ਰੋਮ(ਕੈਂਥ)- ਇਟਲੀ ਦੇ ਵਿੱਦਿਅਦਕ ਖੇਤਰਾਂ ਵਿਚ ਪੰਜਾਬੀ ਭਾਈਚਾਰੇ ਦੇ ਬੱਚੇ ਹੁਣ ਨਵੇਂ ਕੀਰਤੀਮਾਨ ਸਥਾਪਿਤ ਕਰਨ ਵਿਚ ਦਿਨ-ਰਾਤ ਇਕ ਕਰ ਰਹੇ ਹਨ ਅਤੇ ਹਰ ਸਾਲ ਸਕੂਲ-ਕਾਲਜਾਂ ਦੇ ਆਉਣ ਵਾਲੇ ਨਤੀਜਿਆ ਵਿਚ 100/100 ਨੰਬਰ ਲੈ ਕੇ ਰਿਕਾਰਡ ਬਣਾ ਰਹੇ ਹਨ, ਜੋ ਪੰਜਾਬੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਹਨਾਂ ਭਾਰਤੀ ਬੱਚਿਆਂ ਵਿਚ ਪੰਜਾਬ ਦੀ ਧੀਆਂ ਮੁਹਰਲੀ ਕਤਾਰ ਵਿਚ ਹਨ, ਜਿਹੜੀਆਂ ਕਿ ਮਾਪਿਆਂ ਲਈ ਮਾਣ ਦਾ ਸਬੱਬ ਬਣ ਰਹੀਆਂ ਹਨ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: ਬੱਚਿਆਂ ਲਈ ਕੋਰੋਨਾ ਦੇ 2 ਟੀਕੇ ਸ਼ੁਰੂਆਤੀ ਪ੍ਰੀਖਣ ’ਚ ਦਿਖੇ ਕਾਰਗਰ
ਅਜਿਹੀ ਹੀ ਇਕ ਪੰਜਾਬ ਦੀ ਧੀ ਮਹਿਕਪ੍ਰੀਤ ਸੰਧੂ ਹੈ, ਜਿਸ ਨੇ ਬੀਤੇ ਦਿਨੀਂ ਮਿਲਾਨ ਦੇ ਨਾਬਾ ਇੰਟਰਨੈਸ਼ਨਲ ਅਕੈਡਮੀ ਆਫ ਆਰਟ ਐਂਡ ਡਿਜ਼ਾਇਨ ਯੂਨੀਵਿਰਸਟੀ ਤੋਂ ਫੈਸ਼ਨ ਡਿਜ਼ਾਇਨਰ ਦੇ ਕੋਰਸ ਵਿਚੋਂ 100/100 ਨੰਬਰ ਲੈ ਕੇ ਟਾਪ ਕੀਤਾ ਹੈ। ਮਹਿਕਪ੍ਰੀਤ ਸੰਧੂ ਸਪੁੱਤਰੀ ਪਰਵਿੰਦਰ ਸਿੰਘ ਸੰਧੂ ਅਤੇ ਸੁੱਖਜਿੰਦਰ ਜੀਤ ਕੌਰ ਨਾਲ ਇਟਲੀ ਦੇ ਜ਼ਿਲ੍ਹਾ ਕਰੇਮੋਨਾ ਵਿਖੇ ਰਹਿ ਰਹੀ ਹੈ। ਮਹਿਕਪ੍ਰੀਤ ਸੰਧੂ ਨੇ ਆਪਣੀ ਪੜ੍ਹਾਈ ਦੀ ਸ਼ੁਰੂਆਤ ਕਰੇਮੋਨਾ ਦੇ ਇਕ ਸਕੂਲ ਤੋਂ ਫੈਸ਼ਨ ਡਿਜ਼ਾਇਨ ਦੇ ਕੋਰਸ ਨਾਲ ਕੀਤੀ, ਜਿਸ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਦੇ ਪਿੰਡ ਖਲੋਰ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ: ਖ਼ੌਫ਼ਨਾਕ! ਆਦਮਖੋਰ ਪੁੱਤਰ ਨੇ ਮਾਂ ਦੇ ਕੀਤੇ ਸਨ 1000 ਟੁਕੜੇ, ਫਿਰ ਕੁੱਤੇ ਨਾਲ ਮਿਲ ਕੇ ਖਾਧੇ, ਹੋਈ 15 ਸਾਲ ਦੀ ਜੇਲ੍ਹ
ਜ਼ਿਕਰਯੋਗ ਹੈ ਕਿ ਨਾਬਾ ਇੰਟਰਨੈਸ਼ਨਲ ਐਕਡਮੀ ਆਫ ਆਰਟ ਐਂਡ ਡਿਜ਼ਾਇਨ ਯੂਨੀਵਿਰਸਟੀ ਮਿਲਾਨ ਵਿਚ ਮਹਿਕਪ੍ਰੀਤ ਸੰਧੂ ਪਹਿਲੀ ਪੰਜਾਬਣ ਹੈ, ਜਿਸ ਨੇ ਕਈ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਪਛਾੜ ਕੇ ਮਾਂ, ਬਾਪ ਸਮੇਤ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਹੈ। ਮਹਿਕਪ੍ਰੀਤ ਦੀ ਵਿੱਦਿਆ ਦੇ ਖੇਤਰ ਵਿਚ ਇਸ ਪ੍ਰਾਪਤੀ ਨਾਲ ਇਟਲੀ ਵਿਚ ਵਸਦੇ ਸਮੂਹ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਹੋਇਆ ਹੈ। ਪੰਜਾਬ ਦੀ ਇਸ ਧੀ ਦੀ ਕਾਮਯਾਬੀ ਲਈ ਪਰਿਵਾਰਕ ਮੈਂਬਰਾਂ ਨੂੰ ਰਿਸ਼ਤੇਦਾਰ ਅਤੇ ਹੋਰ ਸਾਕ ਸਬੰਧੀਆਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਫਰਾਂਸ ’ਚ 20 ਤੋਂ ਹਟੇਗਾ ਕੋਰੋਨਾ ਕਰਫਿਊ, ਅੱਜ ਤੋਂ ਮਾਸਕ ਲਗਾਉਣਾ ਲਾਜ਼ਮੀ ਨਹੀਂ
ਇੱਥੇ ਇਹ ਵੀ ਵਰਨਣਯੋਗ ਹੈ ਕਿ ਬੀਤੇ ਸਾਲ ਵੀ ਇਟਲੀ ਦੀ ਧਰਤੀ 'ਤੇ ਰਹਿਣ ਬਸੇਰਾ ਕਰ ਰਹੇ ਕਈ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੇ ਵਿੱਦਿਆ ਦੇ ਖੇਤਰ ਵਿਚ ਵੱਖ-ਵੱਖ ਵਿਸ਼ਿਆਂ ਤਹਿਤ ਮੱਲ੍ਹਾਂ ਮਾਰ ਕੇ ਕਾਮਯਾਬੀ ਦਾ ਨਵਾਂ ਇਤਿਹਾਸ ਰਚ ਕੇ ਦੂਜੇ ਦੇਸ਼ਾਂ ਦੇ ਬੱਚਿਆਂ ਵਿਚ ਵਿਸ਼ੇਸ਼ ਰੁੱਤਬਾ ਹਾਸਲ ਕੀਤਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ਜੇਲਾਂ ’ਚ ਸਜ਼ਾਂ ਕੱਟਣ ਮਗਰੋਂ ਬੰਦ 17 ਭਾਰਤੀ ਕੈਦੀ, ਸੁਰੱਖਿਆ ਏਜੰਸੀਆਂ ਦੇ ਤਸ਼ੱਦਤ ਕਾਰਨ ਹੋ ਚੁੱਕੇ ਨੇ ਪਾਗਲ
NEXT STORY