ਇੰਟਰਨੈਸ਼ਨਲ ਡੈਸਕ- ਵੱਧਦੀ ਮਹਿੰਗਾਈ ਨੇ ਪਾਕਿਸਤਾਨ ਦੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪਾਕਿਸਤਾਨ ਵਿਚ ਸਤੰਬਰ ਵਿਚ ਮਹਿੰਗਾਈ ਸਲਾਨਾ ਆਧਾਰ 'ਤੇ ਵਧ ਕੇ 31.5 ਫੀਸਦੀ 'ਤੇ ਪਹੁੰਚ ਗਈ ਹੈ। ਅਗਸਤ ਵਿਚ ਮਹਿੰਗਾਈ 27.4 ਫੀਸਦੀ 'ਤੇ ਸੀ। ਅੰਕੜਾ ਬਿਊਰੋ ਦੇ ਡਾਟਾ ਵਿਚ ਇਹ ਗੱਲ ਸਾਹਮਣੇ ਆਈ ਹੈ। ਈਂਧਣ ਅਤੇ ਊਰਜੀ ਦੀਆਂ ਵਧਦੀਆਂ ਕੀਮਤਾਂ ਕਾਰਨ ਪਾਕਿਸਤਾਨ ਵਿਚ ਮਹਿੰਗਾਈ ਵਧੀ ਹੈ। ਮਹੀਨਾਵਾਰ ਆਧਾਰ 'ਤੇ ਸਤੰਬਰ ਵਿਚ ਮਹਿੰਗਾਈ 2 ਫੀਸਦੀ ਵਧੀ ਹੈ। ਅਗਸਤ ਵਿਚ ਮਹਿੰਗਾਈ ਵਿਚ 1.7 ਫੀਸਦੀ ਦਾ ਵਾਧਾ ਹੋਇਆ ਸੀ।
3000 ਦੇ ਪਾਰ ਪਹੁੰਚੀ ਗੈਸ ਸਿਲੰਡਰ ਦੀ ਕੀਮਤ
ਪਾਕਿਸਤਾਨ ਦੀ ਆਇਲ ਐਂਡ ਗੈਸ ਰੈਗੁਲੇਟਰੀ ਅਥਾਰਿਟੀ (OGRA) ਨੇ ਲਿਕਵਿਡ ਪੈਟਰੋਲੀਅਮ ਗੈਸ (ਐੱਲ.ਪੀ.ਜੀ.) ਦੀਆਂ ਕੀਮਤਾਂ ਪ੍ਰਤੀ ਕਿਲੋ 20.86 ਪਾਕਿਸਤਾਨੀ ਰੁਪਏ ਵਧਾ ਦਿੱਤੀਆਂ ਹਨ। ਹੁਣ ਇਹ 260.98 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ ਹੈ। ਹਾਲਾਂਕਿ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿਚ 246.16 ਪਾਕਿਸਤਾਨੀ ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਹੁਣ ਇਸ ਸਿਲੰਡਰ ਦੀ ਨਵੀ ਕੀਮਤ 3,079.64 ਪਾਕਿਸਤਾਨੀ ਰੁਪਏ ਪਹੁੰਚ ਗਈ ਹੈ। ਪਾਕਿਸਤਾਨ ਦੀ ਸਰਕਾਰ ਨੇ 3 ਬਿਲੀਅਨ ਡਾਲਰ ਦੇ ਮੌਜੂਦਾ ਬੇਲਆਊਟ ਪ੍ਰੋਗਰਾਮ ਵਿਚ ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ.ਐੱਮ.ਐੱਫ.) ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਬਾਲਣ ਦੀਆਂ ਕੀਮਤਾਂ ਵਧਾਈਆਂ ਹਨ।
ਦੂਜੀ ਛਮਾਹੀ ਵਿਚ ਮਿਲ ਸਕਦੀ ਹੈ ਮਹਿੰਗਾਈ ਤੋਂ ਰਾਹਤ
ਇਕ ਸਾਲ ਪਹਿਲਾਂ ਦੇ ਮੁਕਾਬਲੇ ਸਤੰਬਰ 2023 ਵਿਚ ਪਾਕਿਸਤਾਨ ਵਿਚ ਟਰਾਂਸਪੋਰਟ ਕੀਮਤਾਂ 31.26 ਫੀਸਦੀ ਵਧੀਆਂ ਹਨ। ਉੱਥੇ ਫੂਡ ਕੀਮਤਾਂ 33.11 ਫੀਸਦੀ ਵਧੀਆਂ ਹਨ। ਜਦਕਿ ਹਾਊਸਿੰਗ, ਪਾਣੀ ਅਤੇ ਬਿਜਲੀ ਕੀਮਤਾਂ ਵਿਚ 29.70 ਫੀਸਦੀ ਵਾਧਾ ਹੋਇਆ ਹੈ। ਚਾਲੂ ਵਿੱਤ ਸਾਲ ਦੀ ਦੂਜੀ ਛਮਾਹੀ ਵਿਚ ਥੋੜ੍ਹੀ ਰਾਹਤ ਮਿਲਣ ਦੀ ਆਸ ਹੈ। ਇਸ ਦਾ ਕਾਰਨ ਲਗਾਤਾਰ ਦੋ ਵਾਰ ਵਾਧੇ ਤੋਂ ਬਾਅਦ ਪਾਕਿਸਤਾਨ ਵਿਚ ਰਿਕਾਰਡ ਉੱਚਾਈ ਤੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਵਿਚ ਕਟੌਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਲੋਵਾਕੀਆ 'ਚ ਬਣ ਸਕਦੀ ਹੈ ਰੂਸ ਪੱਖੀ ਸਰਕਾਰ, ਰਾਬਰਟ ਫਿਕੋ ਬਣਨਗੇ ਚੌਥੀ ਵਾਰ ਪ੍ਰਧਾਨ ਮੰਤਰੀ
NEXT STORY