ਮਿਲਾਨ, (ਸਾਬੀ ਚੀਨੀਆ)— ਇਟਲੀ ਦੇ ਸ਼ਹਿਰ ਵਿਚੈਂਸਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁ ਕਲਾ ਅਤੇ ਧਾਰਮਿਕ ਸੰਮੇਲਨ ਕਰਵਾਇਆ ਗਿਆ। ਇੱਥੋਂ ਦੇ ਸਨ ਪਾਓਲੋ ਥੀਏਟਰ 'ਚ ਕਰਵਾਏ ਗਏ ਇਸ 15ਵੇਂ ਸੰਮੇਲਨ ਦੌਰਾਨ ਵੱਖ-ਵੱਖ ਦੇਸ਼ਾਂ ਦੇ ਧਾਰਮਿਕ ਨੁਮਾਇੰਦਿਆਂ, ਸਮਾਜਿਕ ਤੇ ਸੱਭਿਆਚਾਰਕ ਖੇਤਰ ਦੀਆਂ ਵਿਸ਼ਵ ਵਿਆਪੀ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ ਅਤੇ ਆਪੋ-ਆਪਣੇ ਧਰਮਾਂ, ਇਤਿਹਾਸ ਅਤੇ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ।
ਭਾਰਤ ਵਲੋਂ ਨੁਮਾਇਦੇ ਤੇ ਭਾਰਤੀ ਪ੍ਰਬੰਧਕ ਸੰਤੋਖ ਸਿੰਘ ਨੇ ਦੱਸਿਆ ਮੇਲੇ ਦੌਰਾਨ ਭਾਰਤ ਦੇ ਵੱਖ-ਵੱਖ ਧਰਮਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਸ ਛੋਟੀਆਂ ਲੜਕੀਆਂ ਵਲੋਂ ਗਿੱਧੇ ਤੇ ਭੰਗੜੇ ਦੀ ਸ਼ਾਨਦਾਰੀ ਪੇਸ਼ ਕਰਕੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ।
ਇਸ ਮੌਕੇ ਵਿਚੈਂਸਾ ਸ਼ਹਿਰ ਦੇ ਮੇਅਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਉਨ੍ਹਾਂ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਕਿ ਇਟਲੀ 'ਚ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰ ਦੇ ਲੋਕ ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਪੱਧਰ 'ਤੇ ਇਕਰੂਪਤਾ ਰੱਖਦੇ ਹਨ। ਇਸ ਮੌਕੇ ਪ੍ਰਮੁੱਖ ਸ਼ਖਸੀਅਤਾਂ ਨੂੰ ਪ੍ਰਬੰਧਕੀ ਢਾਂਚੇ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਚੀਨ ,ਪੋਲੈਂਡ ਤੇ ਰਮਾਨੀਆ ਦੇਸ਼ਾਂ ਦੇ ਲੋਕ ਨਾਚਾਂ ਨਾਲ ਇਹ 15ਵਾਂ ਅੰਤਰਰਾਸ਼ਟਰੀ ਮੇਲਾ ਸਿਖਰਾਂ ਵੱਲ ਜਾਂਦਿਆਂ ਅਮਿੱਟ ਪੈੜਾਂ ਛੱਡਦਾ ਸਮਾਪਤ ਹੋਇਆ।
ਇਸ ਦੇਸ਼ 'ਚ ਬਜ਼ੁਰਗ ਔਰਤਾਂ ਸਿਹਤਮੰਦ ਰਹਿਣ ਲਈ ਕਰਦੀਆਂ ਹਨ ਬਾਕਸਿੰਗ
NEXT STORY