਆਦ ਇਟਲੀ ਸਰਕਾਰ ਦੁਆਰਾ 30 ਮਈ ਤੱਕ ਹੋਰ ਵਧਾ ਦਿੱਤੀ ਗਈ ਹੈ।
ਬੀਤੇ ਦਿਨੀਂ ਇਟਲੀ ਸਰਕਾਰ ਨੇ ਮਿਨੀਸਤਰੀ ਦੇਲਾ ਸਲੂਤੇ ਦੀ ਵੈਬਸਾਈਟ ਤੇ ਇਹ ਜਾਣਕਾਰੀ ਨਸ਼ਰ ਕੀਤੀ ਹੈ ਕਿ ਭਾਰਤ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਤੋੰ ਆਉਣ ਵਾਲੇ ਯਾਤਰੀਆਂ ਤੇ ਲਗਾਈ ਪਾਬੰਦੀ ਦੀ ਮਿਆਦ ਨੂੰ ਆਉਣ ਵਾਲੇ ਯਾਤਰੀਆਂ ਤੇ ਮਨਾਹੀ ਦੀ ਮਿਆਦ 15 ਮਈ ਤੋਂ 30 ਮਈ ਤੱਕ ਕਰ ਦਿੱਤੀ ਹੈ।ਸਿਰਫ ਇਟਾਲੀਅਨ ਪਾਸਪੋਰਟ ਹੋਲਡਰ ਹੀ ਇਟਲੀ ਵਿੱਚ ਵਾਪਿਸ ਆ ਸਕਣਗੇ ਪਰ ਉਨ੍ਹਾਂ ਨੂੰ ਵੀ ਇਟਲੀ ਵਿਚ ਆ ਕੇ 10 ਦਿਨ ਲਈ ਇਟਲੀ ਪ੍ਰਸ਼ਾਸਨ ਦੁਆਰਾ ਚੁਣੇ ਸਥਾਨ ਤੇ ਇਕਾਂਤਵਾਸ ਰਹਿਣਾ ਪਵੇਗਾ।
ਪੜ੍ਹੋ ਇਹ ਅਹਿਮ ਖਬਰ- ਯੂਕੇ: ਵਿਦੇਸ਼ਾਂ 'ਚ ਘੁੰਮਣ ਜਾਣ ਲਈ ਵੈਕਸੀਨ ਪਾਸਪੋਰਟ ਵਜੋਂ NHS ਐਪ ਦੀ ਕੀਤੀ ਜਾਵੇਗੀ ਵਰਤੋਂ
ਪਿਛਲੇ ਸਾਲ ਵੀ ਕੋਵਿਡ-19 ਕਾਰਨ ਆਪਣੇ ਸਾਕ ਸੰਬੰਧੀਆਂ ਨੂੰ ਭਾਰਤ ਗਏ ਇਟਲੀ ਦੇ ਭਾਰਤੀ ਕਾਫ਼ੀ ਮੁਸ਼ਕਲ ਨਾਲ ਮਹਿੰਗੇ ਭਾਅ ਦੀਆਂ ਟਿਕਟਾਂ ਲੈ ਇਟਲੀ ਪਹੁੰਚੇ ਸੀ ਤੇ ਇਸ ਸਾਲ ਫਿਰ ਲੱਗਦਾ ਭਾਰਤੀ ਅਜਿਹੇ ਲੁੱਟ ਦਾ ਫਿਰ ਸ਼ਿਕਾਰ ਹੋਣਗੇ ਕਿਉਂਕਿ ਇਟਲੀ ਸਰਕਾਰ ਨੇ ਭਾਰਤ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਲੋਕਾਂ 'ਤੇ 30 ਮਈ ਤੱਕ ਲਗਾਈ ਪਾਬੰਦੀ ਨੇ ਭਾਰਤ ਗਏ ਇਟਲੀ ਦੇ ਭਾਰਤੀਆਂ ਦੇ ਦਿਲ ਅੰਦਰ ਇਹ ਡਰ ਬਿਠਾ ਦੇਣਾ ਹੈ ਕਿ ਸ਼ਾਇਦ ਪਿਛਲੇ ਸਾਲ ਵਾਂਗਰ ਹੀ ਜਹਾਜ਼ ਦੀਆਂ ਉਡਾਣਾਂ ਉਪੱਰ ਪਾਬੰਦੀ ਰਹੀ ਸਕਦੀ ਹੈ ਜੋ ਕਿ ਪਤਾ ਨਹੀ ਕਦੋਂ ਖ਼ਤਮ ਹੋਵੇਗੀ। ਇਸ ਮੁਸੀਬਤ ਵਿੱਚੋਂ ਬਾਹਰ ਨਿਕਲਣ ਲਈ ਭਾਰਤ ਗਏ ਭਾਰਤੀ ਮਹਿੰਗੇ ਮੁੱਲ ਦੀਆਂ ਟਿਕਟਾਂ ਨਾਲ ਆਪਣੀ ਮਿਹਨਤ ਦੀ ਕਮਾਈ ਦੀ ਲੁੱਟ ਕਰਵਾਉਣ ਲਈ ਮਜਬੂਰ ਤੇ ਲਾਚਾਰ ਹੋਣਗੇ।
ਯੂਕੇ: ਵਿਦੇਸ਼ਾਂ 'ਚ ਘੁੰਮਣ ਜਾਣ ਲਈ ਵੈਕਸੀਨ ਪਾਸਪੋਰਟ ਵਜੋਂ NHS ਐਪ ਦੀ ਕੀਤੀ ਜਾਵੇਗੀ ਵਰਤੋਂ
NEXT STORY