ਕਰਾਚੀ-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਸੁਰੱਖਿਆ ਬਲਾਂ 'ਤੇ ਹੋਏ ਹਮਲੇ 'ਚ ਦੋ ਪਾਕਿਸਤਾਨੀ ਫੌਜੀਆਂ ਦੀ ਮੌਤ ਹੋ ਗਈ ਅਤੇ ਇਕ ਫੌਜੀ ਅਧਿਕਾਰੀ ਜ਼ਖਮੀ ਹੋ ਗਿਆ। ਫੌਜ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਫੌਜ ਦੇ ਮੀਡੀਆ ਪ੍ਰਕੋਸਤ ਨੇ ਇਕ ਬਿਆਨ 'ਚ ਕਿਹਾ ਕਿ ਸੁਰੱਖਿਆ ਬਲਾਂ ਨੇ ਸ਼ਨੀਵਾਰ ਦੀ ਰਾਤ ਨੂੰ ਹਰਨਾਈ ਜ਼ਿਲ੍ਹੇ ਨੇੜੇ ਖੋਸਤ ਕਸਬੇ 'ਚ ਚੌਕੀ ਤੋਂ ਦੂਰ ਦੀਆਂ ਪਹਾੜੀਆਂ 'ਤੋਂ ਗੋਲੀਬਾਰੀ ਕਰ ਰਹੇ ਅੱਤਵਾਦੀਆਂ ਦਾ ਪਿੱਛਾ ਕਰ ਉਨ੍ਹਾਂ ਨੂੰ ਖਦੇੜ ਦਿੱਤਾ।
ਇਹ ਵੀ ਪੜ੍ਹੋ : ਪੇਲੋਸੀ ਦੇ ਦੌਰੇ ਦੇ 12 ਦਿਨ ਬਾਅਦ ਕੁਝ ਅਮਰੀਕੀ ਸੰਸਦ ਮੈਂਬਰ ਤਾਈਵਾਨ ਦੀ ਯਾਤਰਾ 'ਤੇ
ਬਿਆਨ 'ਚ ਕਿਹਾ ਗਿਆ ਹੈ ਕਿ, 'ਉਸ ਦੇ ਬਾਅਦ ਕਾਰਵਾਈ 'ਚ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀਆਂ ਨੂੰ ਫੜਨ ਲਈ ਘੇਰਾਬੰਦੀ ਦੀ ਕੋਸ਼ਿਸ਼ ਦੌਰਾਨ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਗਸ਼ਤੀ ਦਲਾਂ ਦਰਮਿਆਨ ਭਾਰੀ ਗੋਲੀਬਾਰੀ ਹੋਈ। ਬਿਆਨ 'ਚ ਕਿਹਾ ਗਿਆ ਹੈ ਕਿ ਝੜਪਾਂ ਦੌਰਾਨ ਦੋ ਫੌਜੀਆਂ ਦੀ ਮੌਤ ਹੋ ਗਈ ਅਤੇ ਇਕ ਅਧਿਕਾਰੀ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਰੂਸ ਨੇ ਪੂਰਬੀ ਖੇਤਰ 'ਚ ਕੀਤੀ ਭਾਰੀ ਗੋਲਾਬਾਰੀ, ਯੂਕ੍ਰੇਨ ਨੇ ਮਹੱਤਵਪੂਰਨ ਪੁਲ 'ਤੇ ਕੀਤਾ ਹਮਲਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪੇਲੋਸੀ ਦੇ ਦੌਰੇ ਦੇ 12 ਦਿਨ ਬਾਅਦ ਕੁਝ ਅਮਰੀਕੀ ਸੰਸਦ ਮੈਂਬਰ ਤਾਈਵਾਨ ਦੀ ਯਾਤਰਾ 'ਤੇ
NEXT STORY