ਲੰਡਨ/ਲਾਸ ਏਂਜਲਸ-ਲੇਖਿਕਾ ਜੇ.ਕੇ. ਰੋਲਿੰਗ ਨੂੰ ਬ੍ਰਿਟਿਸ਼ ਲੇਖਕ ਸਲਮਾਨ ਰਸ਼ਦੀ 'ਤੇ ਹੋਏ ਹਮਲੇ ਦੀ ਨਿੰਦਾ ਕਰਨ ਲਈ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਜ਼ਿਕਰਯੋਗ ਹੈ ਕਿ ਰਸ਼ਦੀ ਨੂੰ 'ਦਿ ਸੈਨੇਟਿਕ ਵਸਰੇਜ਼' ਦੀ ਰਚਨਾ ਕਰਨ ਤੋਂ ਬਾਅਦ ਸਾਲਾ ਤੱਕ ਇਸਲਾਮੀ ਕੱਟੜਪੰਥੀ ਨਾਲ ਮੌਤ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਨਿਊਜਰਸੀ ਦੇ ਰਹਿਣ ਵਾਲੇ ਹਾਦੀ ਮਤਾਰ (24) ਨਾਮ ਦੇ ਇਕ ਨੌਜਵਾਨ ਨੇ ਪੱਛਮੀ ਨਿਊਯਾਰਕ ਸੂਬੇ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਸ਼ੁੱਕਰਵਾਰ ਨੂੰ ਚਾਕੂ ਮਾਰ ਦਿੱਤਾ।
ਇਹ ਵੀ ਪੜ੍ਹੋ : ਪਾਕਿ ਦੇ ਆਜ਼ਾਦੀ ਦਿਹਾੜੇ ’ਤੇ ਇਮਰਾਨ ਨੇ ਭਾਰਤ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ, ਰੈਲੀ ’ਚ ਦਿਖਾਈ ਜੈਸ਼ੰਕਰ ਦੀ ਵੀਡੀਓ
ਰੋਲਿੰਗ ਨੇ 75 ਸਾਲਾ ਰਸ਼ਦੀ 'ਤੇ ਹੋਏ ਹਮਲੇ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ, 'ਭਿਆਨਕ ਸਮਾਚਾਰ। ਬਹੁਤ ਪ੍ਰੇਸ਼ਾਨ ਮਹਿਸੂਸ ਕਰ ਰਹੀ ਹਾਂ।' ਟਵਿੱਟਰ 'ਤੇ ਇਕ ਵਿਅਕਤੀ ਨੇ ਇਸ ਨੂੰ ਪੋਸਟ ਕਰ ਕੁਮੈਂਟ ਕਰਦੇ ਹੋਏ ਕਿਹਾ ਕਿ ਚਿੰਤਾ ਨਾ ਕਰੋ ਅਗਲਾ ਨੰਬਰ ਤੁਹਾਡਾ ਹੈ। ਰੋਲਿੰਗ ਨੇ ਸ਼ੀਵਾਰ ਨੂੰ ਇਸ ਟਿੱਪਣੀ ਦਾ 'ਸਕਰੀਨਸ਼ਾਟ' ਸਾਂਝੀ ਕੀਤੀ ਅਤੇ 'ਟਵਿੱਟਰ ਸਪੋਰਟ' ਨੂੰ ਟੈਗ ਕਰਦੇ ਹੋਏ ਇਸ ਦਾ ਨੋਟਿਸ ਲੈਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਬਲੋਚਿਸਤਾਨ 'ਚ ਪਾਕਿ ਦੇ 2 ਫੌਜੀਆਂ ਦੀ ਮੌਤ ਤੇ ਇਕ ਜ਼ਖਮੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪਾਕਿ ਦੇ ਆਜ਼ਾਦੀ ਦਿਹਾੜੇ ’ਤੇ ਇਮਰਾਨ ਨੇ ਭਾਰਤ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ, ਰੈਲੀ ’ਚ ਦਿਖਾਈ ਜੈਸ਼ੰਕਰ ਦੀ ਵੀਡੀਓ
NEXT STORY