ਪੈਰਿਸ : ਫਰਾਂਸ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲਾਗੂ ਕੋਰੋਨਾ ਕਰਫਿਊ 20 ਜੂਨ ਤੋਂ ਹਟਾ ਲਿਆ ਜਾਏਗਾ। ਇਸ ਦੇ ਨਾਲ ਹੀ ਫਰਾਂਸ ਦੀ ਸਰਕਾਰ ਨੇ ਵੀਰਵਾਰ ਤੋਂ ਮਾਸਕ ਲਾਉਣ ਦੀ ਜ਼ਰੂਰਤ ਨੂੰ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਫਰਾਂਸ ਦੀ ਸਰਕਾਰ ਨੇ ਕਿਹਾ ਹੈ ਕਿ ਉਹ ਬਾਹਰ ਮਾਸਕ ਪਾਉਣ ਦੀ ਜ਼ਰੂਰਤ ਨੂੰ ਖ਼ਤਮ ਕਰ ਕਹੀ ਹੈ ਅਤੇ 10 ਦਿਨਾਂ ਤੱਕ ਨਾਈਟ ਕਰਫਿਊ ਨੂੰ ਵੀ ਹਟਾ ਦਿੱਤਾ ਜਾਵੇਗਾ। ਕਿਉਂਕਿ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲੇ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਟੀਕਾਕਰਨ ਮੁਹਿੰਮ ਵੀ ਤੇਜ਼ੀ ਨਾਲ ਜਾਰੀ ਹੈ। ਪ੍ਰਧਾਨ ਮੰਤਰੀ ਕਾਸਟੇਕਸ ਨੇ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਸਾਡੇ ਦੇਸ਼ ਦੀ ਸਿਹਤ ਸਥਿਤੀ ਵਿਚ ਉਮੀਦ ਨਾਲੋਂ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।
ਇਹ ਵੀ ਪੜ੍ਹੋ: ਖ਼ੌਫ਼ਨਾਕ! ਆਦਮਖੋਰ ਪੁੱਤਰ ਨੇ ਮਾਂ ਦੇ ਕੀਤੇ ਸਨ 1000 ਟੁਕੜੇ, ਫਿਰ ਕੁੱਤੇ ਨਾਲ ਮਿਲ ਕੇ ਖਾਧੇ, ਹੋਈ 15 ਸਾਲ ਦੀ ਜੇਲ੍ਹ
ਹਾਲਾਂਕਿ, ਫਰਾਂਸ ਦੀ ਸਰਕਾਰ ਨੇ ਕਿਹਾ ਕਿ ਜੇ ਤੁਸੀਂ ਭੀੜ ਵਾਲੀਆਂ ਥਾਵਾਂ ਅਤੇ ਸਟੇਡੀਅਮਾਂ ਵਿਚ ਜਾਂਦੇ ਹੋ ਤਾਂ ਤੁਹਾਨੂੰ ਮਾਸਕ ਪਹਿਨਣਾ ਪਏਗਾ। ਫਰਾਂਸ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ। ਮੰਗਲਵਾਰ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦੀ ਗਿਣਤੀ ਘੱਟ ਕੇ 3200 'ਤੇ ਆ ਗਈ ਹੈ। ਅਗਸਤ 2020 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਨਵੇਂ ਮਾਮਲਿਆਂ ਵਿਚ ਇੰਨੀ ਗਿਰਾਵਟ ਆਈ ਹੈ। ਦੇਸ਼ ਵਿਚ 6 ਮਹੀਨੇ ਪਹਿਲਾਂ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਦੀ ਹੌਲੀ ਸ਼ੁਰੂਆਤ ਤੋਂ ਬਾਅਦ, ਫਰਾਂਸ ਟੀਕਾਕਰਣ ਨੂੰ ਤੇਜ਼ੀ ਨਾਲ ਅੱਗੇ ਲੈ ਜਾ ਰਿਹਾ ਹੈ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: ਬੱਚਿਆਂ ਲਈ ਕੋਰੋਨਾ ਦੇ 2 ਟੀਕੇ ਸ਼ੁਰੂਆਤੀ ਪ੍ਰੀਖਣ ’ਚ ਦਿਖੇ ਕਾਰਗਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਜੈਫ ਬੋਜ਼ੋਸ ਦੀ ਸਾਬਕਾ ਪਤਨੀ ਦੀ ਦਰਿਆਦਿਲੀ, ਦਾਨ ਕੀਤੇ 19800 ਕਰੋੜ ਰੁਪਏ
NEXT STORY