ਮਿਲਾਨ (ਸਾਬੀ ਚੀਨੀਆ): ਇਟਲੀ ਦੇ ਜ਼ਿਲ੍ਹਾ ਬੈਰਗਮੋ ਦੇ ਵਰਦੇਲੋ ਵਿਖੇ ਇਟਾਲੀਅਨ ਕਬੱਡੀ ਐਸੋਸੀਏਸ਼ਨ ਦੁਆਰਾ ਵਰਲਡ ਕਬੱਡੀ ਫੈਡਰੈਸ਼ਨ ਦੇ ਸਹਿਯੋਗ ਨਾਲ ਓਪਨ ਯੂਰਪੀ ਕਬੱਡੀ ਚੈਂਪੀਅਨਸ਼ਿਪ ਕਰਵਾਈ ਗਈ। ਲਗਾਤਾਰ ਦੂਸਰੇ ਸਾਲ ਕੋਨੀ ਦੇ ਅਧੀਨ ਅਤੇ ਵਰਲਡ ਕਬੱਡੀ ਅਤੇ ਯੂਰਪ ਕਬੱਡੀ ਦੇ ਪ੍ਰਧਾਨ ਅਸ਼ੋਕ ਦਾਸ ਅਤੇ ਇਟਾਲੀਅਨ ਕਬੱਡੀ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਜੌਹਲ ਦੀ ਅਗਵਾਈ ਹੇਠ ਕਰਵਾਏ ਇਸ ਟੂਰਨਾਮੈਂਟ ਵਿੱਚ ਯੂਰਪ ਦੇ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਕਬੱਡੀ ਚੈਂਪੀਅਨਸ਼ਿਪ ਵਿੱਚ ਨੈਸ਼ਨਲ ਸਟਾਈਲ (ਲੜਕੇ ਅਤੇ ਲੜਕੀਆਂ), ਸਰਕਲ ਸਟਾਈਲ ਦੇ ਮੈਚਾਂ ਕਰਵਾਏ ਗਏ। ਇਸ ਤੋਂ ਇਲਾਵਾ ਇਲਾਵਾ ਅੰਡਰ 20 ਦਾ ਸ਼ੋਅ ਮੈਚ ਵੀ ਕਰਵਾਇਆ ਗਿਆ।
ਇਸ ਦੌਰਾਨ ਕਬੱਡੀ ਦੇ ਗਹਿਗੱਚ ਮੁਕਾਬਲੇ ਦੇਖਣ ਨੂੰ ਮਿਲੇ। ਜੈਤੂਆਂ ਨੂੰ ਟਰਾਫੀਆਂ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਸਵੇਰ ਤੋਂ ਹੀ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ। ਜਿਹਨਾਂ ਨੇ ਪਬੰਧਕਾਂ ਦੁਆਰਾ ਕੀਤੇ ਚੰਗੇ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ।
ਫਾਈਨਲ ਮੁਕਾਬਲਿਆਂ ਵਿੱਚ ਸਰਕਲ ਸਟਾਈਲ (ਲੜਕੇ) ਐੱਨ.ਆਰ.ਆਈ ਚੜ੍ਹਦੀਕਲਾ ਸਪੋਰਟਸ ਕਲੱਬ ਬੈਲਜੀਅਮ ਦੀ ਟੀਮ ਨੇ ਸ਼ੇਰ ਏ ਪੰਜਾਬ ਸਪੋਰਟਸ ਕਲੱਬ ਕੋਲਣ ਜਰਮਨ ਦੀ ਟੀਮ ਨੂੰ ਹਰਾਇਆ। ਪਹਿਲੇ ਸਥਾਨ 'ਤੇ ਰਹੀ ਟੀਮ ਨੂੰ ਬਿੰਦਰਜੀਤ ਸਿੰਘ ਵੱਲੋਂ 3100 ਯੂਰੋ ਅਤੇ ਦੂਸਰੇ ਸਥਾਨ 'ਤੇ ਰਹੀ ਟੀਮ ਨੂੰ ਫਿਰੈਂਸਾ ਸਪੋਰਟਸ ਕਲੱਬ ਆਰੇਸੋ ਵੱਲੋਂ 2500 ਯੂਰੋ ਨਗਦ ਰਾਸ਼ੀ ਭੇਟ ਕੀਤੀ ਗਈ।
ਨੈਸ਼ਨਲ ਸਟਾਈਲ (ਲੜਕੇ) ਵਿੱਚ ਪੋਲੈਂਡ ਦੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ ਹਰਾਇਆ। ਜਿਸ ਵਿੱਚ ਪਹਿਲੇ ਸਥਾਨ 'ਤੇ ਰਹੀ ਟੀਮ ਨੂੰ 2100 ਯੂਰੋ ਅਤੇ ਦੂਸਰੇ ਸਥਾਨ 'ਤੇ ਰਹੀ ਟੀਮ ਨੂੰ 1100 ਯੂਰੋ ਨਗਦ ਰਾਸ਼ੀ ਮਨੀ ਗਿੱਲ ਦੁਆਰਾ ਭੇਟ ਕੀਤੀ ਗਈ। ਨੈਸ਼ਨਲ ਸਟਾਈਲ (ਲੜਕੀਆਂ) ਵਿੱਚ ਇਟਲੀ ਦੀ ਟੀਮ ਨੇ ਪੋਲੈਂਡ ਦੀ ਟੀਮ ਨੂੰ ਮਾਤ ਦਿੱਤੀ। ਜਿਸ ਵਿੱਚ ਪਹਿਲੇ ਸਥਾਨ 'ਤੇ ਰਹੀ ਟੀਮ ਨੂੰ ਸਮੂਹ ਸਾਧ ਸੰਗਤ ਰਾਜਾ ਸਾਹਿਬ ਜੀ ਇਟਲੀ (ਸੁਖਵਿੰਦਰ ਸਿੰਘ ਗੋਬਿੰਦਪੁਰੀ) ਵੱਲੋਂ 1100 ਯੂਰੋ ਅਤੇ ਦੂਸਰੇ ਸਥਾਨ 'ਤੇ ਰਹੀ ਟੀਮ ਨੂੰ ਪੀ.ਬੀ.ਕੇ ਪੈਂਤੇਂਤੇ ਵੱਲੋਂ 700 ਯੂਰੋ ਨਗਦ ਰਾਸ਼ੀ ਭੇਂਟ ਕੀਤੀ ਗਈ। ਇਸੇ ਤਰਾਂ ਅੰਡਰ 20 ਸਰਕਲ ਕਬੱਡੀ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ 'ਤੇ ਫਿਰੈਂਸਾ ਸਪੋਰਟਸ ਕਲੱਬ ਆਰੇਸੋ ਅਤੇ ਦੂਸਰੇ ਸਥਾਨ 'ਤੇ ਪਾਕਿਸਤਾਨੀ ਸਪੋਰਟਸ ਕਲੱਬ ਬਰੇਸ਼ੀਆ ਰਹੀ, ਜਿਹਨਾਂ ਨੂੰ 700 ਅਤੇ 500 ਯੂਰੋ ਇਨਾਮ ਵੱਜੋਂ ਦਿੱਤੇ ਗਏ।
ਪੜ੍ਹੋ ਇਹ ਅਹਿਮ ਖ਼ਬਰ-ਯੂਕੇ : ਲੈਸਟਰ 'ਚ ਬਣਿਆ ਗੁਰੂ ਘਰ ਸੰਗਤਾਂ ਦੇ ਦਰਸ਼ਨ ਲਈ ਖੁੱਲ੍ਹਿਆ (ਤਸਵੀਰਾਂ)
ਸਰਕਲ ਕਬੱਡੀ ਦੇ ਮੁਕਾਬਲਿਆ ਵਿੱਚ ਸੋਨੀ ਭਾਦੜਾ ਅਤੇ ਭੀਮ ਭੂਰਾ ਨੂੰ ਬੇਸਟ ਰੈਡਰ ਅਤੇ ਸੀਰਾ ਕੋਟ ਨੂੰ ਬੇਸਟ ਜਾਫੀ ਦਾ ਖਿਤਾਬ ਦਿੱਤਾ ਗਿਆ। ਇਸ ਮੌਕੇ 10 ਸਾਲਾ ਪ੍ਰਭਏਕ ਸਿੰਘ ਵੱਲੋਂ ਰੱਸੀ ਦੀ ਮਦਦ ਨਾਲ ਦੰਦਾਂ ਦੇ ਜੋਰ 'ਤੇ ਤਿੰਨ ਸਵਾਰਾਂ ਸਮੇਤ ਮੋਟਰਸਾਇਕਲ ਖਿੱਚਿਆ ਗਿਆ। ਇਨਾਮਾਂ ਦੀ ਵੰਡ ਪਾਰਕ ਹੋਟਲ ਦੇ ਮਾਲਕ ਰਣਜੀਤ ਸਿੰਘ ਭੂੰਗਰਨੀ, ਕਮਲ ਧਾਲੀਵਾਲ, ਹਰਜਿੰਦਰ ਸਿੰਘ ਚਾਹਲ, ਬਲਦੇਵ ਸਿੰਘ ਸ਼ਾਹਕੋਟ ਪ੍ਰ਼ੋਸ਼ਤਮ ਦਾਦਰਾ ਦੁਆਰਾ ਕੀਤੀ ਗਈ। ਇਸ ਚੈਪੀਅਨਸ਼ਿਪ ਵਿੱਚ ਇੰਡੀਆ ਤੋਂ ਵਿਸ਼ੇਸ਼ ਤੌਰ 'ਤੇ ਪ੍ਰੋਫੈਸਰ ਅਮਰੀਕ ਸਿੰਘ ਅਤੇ ਸ. ਮੱਖਣ ਸਿੰਘ ਨੇ ਪਹੁੰਚ ਕੇ ਨੈਸ਼ਨਲ ਸਟਾਇਲ ਮੁਕਾਬਲਿਆਂ ਵਿੱਚ ਰੈਫਰੀ ਦੀਆਂ ਸੇਵਾਵਾਂ ਨਿਭਾਈਆਂ। ਇਸ ਮੌਕੇ ਸੁਖਮੰਦਰ ਸਿੰਘ ਜੌਹਲ, ਸੁਖਚੈਨ ਸਿੰਘ ਠੀਕਰੀਵਾਲ, ਸੁਰਜੀਤ ਸਿੰਘ ਜੌਹਲ ਅਤੇ ਉਹਨਾਂ ਨਾਲ ਸਮੁੱਚੀ ਕਬੱਡੀ ਐਸ਼ੋਸ਼ੀਏਸ਼ਨ ਨੇ ਆਏ ਹੋਏ ਸਾਰੇ ਦਰਸ਼ਕਾਂ, ਗੁਰੂ ਘਰਾਂ ਦੇ ਪ੍ਰਬੰਧਕਾਂ, ਖੇਡ ਕਲੱਬਾਂ, ਸਮਾਜ ਸੇਵੀ ਸੰਸਥਾਵਾਂ, ਪ੍ਰਮੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕੀਤਾ ਅਤੇ ਅੱਗੋਂ ਵੀ ਅਜਿਹੇ ਟੂਰਨਾਮੈਂਟ ਉਲੀਕਣ ਦਾ ਭਰੋਸਾ ਦਿਵਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟੈਸਲਾ ਕਾਰਾਂ ਨੂੰ ਹੀ ਅੱਗਾਂ ਕਿਉਂ ਲੱਗਦੀਆਂ ਨੇ?
NEXT STORY