ਰੋਮ— ਇਟਲੀ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਸੰਕਰਮਣ ਦੇ 31,084 ਨਵੇਂ ਮਾਮਲੇ ਸਾਹਮਣੇ ਆਏ ਹਨ। ਸ਼ੁੱਕਰਵਾਰ ਨੂੰ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ।
ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਅਤੇ ਵੀਰਵਾਰ ਨੂੰ ਦਰਜ ਕੀਤੇ ਗਏ 26,831 ਦੇ ਪਿਛਲੇ ਰਿਕਾਰਡ ਨਾਲੋਂ ਇਹ ਇਕ ਦਿਨ 'ਚ ਸਭ ਤੋਂ ਵੱਡੀ ਗਿਣਤੀ ਹੈ। ਮੰਤਰਾਲਾ ਨੇ ਪਿਛਲੇ ਦਿਨ 199 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਣ ਦੀ ਜਾਣਕਾਰੀ ਵੀ ਦਿੱਤੀ। ਇਸ ਤੋਂ ਇਕ ਦਿਨ ਪਹਿਲਾਂ 217 ਮੌਤਾਂ ਹੋਈਆਂ ਸਨ।
ਇਟਲੀ 'ਚ ਹੁਣ ਤੱਕ ਕੁੱਲ 38,321 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ। ਯੂਰਪ 'ਚ ਬ੍ਰਿਟੇਨ ਪਿੱਛੋਂ ਇਹ ਦੂਜਾ ਸਭ ਤੋਂ ਵੱਧ ਮੌਤਾਂ ਦੇਖਣ ਵਾਲਾ ਦੇਸ਼ ਹੈ। ਇਟਲੀ 'ਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤਾਂ ਦੀ ਗਿਣਤੀ ਹੁਣ ਤੱਕ 6,47,674 ਦਰਜ ਕੀਤੀ ਜਾ ਚੁੱਕੀ ਹੈ।
ਇਟਲੀ ਦੇ ਉੱਤਰੀ ਖੇਤਰ ਲੋਂਬਾਰਡੀ ਦਾ ਮਿਲਾਨ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਸ਼ੁੱਕਰਵਾਰ ਇੱਥੋਂ 8,960 ਨਵੇਂ ਮਾਮਲੇ ਦਰਜ ਹੋਏ ਹਨ, ਜਦੋਂ ਕਿ ਪਿਛਲੇ ਦਿਨ 7,339 ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਦੂਜਾ ਸਭ ਤੋਂ ਪ੍ਰਭਾਵਿਤ ਦੱਖਣੀ ਕੈਂਪਾਨੀਆ ਖੇਤਰ ਹੈ, ਜਿਸ 'ਚ 3,186 ਮਾਮਲੇ ਸਾਹਮਣੇ ਆਏ ਹਨ। ਗੌਰਤਲਬ ਹੈ ਕਿ ਕੋਰੋਨਾ ਵਾਇਰਸ ਕਾਰਨ ਇਟਲੀ ਦੇ ਪ੍ਰਧਾਨ ਮੰਤਰੀ ਨੇ ਪਿਛਲੇ ਹਫ਼ਤੇ ਬਾਰਾਂ ਅਤੇ ਰੈਸਟੋਰੈਂਟਾਂ ਸ਼ਾਮ 6 ਵਜੇ ਬੰਦ ਹੋਣ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਹੋਰ ਉਪਾਵਾਂ 'ਚ ਜਿੰਮ, ਸਿਨੇਮਾਘਰ ਅਤੇ ਥੀਏਕਟਰਾਂ ਨੂੰ ਬੰਦ ਕੀਤਾ ਗਿਆ ਹੈ।
ਯੂਰਪੀ ਸੰਘ ਦੀਆਂ ਉਡਾਣਾਂ ਦੇ ਰੱਦ ਹੋਣ ਤੋਂ ਬਾਅਦ PIA ਨੂੰ 250 ਅਰਬ ਦਾ ਨੁਕਸਾਨ
NEXT STORY