ਰੋਮ (ਦਲਵੀਰ ਕੈਂਥ): ਕੋਵਿਡ-19 ਨੇ ਸਾਰੀ ਦੁਨੀਆ ਦੇ ਲੋਕਾਂ ਦੇ ਜਿਉਣ ਦਾ ਢੰਗ ਤਰੀਕਾ ਬਦਲ ਕੇ ਰੱਖ ਦਿੱਤਾ ਹੈ। ਪ੍ਰਭਾਵਿਤ ਦੇਸ਼ ਹਰ ਰੋਜ ਨਵੀਆਂ ਨਵੀਆਂ ਪਾਬੰਦੀ ਲਾਉਂਦੇ ਹਨ ਤਾਂ ਜੋ ਕਿਸੇ ਨਾ ਕਿਸੇ ਢੰਗ ਨਾਲ ਕੋਵਿਡ-19 ਤੋਂ ਦੇਸ਼ ਵਾਸੀਆਂ ਦੀ ਜਾਨ ਬਚ ਸਕੇ।ਇਸ ਕਾਰਵਾਈ ਵਿੱਚ ਹੀ ਇਟਲੀ ਨੇ ਅਪ੍ਰੈਲ ਵਿੱਚ ਭਾਰਤ, ਬੰਗਲਾ ਦੇਸ਼ ਤੇ ਸ਼੍ਰੀ ਲੰਕਾ ਤੋ ਆਉਣ ਵਾਲੇ ਯਾਤਰੀਆਂ 'ਤੇ 15 ਦਿਨ ਦੀ ਪਾਬੰਦੀ ਉਦੋਂ ਲਗਾ ਦਿੱਤੀ ਸੀ ਜਦੋਂ ਭਾਰਤ ਤੋਂ ਏਅਰ ਇੰਡੀਆ ਦੇ ਇਟਲੀ ਆਏ ਜਹਾਜ਼ ਦੇ 210 ਯਾਤਰੀਆਂ ਵਿੱਚੋਂ 23 ਕੇਸ ਕੋਵਿਡ-19 ਦੇ ਨਿਕਲ ਆਏ ਸਨ।
ਬਾਅਦ ਵਿੱਚ ਇਸ ਪਾਬੰਦੀ ਨੂੰ ਫਿਰ ਵਧਾ ਕੇ 30 ਮਈ 2021 ਤੱਕ ਕਰ ਦਿੱਤਾ ਸੀ।ਬੇਸ਼ੱਕ ਹੁਣ ਭਾਰਤ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਹਰ ਰੋਜ ਘੱਟ ਰਹੀ ਹੈ ਪਰ ਇਟਲੀ ਸਰਕਾਰ ਹਾਲੇ ਵੀ ਡਰ ਵਿੱਚ ਹੀ ਹੈ ਜਿਸ ਕਾਰਨ ਉਸ ਨੇ ਭਾਰਤ, ਬੰਗਲਾ ਦੇਸ਼ ਤੇ ਸ਼੍ਰੀ ਲੰਕਾ ਤੋਂ ਆਉਣ ਵਾਲੇ ਯਾਤਰੀਆਂ 'ਤੇ ਲਗਾਈ ਪਾਬੰਦੀ ਨੂੰ ਵਧਾ ਕੇ 21 ਜੂਨ 2021 ਕਰ ਦਿੱਤਾ ਹੈ।ਇਹ ਪਾਬੰਦੀ ਇਟਾਲੀਅਨ ਨਾਗਰਿਕਾਂ 'ਤੇ ਲਾਗੂ ਨਹੀਂ ਹੁੰਦੀ।ਜਿਸ ਦਾ ਐਲਾਨ ਇਟਲੀ ਦੇ ਸਿਹਤ ਮੰਤਰੀ ਰੋਬੇਰਟੋ ਸਪਰੈਂਜਾ ਨੇ ਕਰਦਿਆਂ ਕਿਹਾ ਕਿ ਇਹ ਕਾਰਵਾਈ ਕੋਵਿਡ-19 ਦੇ ਮੁੰਕਮਲ ਖ਼ਾਤਮੇ ਲਈ ਹੀ ਹੈ।
ਪੜ੍ਹੋ ਇਹ ਅਹਿਮ ਖਬਰ- ਅੱਜ ਤੋਂ 11 ਦੇਸ਼ਾਂ ਦੇ ਨਾਗਰਿਕ ਸਾਊਦੀ ਅਰਬ ਲਈ ਭਰ ਸਕਣਗੇ ਉਡਾਣ, ਭਾਰਤੀਆਂ 'ਤੇ ਬੈਨ ਜਾਰੀ
ਉਹ ਸਾਰੇ ਭਾਰਤੀ ਲੋਕ ਹੋਰ ਅਨੇਕਾਂ ਪ੍ਰੇਸ਼ਾਨੀ ਦੇ ਦੌਰ ਵਿੱਚੋ ਲੰਘ ਰਹੇ ਹਨ ਜਿਹੜੇ ਕਿ ਪਿਛਲੇ ਸਮੇਂ ਇਟਲੀ ਤੋਂ ਭਾਰਤ ਗਏ ਸਨ ਪਰ ਇਟਲੀ ਸਰਕਾਰ ਵੱਲੋ ਐਲਾਨੀ ਪਾਬੰਦੀ ਕਾਰਨ ਭਾਰਤ ਵਿੱਚ ਹੀ ਪਰਿਵਾਰਾਂ ਸਮੇਤ ਫਸੇ ਹਨ। ਇਟਾਲੀਅਨ ਪੰਜਾਬੀ ਪ੍ਰ੍ਰੈੱਸ ਕਲੱਬ ਨਾਲ ਇਟਲੀ ਤੋਂ ਕੁਝ ਦਿਨਾਂ ਲਈ ਬਿਮਾਰ ਮਾਪਿਆਂ ਜਾਂ ਹੋਰ ਸਾਕ ਸੰਬੰਧੀਆਂ ਨੂੰ ਮਿਲਣ ਭਾਰਤ ਗਏ ਭਾਰਤੀ ਲੋਕਾਂ ਨੇ ਫ਼ੋਨ ਰਾਹੀਂ ਆਪਣਾ ਦੁੱਖੜਾ ਸਾਂਝਾ ਕਰਦਿਆਂ ਕਿ ਇਸ ਪਾਬੰਦੀ ਨਾਲ ਉਹਨਾਂ ਦੇ ਜਿੱਥੇ ਕੰਮ-ਕਾਰਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਉੱਥੇ ਉਹਨਾਂ ਨੂੰ ਇਟਲੀ ਵਿੱਚ ਕਿਰਾਏ 'ਤੇ ਲਏ ਘਰ, ਬਿਜਲੀ ਬਿੱਲ ਤੇ ਹੋਰ ਖ਼ਰਚੇ ਮਜਬੂਰੀ ਵਿੱਚ ਝੱਲਣੇ ਪੈ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ - ਭਾਰਤੀ ਵਿਦਿਆਰਥਣ ਨੂੰ 10 ਸਾਲ ਲਈ ਮਿਲਿਆ ਸੰਯੁਕਤ ਅਰਬ ਅਮੀਰਾਤ ਦਾ 'ਗੋਲਡਨ ਵੀਜ਼ਾ'
ਕਈ ਭਾਰਤੀ ਜਲਦਬਾਜ਼ੀ ਵਿੱਚ ਖਰਚ ਲਈ ਰਾਸ਼ੀ ਵੀ ਘੱਟ ਹੀ ਲਿਆਏ ਸਨ ਤੇ ਹੁਣ ਭਾਰਤ ਵਿੱਚ ਆਪਣੇ ਰਿਸ਼ਤੇਦਾਰਾਂ ਕੋਲੋਂ ਮੰਗਣ ਲਈ ਮਜਬੂਰ ਹਨ। ਮਜਬੂਰੀਆਂ ਵਿੱਚ ਭਾਰਤ ਗਏ ਕੁਝ ਲੋਕਾਂ ਦੀ ਤਾਂ ਕੋਵਿਡ-19 ਕਾਰਨ ਜਾਂ ਹੋਰ ਸੰਖੇਪ ਬਿਮਾਰੀ ਕਾਰਨ ਮੌਤ ਵੀ ਹੋ ਚੁੱਕੀ ਹੈ।ਇਸ ਬੁਰੇ ਦੌਰ ਵਿੱਚ ਇਟਲੀ ਤੋਂ ਭਾਰਤ ਗਏ ਭਾਰਤੀ ਲੋਕਾਂ ਨੂੰ ਭੱਵਿਖ ਪ੍ਰਤੀ ਡੂੰਘੀਆਂ ਚਿੰਤਾਵਾਂ ਨੇ ਜਿੱਥੇ ਉਲਝਾਉ ਘੇਰਾਬੰਦੀ ਨਾਲ ਘੇਰਾ ਪਾਇਆ ਹੋਇਆ ਹੈ ਉੱਥੇ ਕੁਝ ਟ੍ਰੈਵਲ ਏਜੰਸੀਆਂ ਵਾਲੇ ਵੀ ਇਹਨਾਂ ਬੇਵੱਸ ਭਾਰਤੀਆਂ ਦਾ ਰੱਜ ਕੇ ਸ਼ੋਸ਼ਣ ਕਰਨ ਵਿੱਚ ਵਰਲਡ ਰਿਕਾਰਡ ਬਣਾਉਣ ਦੇ ਚੱਕਰ ਵਿੱਚ ਲੱਗਦੇ ਹਨ ਕਿਉਂਕਿ ਭਾਰਤ ਵਿੱਚ ਫਸੇ ਭਾਰਤੀ ਭੱਵਿਖ ਧੁੰਦਲਾਉਂਦਾ ਦੇਖ ਹਰ ਹੀਲੇ ਇਟਲੀ ਜਾਣ ਲਈ ਅਨੇਕਾਂ ਪਾਪੜ ਵੇਲ ਰਹੇ ਹਨ ਜਿਸ ਦਾ ਕੁਝ ਟ੍ਰੈਵਲ ਏੇਜੰਸੀਆਂ ਵਾਲੇ ਭਰਪੂਰ ਫ਼ਾਇਦਾ ਚੁੱਕ ਰਹੇ ਹਨ। ਸਰਕਾਰ ਨੇ ਏਅਰ ਲਾਇਨਾਂ 'ਤੇ ਪਾਬੰਦੀ ਹਾਲੇ ਹਟਾਈ ਨਹੀ ਹੈ ਤੇ ਟ੍ਰੈਵਲ ਏੇਜੰਸੀਆਂ ਵਾਲਿਆਂ ਨੇ ਇਹਨਾਂ ਲੋਕਾਂ ਤੋਂ ਫਰਜੀ ਤਾਰੀਖ਼ਾਂ ਦੇ ਪੈਸੇ ਲੈ ਟਿਕਟਾਂ ਵੀ ਵੰਡ ਦਿੱਤੀਆਂ ਹਨ, ਜਿਸ ਨਾਲ ਹੁਣ ਫਿਰ ਭਾਰਤੀ ਲੋਕ ਆਪਣਿਆਂ ਦੇ ਲਾਲਚ ਵਿੱਚ ਖੱਜਲ ਖੁਆਰ ਹੋ ਰਹੇ ਹਨ।
ਵਿਵਾਦਾਂ 'ਚ Bill Gates ਗ੍ਰਿਫਤਾਰੀ ਦੀ ਹੋ ਰਹੀ ਮੰਗ, ਜਾਣੋ ਪੂਰਾ ਮਾਮਲਾ
NEXT STORY