ਰੋਮ (ਇਟਲੀ) (ਕੈਂਥ)-ਭਾਰਤੀ ਲੋਕ ਪੂਰੀ ਦੁਨੀਆ ’ਚ ਜਿਥੇ ਸਖ਼ਤ ਮਿਹਨਤ ਲਈ ਜਾਣੇ ਜਾਂਦੇ ਹਨ, ਉੱਥੇ ਹੀ ਆਪਣੇ ਝਗੜਾਲੂ ਸੁਭਾਅ ਲਈ ਵੀ ਸਦਾ ਚਰਚਾ ’ਚ ਰਹਿੰਦੇ ਹਨ। ਕੁਝ ਅਜਿਹੀ ਹੀ ਘਟਨਾ ਇਟਲੀ ’ਚ ਦੇਖਣ ਨੂੰ ਮਿਲੀ। ਇਟਲੀ ਦੇ ਲਾਤੀਨਾ ਜ਼ਿਲ੍ਹੇ ਦੇ ਬੋਰਗੋ ਮੋਨਤੈਲੋ ਕਸਬੇ ’ਚ ਆਪਣੇ ਨਵਜੰਮੇ ਪੁੱਤ ਦੀ ਪਾਰਟੀ ਮਨਾ ਰਹੇ ਪੰਜਾਬੀ ਨੌਜਵਾਨ ਪਿਤਾ ਦੀ ਲੜਾਈ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਾਰਟੀ ਦੌਰਾਨ ਭਾਰਤੀ ਨੌਜਵਾਨਾਂ ਦੇ ਦੋ ਗਰੁੱਪਾਂ ਵਿਚਕਾਰ ਹੋਈ ਲੜਾਈ ਕਾਰਨ 29 ਸਾਲਾ ਭਾਰਤੀ ਨੌਜਵਾਨ ਦੀ ਮੌਤ ਅਤੇ 10 ਨੌਜਵਾਨਾਂ ਦੇ ਜ਼ਖ਼ਮੀ ਹੋਣ ਦੀ ਦੁੱਖਦਾਈ ਖ਼ਬਰ ਹੈ।
ਇਹ ਵੀ ਪੜ੍ਹੋ : ਜੀ-20 ਸਿਖ਼ਰ ਸੰਮੇਲਨ ’ਚ ਵਿਸ਼ਵ ਪੱਧਰੀ ਮਹੱਤਵਪੂਰਨ ਮੁੱਦਿਆਂ ’ਤੇ ਹੋਈ ਸਾਰਥਿਕ ਚਰਚਾ : PM ਮੋਦੀ
ਇਸ ਲੜਾਈ ’ਚ ਜਾਨ ਤੋਂ ਹੱਥ ਗੁਆਉਣ ਵਾਲਾ ਉਕਤ ਨੌਜਵਾਨ ਜਦੋਂ ਆਪਣੇ ਨਵਜੰਮੇ ਪੁੱਤ ਦੀ ਖੁਸ਼ੀ ’ਚ ਆਪਣੇ ਸਾਥੀਆਂ ਨਾਲ਼ ਮਿਲ ਕੇ ਘਰ ’ਚ ਪਾਰਟੀ ਮਨਾ ਰਿਹਾ ਸੀ ਤਾਂ ਭਾਰਤੀ ਮੁੰਡਿਆਂ ਦੇ ਇਕ ਗਰੁੱਪ ਨੇ ਦੂਸਰੇ ਗਰੁੱਪ ’ਤੇ ਹਮਲਾ ਕਰ ਦਿੱਤਾ। ਇਸ ਮੌਕੇ ਦੋਵਾਂ ਗਰੁੱਪਾਂ ਵਿਚਕਾਰ ਹੋਈ ਭਿਆਨਕ ਲੜਾਈ ’ਚ 10 ਮੁੰਡੇ ਜ਼ਖ਼ਮੀ ਹੋ ਗਏ, ਜਦਕਿ ਉਕਤ 29 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ । ਪੁਲਸ ਨੇ ਵਾਰਦਾਤ ਵਾਲੀ ਥਾਂ ਤੋਂ ਤੇਜ਼ਧਾਰ ਹਥਿਆਰ, ਲੋਹੇ ਦੀਆਂ ਰਾਡਾਂ ਅਤੇ ਤਿੰਨ ਚੱਲੇ ਹੋਏ ਕਾਰਤੂਸ ਵੀ ਬਰਾਮਦ ਕੀਤੇ ਹਨ । ਦੋਸ਼ੀਆਂ ਨੂੰ ਫੜਨ ਲਈ ਕਾਰਵਾਈ ਜਾਰੀ ਹੈ।
ਕੋਪ 26 ਜਲਵਾਯੂ ਸੰਮੇਲਨ ਦੌਰਾਨ ਲੀਡਰਾਂ ਦੇ ਜਹਾਜ਼ ਪੈਦਾ ਕਰਨਗੇ ਵੱਡੀ ਮਾਤਰਾ 'ਚ ਕਾਰਬਨ ਡਾਈਆਕਸਾਈਡ
NEXT STORY