ਵਾਸ਼ਿੰਗਟਨ-ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਕੈਪਿਟਲ ਹਿੱਲ 'ਚ ਪਿਛਲੇ ਸਾਲ 6 ਜਨਵਰੀ ਨੂੰ ਹੋਈ ਹਿੰਸਾ ਦੀ ਜਾਂਚ ਕਰ ਰਹੀ ਕਮੇਟੀ ਦੇ ਸਾਹਮਣੇ ਮੰਗਲਵਾਰ ਨੂੰ ਪੇਸ਼ ਹੋਵੇਗੀ। ਸਥਿਤੀ ਤੋਂ ਜਾਣੂ ਲੋਕਾਂ ਨੇ ਇਹ ਗੱਲ ਕਹੀ। ਇਵਾਂਕਾ ਨੇ ਵਰਚੁਅਲ ਰੂਪ ਨਾਲ ਗਵਾਹੀ ਦੇਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਖ਼ਾਲਸਾ ਸਾਜਨਾ ਦਿਵਸ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕਰੇ ਭਾਰਤ ਸਰਕਾਰ : ਐਡਵੋਕੇਟ ਧਾਮੀ
ਮਾਮਲਾ ਸਾਬਕਾ ਰਾਸ਼ਟਰਪਤੀ ਦੇ ਸਮਰਥਕਾਂ ਵੱਲੋਂ 2020 ਦੀਆਂ ਚੋਣਾਂ ਦੇ ਪ੍ਰਮਾਣੀਕਰਣ ਨੂੰ ਰੋਕਣ ਅਤੇ ਵੋਟਾਂ ਦੀ ਗਿਣਤੀ 'ਚ ਰੁਕਾਵਟ ਪੈਦਾ ਕਰਨ ਦੇ ਉਦੇਸ਼ ਨਾਲ ਕੈਪਿਟਲ ਹਿੱਲ 'ਚ ਕੀਤੀ ਗਈ ਹਿੰਸਾ ਨਾਲ ਜੁੜਿਆ ਹੈ। ਇਵਾਂਕਾ ਟਰੰਪ ਉਸ ਦਿਨ ਆਪਣੇ ਪਿਤਾ ਨਾਲ ਸੀ ਅਤੇ ਕਮੇਟੀ ਨੇ ਉਸ ਦੌਰਾਨ ਵ੍ਹਾਈਟ ਹਾਊਸ 'ਚ ਟਰੰਪ ਦੇ ਕੰਮਾਂ 'ਤੇ ਕੇਂਦਰਿਤ ਕੀਤਾ ਹੈ ਅਤੇ ਉਸ ਦਿਨ ਉਨ੍ਹਾਂ ਦੇ ਸਮਰਥਕ ਕੈਪਿਟਲ ਹਿੱਲ 'ਚ ਹੰਗਾਮਾ ਕਰ ਰਹੇ ਸਨ। ਸਥਿਤੀ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਕਮੇਟੀ ਦਾ ਸਹਿਯੋਗ ਕਰਨ ਦਾ ਇਵਾਂਕਾ ਦਾ ਫ਼ੈਸਲਾ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ : ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨਾਲ ਯੂਕ੍ਰੇਨ ਦੇ ਮੁੱਦੇ 'ਤੇ ਕੀਤੀ ਚਰਚਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨਾਲ ਯੂਕ੍ਰੇਨ ਦੇ ਮੁੱਦੇ 'ਤੇ ਕੀਤੀ ਚਰਚਾ
NEXT STORY