ਰੋਮ (ਕੈਂਥ,ਟੇਕ ਚੰਦ): ਇਟਲੀ ਦੇ ਸ਼ਹਿਰ ਮਰਾਕਾਤੋ ਸਰਾਚੀਨੋ ਵਿਖੇ ਦੂਜੀ ਸੰਸਰ ਜੰਗ ਵਿਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੇ ਸਬੰਧ ਵਿਚ ਵਰਲਡ ਸਿਖ ਮਿਲਟਰੀ (ਰਜਿ) ਇਟਲੀ ਅਤੇ ਮਰਾਕਾਤੋ ਸਰਾਚੀਨੋ ਦੇ ਕਾਮੂਨੇ ਵਲੋਂ ਰਲ ਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਰਾਕਾਤੋ ਸਰਾਚੀਨੋ ਦੇ ਮੇਅਰ ਕਮੇਟੀ ਮੈਂਬਰਾਂ ਨੇ ਮਿਲਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਮਾਗਮ ਵਿਚ ਬੋਲਦੇ ਹੋਏ ਮੇਅਰ ਨੇ ਸਿੱਖ ਕੌਮ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਅਸੀਂ ਬਹੁਤ ਕਿਸਮਤ ਵਾਲੇ ਹਾਂ ਕੇ ਜਿਹਨਾਂ ਨੂੰ ਬਹਾਦਰ ਕੌਮ ਮਿਲੀ ਤੇ ਸਿੱਖਾਂ ਨੂੰ ਦੇਖਕੇ ਸਾਡਾ ਸਿਰ ਉੱਚਾ ਹੋ ਜਾਂਦਾ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਤੋਂ ਬਾਹਰ ਅਮਰੀਕਾ 'ਚ ਅੰਬੇਡਕਰ ਦੇ ਸਭ ਤੋਂ ਵੱਡੇ 'ਬੁੱਤ' ਦਾ ਉਦਘਾਟਨ 14 ਅਕਤੂਬਰ ਨੂੰ
ਹਰ ਸਾਲ ਇਸ ਸਥਾਨ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਅਸੀਂ ਆਸ ਕਰਦੇ ਹਾਂ ਇਹ ਸ਼ਹੀਦੀ ਸ਼ਮਾਗਮ ਇਸੇ ਤਰ੍ਹਾਂ ਚਲਦੇ ਰਹਿਣ। ਕਮੇਟੀ ਵਲੋਂ ਸ਼ਾਮਲ ਮੈਂਬਰਾਂ ਵਿਚ ਸਤਿਨਾਮ ਸਿੰਘ, ਫੌਜੀ ਸੇਵਾ ਸਿੰਘ, ਰਾਜ ਕੁਮਾਰ ਕੋਰੇਜੋ, ਜਸਵੀਰ ਸਿੰਘ ਧਨੋਤਾ, ਪਰਿਮੰਦਰ ਸਿੰਘ, ਜਸਪ੍ਰੀਤ ਸਿੰਘ, ਕੁਲਿਵੰਦਰ ਸਿੰਘ, ਬਰਨਾਲਾ, ਹਰਮੇਲ ਸਿੰਘ, ਪਰਿਮੰਦਰ ਸਿੰਘ, ਹਰਿਵੰਦਰ ਸਿੰਘ, ਰਵਿੰਦਰ ਸਿੰਘ ਆਦਿ ਸ਼ਾਮਲ ਹੋਏ। ਲੰਗਰਾਂ ਦੀ ਸੇਵਾ ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਤੇ ਗੁਰਦੁਆਰਾ ਸਾਹਿਬ ਕੋਰੇਜੋ ਵੱਲੋਂ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ 'ਚ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ, 3 ਹਜ਼ਾਰ ਦੇ ਪਾਰ ਪਹੁੰਚਿਆ LPG ਸਿਲੰਡਰ
NEXT STORY