ਰੋਮ, (ਕੈਂਥ)- ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਆਪਣੀ ਦਸਵੀਂ ਵਰ੍ਹੇਗੰਢ ਵਿਸ਼ਵ ਪੱਧਰੀ ਆਨਲਾਈਨ ਸਮਾਗਮ ਕਰਾਉਂਦਿਆ 8 -9 ਅਗਸਤ 2020 ਨੂੰ ਮਨਾਈ ਗਈ। ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਭਾਗ ਲਿਆ। ਇਸ ਆਨਲਾਈਨ ਸਾਹਿਤਕ ਸਮਾਗਮ ਦੌਰਾਨ 8 ਅਗਸਤ ਨੂੰ ਡਾ. ਐੱਸ. ਪੀ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਸਰਪ੍ਰਸਤੀ ਕੀਤੀ ਅਤੇ ਪ੍ਰੋ. ਗੁਰਭਜਨ ਗਿੱਲ ਨੇ ਪ੍ਰਧਾਨਗੀ ਕੀਤੀ। ਦੂਸਰੇ ਦਿਨ 9 ਅਗਸਤ ਨੂੰ ਪੰਜਾਬ ਭਵਨ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਦੀ ਸਰਪ੍ਰਸਤੀ ਵਿੱਚ ਮੋਤਾ ਸਿੰਘ ਸਰਾਏ ਸੰਚਾਲਕ ਯੂਰਪੀ ਪੰਜਾਬੀ ਸੱਥ ਦੀ ਪ੍ਰਧਾਨਗੀ ਵਿੱਚ ਹੋਇਆ। ਇਸ ਸਮਾਗਮ ਵਿੱਚ ਦੇਸ ਵਿਦੇਸ਼ ਦੇ ਲੇਖਕ, ਕਵੀ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਨੇ ਹਿੱਸਾ ਲਿਆ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਵਾਗਤੀ ਭਾਸ਼ਨ ਵਿੱਚ ਸਭ ਨੂੰ ਜੀ ਆਇਆਂ ਆਖਿਆ। ਸਮਾਗਮ ਵਿੱਚ ਉਪਰੋਕਤ ਸ਼ਖਸ਼ੀਅਤਾਂ ਡਾ ਐਸ ਪੀ ਸਿੰਘ ਅਤੇ ਪ੍ਰੋ ਗੁਰਭਜਨ ਗਿੱਲ ਦੇ ਭਾਸ਼ਨਾਂ ਤੋਂ ਬਾਅਦ ਹੋਰ ਬੁਲਾਰਿਆਂ ਵਿਚ ਵਿਸ਼ਾਲ ਸੰਪਾਦਕ ਅੱਖਰ, ਪ੍ਰੋ ਮਨਜੀਤ ਸਿੰਘ ਛਾਬੜਾ ਜੀ ਜੀ ਐਨ ਕਾਲਜ ਲੁਧਿਆਣਾ, ਹਰਬਿੰਦਰ ਸਿੰਘ ਧਾਲੀਵਾਲ ਇਟਲੀ, ਡਾ. ਭੁਪਿੰਦਰ ਕੌਰ ਹਿੰਦੂ ਕੰਨਿਆ ਕਾਲਜ ਕਪੂਰਥਲਾ, ਬਿੰਦਰ ਕੋਲੀਆਂਵਾਲ ਦੇ ਨਾਂ ਵਰਣਨਯੋਗ ਹਨ। ਪਹਿਲੇ ਦਿਨ ਦੇ ਸਮਾਗਮ ਵਿੱਚ ਸਾਹਿਤ ਸਭਾਵਾਂ ਦੀ ਭੂਮਿਕਾ, ਸਾਹਿਤਕ ਖੇਤਰਵਾਦ, ਪ੍ਰਵਾਸੀ ਪੰਜਾਬੀ ਸਾਹਿਤਕਾਰਾਂ ਦਾ ਯੋਗਦਾਨ ਤੇ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਇਸ ਦਿਨ ਦਾ ਮੁੱਖ ਵਿਸ਼ਾ ਰਹੇ।
ਇਸ ਤੋਂ ਬਾਅਦ ਕੀਤੇ ਗਏ ਕਵੀ ਦਰਬਾਰ ਵਿੱਚ ਪ੍ਰਸਿੱਧ ਸ਼ਾਇਰ ਤ੍ਰੈਲੋਚਨ ਲੋਚੀ, ਕੰਵਰ ਇਕਬਾਲ ਕਪੂਰਥਲਾ, ਹਰਜਿੰਦਰ ਸੰਧੂ ਯੂਕੇ, ਪ੍ਰੋ ਗੁਰਭਜਨ ਗਿੱਲ, ਕੁਲਵੰਤ ਕੌਰ ਢਿੱਲੋਂ ਸਾਊਥਹਾਲ, ਪ੍ਰਕਾਸ਼ ਸੋਹਲ ਯੂਕੇ, ਰਾਣਾ ਅਠੌਲਾ ਇਟਲੀ, ਸਿੱਕੀ ਝੱਜੀ ਪਿੰਡ ਵਾਲਾ ਇਟਲੀ, ਮਲਕੀਅਤ ਸਿੰਘ ਧਾਲੀਵਾਲ ਇਟਲੀ ਸਰਪ੍ਰਸਤ ਸਾਹਿਤ ਸੁਰ ਸੰਗਮ ਸਭਾ ਇਟਲੀ, ਸੁਖਵੀਰ ਸੰਧੂ ਫਰਾਂਸ, ਬਲਿਹਾਰ ਸਿੰਘ ਲਹਿਲ ਸਿਆਟਲ ਆਦਿ ਨੇ ਆਪਣੀਆਂ ਰਚਨਾਵਾਂ ਦੁਆਰਾ ਖੂਬ ਰੰਗ ਬੰਨਿਆ। ਕਵੀ ਦਰਬਾਰ ਦੀ ਖਾਸੀਅਤ ਇਹ ਰਹੀ ਕਿ ਇਸ ਵਿੱਚ ਇੱਕ ਤੋਂ ਬਾਅਦ ਇੱਕ ਸ਼ਾਇਰ ਨੇ ਕਮਾਲ ਦੀ ਸ਼ਾਇਰੀ ਹੀ ਪੇਸ਼ ਨਹੀਂ ਕੀਤੀ ਸਗੋਂ ਸੁਣਨ ਵਾਲਿਆਂ ਨੂੰ ਮੰਤਰ ਮੁਗਧ ਕਰੀ ਰੱਖਿਆ। ਇਸ ਸਮਾਗਮ ਦੀ ਸੰਚਾਲਨਾ ਦਲਜਿੰਦਰ ਰਹਿਲ ਨੇ ਬਾਖੂਬੀ ਨਿਭਾਈ।
ਦੂਸਰੇ ਦਿਨ ਦੇ ਸਮਾਗਮ ਦੀ ਸ਼ੁਰੂਆਤ ਬਲਵਿੰਦਰ ਸਿੰਘ ਚਾਹਲ ਵੱਲੋਂ ਸਵਾਗਤੀ ਭਾਸ਼ਨ ਦੁਆਰਾ ਕੀਤੀ ਗਈ ਅਤੇ ਇਸ ਦਿਨ ਦੀ ਸਰਪ੍ਰਸਤੀ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਕੈਨਡਾ ਨੇ ਕੀਤੀ। ਪ੍ਰਧਾਨਗੀ ਮੋਤਾ ਸਿੰਘ ਸਰਾਏ ਸੰਚਾਲਕ ਪੰਜਾਬੀ ਸੱਥ ਯੂਕੇ ਵੱਲੋਂ ਕੀਤੀ ਗਈ। ਇਸ ਤੋਂ ਬਾਅਦ ਪ੍ਰਸਿੱਧ ਚਿੰਤਕ ਅਤੇ ਵਿਦਵਾਨ ਡਾ ਦਵਿੰਦਰ ਸੈਫ਼ੀ, ਕਹਾਣੀਕਾਰ ਸੁਖਜੀਤ, ਮਨਦੀਪ ਖੁਰਮੀ ਗਲਾਸਗੋ, ਪ੍ਰੋ ਜਸਪਾਲ ਸਿੰਘ ਇਟਲੀ, ਡਾ ਹਰਿੰਦਰ ਸਿੰਘ ਤੁੜ, ਅੰਜੂਜੀਤ ਸ਼ਰਮਾ ਜਰਮਨੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਹਨਾਂ ਬੁਲਾਰਿਆਂ ਨੇ ਸਾਹਿਤ ਦੀ ਲੋੜ, ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਮਨੁੱਖ ਦਾ ਸਾਹਿਤਕ ਕਦਰਾਂ ਕੀਮਤਾਂ ਤੋਂ ਡਿੱਗਣਾ ਤੇ ਪ੍ਰਵਾਸੀ ਪੰਜਾਬੀਆਂ ਵੱਲੋਂ ਸਾਹਿਤ ਰਚਨਾ, ਸਾਹਿਤ ਸਭਾਵਾਂ ਦੀ ਲੋੜ ਤੇ ਕੰਮ ਆਦਿ ਵਿਸ਼ੇ ਇਸ ਦਿਨ ਦੇ ਸਮਾਗਮ ਦਾ ਕੇਂਦਰ ਬਿੰਦੂ ਰਹੇ।
ਦੂਸਰੇ ਦਿਨ ਦੇ ਕਵੀ ਦਰਬਾਰ ਦੀ ਸ਼ੁਰੂਆਤ ਸਭਾ ਦੇ ਪਹਿਲੇ ਅਤੇ ਸਾਬਕਾ ਪ੍ਰਧਾਨ ਪ੍ਰਭਜੀਤ ਨਰਵਾਲ ਕੈਨੇਡਾ ਨੇ ਆਪਣੇ ਵਿਚਾਰਾਂ ਨਾਲ ਕੀਤੀ ਅਤੇ ਇੱਕ ਬਾਕਮਾਲ ਰਚਨਾ ਸੁਣਾਈ। ਉਹਨਾਂ ਤੋਂ ਬਾਅਦ ਅਮਜ਼ਦ ਆਰਫ਼ੀ ਜਰਮਨੀ, ਕੇਹਰ ਸ਼ਰੀਫ਼ ਜਰਮਨੀ, ਕੁਲਵੰਤ ਕੌਰ ਢਿੱਲੋਂ ਸਾਊਥਹਾਲ, ਬਿੰਦਰ ਕੋਲੀਆਂਵਾਲ ਇਟਲੀ, ਗੁਰਪ੍ਰੀਤ ਕੌਰ ਗਾਇਦੂ ਗਰੀਸ, ਜਸਵਿੰਦਰਪਾਲ ਸਿੰਘ ਰਾਠ ਜਰਮਨੀ ਗੁਰਚਰਨ ਰੁਪਾਣਾ ਆਸਟ੍ਰੇਲੀਆ, ਰਾਜੂ ਹਠੂਰੀਆ ਇਟਲੀ, ਨਿਰਵੈਲ ਸਿੰਘ ਢਿੱਲੋਂ ਇਟਲੀ, ਸਰਬਜੀਤ ਕੌਰ ਇਟਲੀ, ਸਤਵੀਰ ਸਾਂਝ ਇਟਲੀ, ਹੋਠੀ ਬੱਲਾਂ ਵਾਲਾ ਇਟਲੀ, ਮੇਜਰ ਸਿੰਘ ਖੱਖ ਇਟਲੀ, ਵਾਸਦੇਵ ਇਟਲੀ ਅਤੇ ਇਸਦੇ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਦੇ ਵਿਦਿਆਰਥੀਆਂ ਨੇ ਵੀ ਸ਼ਾਇਰੀ ਨਾਲ ਹਾਜ਼ਰੀ ਲਗਵਾਈ। ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਸਮੇਤ ਵਿਸ਼ਵ ਭਰ ਵਿੱਚ ਵੱਸਦੇ ਸਾਹਿਤਕ ਪ੍ਰੇਮੀਆਂ ਨੇ ਇਸ ਆਨ ਲਾਈਨ ਵੈਬੀਨਾਰ ਵਿੱਚ ਸ਼ਾਮਿਲ ਹੋ ਕੇ ਸਮਾਗਮ ਦਾ ਆਨੰਦ ਮਾਣਿਆ ਅਤੇ ਬੁਲਾਰਿਆਂ ਦੇ ਵਿਚਾਰ ਸੁਣੇ। ਇਸ ਦਿਨ ਦੀ ਸੰਚਾਲਨਾ ਵੀ ਦਲਜਿੰਦਰ ਰਹਿਲ ਵੱਲੋਂ ਕੀਤੀ ਗਈ। ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਦਸਵੀਂ ਵਰੇਗੰਢ ਦੇ ਇਸ ਦੋ ਰੋਜ਼ਾ ਆਨ ਲਾਈਨ ਸਮਾਗਮ ਦੀ ਸਫ਼ਲਤਾ ਵਿੱਚ ਸਭਾ ਦੇ ਸਮੂਹ ਮੈਂਬਰਾਂ ਦੀ ਇਕਜੁੱਟਤਾ, ਮਿਹਨਤ ਅਤੇ ਲਗਨ ਸਾਫ਼ ਝਲਕਦੀ ਹੈ। ਇਸ ਸਮਾਗਮ ਵਿੱਚ ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਲੁਧਿਆਣਾ, ਜੀ ਜੀ ਐਨ ਖਾਲਸਾ ਕਾਲਜ ਲੁਧਿਆਣਾ, ਪੰਜਾਬ ਭਵਨ ਸਰੀ ਕੈਨੇਡਾ, ਪੰਜ ਦਰਿਆ ਗਲਾਸਗੋ ਅਤੇ ਯੂਰਪੀ ਪੰਜਾਬ ਸੱਥ ਯੂਕੇ ਸੰਸਥਾਵਾਂ ਵੱਲੋਂ ਖਾਸ ਤੌਰ ਤੇ ਭੂਮਿਕਾ ਨਿਭਾਈ ਗਈ। ਸਮਾਗਮ ਦੇ ਅਖੀਰ ਵਿੱਚ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਸਭਾ ਦੇ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਮਨਜੀਤ ਸਿੰਘ ਦੀ ਅੰਤਿਮ ਅਰਦਾਸ 16 ਨੂੰ, ਡੁੱਬਦੇ ਬੱਚਿਆਂ ਨੂੰ ਬਚਾਉਂਦਿਆਂ ਗੁਆਈ ਸੀ ਜਾਨ
NEXT STORY