ਰੋਮ,(ਕੈਂਥ)- ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨਾਮ ਦੀ ਮਹਾਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ, ਇਟਲੀ ਵਿੱਚ ਦਿਨ ਪਰ ਦਿਨ ਇਸ ਮਹਾਂਮਾਰੀ ਦਾ ਪ੍ਰਕੋਪ ਬਹੁਤ ਹੱਦ ਤੱਕ ਘੱਟ ਗਿਆ ਹੈ ਪਰ ਇਸ ਦੇ ਬਾਵਜੂਦ ਭਾਰਤੀ ਭਾਈਚਾਰੇ ਵੱਲੋਂ ਸਮਾਜ ਪ੍ਰਤੀ ਆਪਣੀਆਂ ਕਮਾਈਆਂ ਵਿੱਚੋਂ ਦਸਬੰਧ ਕੱਢ ਕੇ ਇਟਲੀ ਦੇਸ਼ ਲਈ ਸੇਵਾਵਾਂ ਲਗਾਤਾਰ ਜਾਰੀ ਹੈ।
ਇਟਲੀ ਦੇ ਇਸ ਮਾੜੇ ਦੌਰ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਹਰ ਪੱਖੋਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਗਿਆ ਹੈ। ਇਸੇ ਲੜੀ ਤਹਿਤ ਇੰਡੀਅਨ ਕਮਿਉਨਿਟੀ ਸੇਵਾ ਸੋਸਾਇਟੀ ਇਟਲੀ ਵੱਲੋਂ ਹੱਥ ਸੈਨੀਟਾਈਜ਼ ਕਰਨ ਵਾਲੀ ਜੈੱਲ, ਦਵਾਈ ਅਤੇ ਹੋਰ ਲੋੜੀਂਦਾ ਸਮਾਨ ਵੱਖ-ਵੱਖ ਸ਼ਹਿਰਾਂ ਵਿੱਚ ਦਾਨ ਵਜੋਂ ਦਿੱਤਾ ਗਿਆ ਹੈ।
ਇਸ ਸੰਸਥਾ ਦੇ ਮੈਂਬਰ ਅਤੇ ਫੋਡਰ ਮੈਂਬਰ ਬੱਗਾ ਭਰਾਵਾਂ, ਰਣਜੀਤ ਸਿੰਘ, ਸੰਜੀਵ ਕੁਮਾਰ, ਗੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵਲੋਂ ਹੁਣ ਤੱਕ ਕਾਫੀ ਸੇਵਾਵਾਂ ਨਿਭਾਈਆਂ ਗਈਆਂ ਹਨ ਜਿਵੇਂ ਮਾਸਕ, ਸੈਨੀਟਈਜ਼ਰ, ਦਸਤਾਨੇ ਆਦਿ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਦੇ ਕਮੂਨਿਆ ਨੂੰ ਦਾਨ ਵਜੋਂ ਭੇਟ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅੱਜ ਅਸੀਂ ਕਮੂਨੇ ਦੀ ਕਰੇਮਾ ਦੇ ਮੇਅਰ ਮੈਡਮ ਸਟੇਫਾਨੀਆ ਬੋਨਾਲਦੀ ਜੀ ਦੀ ਦੇਖ ਰੇਖ-ਹੇਠ 25 ਲੀਟਰ ਸੈਨੀਟਈਜ਼ਰ ਭੇਟ ਕੀਤਾ ਹੈ। ਕਰੇਮਾ ਕਮੂਨੇ ਦੀ ਮੇਅਰ ਨੇ ਇਨ੍ਹਾਂ ਭਾਰਤੀ ਭਾਈਚਾਰੇ ਦੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ, ਉਨ੍ਹਾਂ ਕਿਹਾ ਹੈ ਕਿ ਇਟਲੀ ਦੇ ਇਸ ਮਾੜੇ ਸਮੇਂ ਵਿੱਚ ਭਾਰਤੀ ਭਾਈਚਾਰੇ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਇਟਲੀ ਨਿਵਾਸੀ ਹਮੇਸ਼ਾ ਯਾਦ ਰੱਖਣਗੇ ਕਿਉਂਕਿ ਇਟਲੀ ਵਿੱਚ ਮਹਾਮਾਰੀ ਦੌਰਾਨ ਜੋ ਸੇਵਾਵਾਂ ਭਾਰਤੀਆਂ ਵਲੋਂ ਨਿਭਾਈਆਂ ਗਈਆਂ ਹਨ, ਜੋ ਇੱਕ ਮਿਸਾਲ ਤੋਂ ਘੱਟ ਨਹੀਂ ਹਨ। ਦੱਸਣਯੋਗ ਹੈ ਕਿ ਸੰਸਥਾ ਵਲੋਂ 125 ਲੀਟਰ ਸੈਨੀਟਈਜ਼ਰ ਖਰੀਦ ਕੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਨੂੰ ਦਾਨ ਵਜੋਂ ਭੇਟ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇੱਥੇ ਇਹ ਵੀ ਦੱਸ ਦੇਈਏ ਇਸ ਸੰਸਥਾ ਵਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਪਹਿਲਾਂ ਵੀ ਇਟਲੀ ਦੇ ਵੱਖ-ਵੱਖ ਕਮੂਨਿਆਂ ਵਿੱਚ ਮਾਸਕ ਅਤੇ ਸੈਨੀਟਾਈਜ਼ਰ ਦੀ ਵੰਡ ਕੀਤੀ ਜਾ ਚੁੱਕੀ ਹੈ।
ਕੋਰੋਨਾ ਸੰਕਟ : 75 ਸਾਲਾਂ 'ਚ ਪਹਿਲੀ ਵਾਰ UN ਮਹਾਸਭਾ ਵਿਚ ਇਕੱਠੇ ਨਹੀਂ ਹੋਣਗੇ ਵਿਸ਼ਵ ਭਰ ਦੇ ਨੇਤਾ
NEXT STORY