ਵਾਸ਼ਿੰਗਟਨ- ਸਮੇਂ ਦੇ ਨਾਲ ਲੋਕਾਂ ਦੇ ਖਾਣ-ਪੀਣ ਦਾ ਟੇਸਟ ਵੀ ਬਦਲਦਾ ਜਾ ਰਿਹਾ ਹੈ ਪਰ ਕੋਰੋਨਾ ਵਾਇਰਸ ਨੇ ਅਜਿਹੇ ਬਦਲਾਅ ਕੀਤੇ ਹਨ, ਜਿਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ। ਇਨਫੈਕਸ਼ਨ ਦੇ ਡਰ ਨਾਲ ਲੋਕ ਮਾਸ ਖਾਣ ਤੋਂ ਪਰਹੇਜ਼ ਕਰ ਰਹੇ ਹਨ। ਮਾਸ ਖਾਣ ਦੇ ਸ਼ੌਕੀਨਾਂ ਨੂੰ ਹੁਣ ਇਕ ਫਲ ਪਸੰਦ ਆ ਗਿਆ ਹੈ। ਉਹ ਮਾਸ ਦੀ ਥਾਂ ਇਸ ਨੂੰ ਬੜੇ ਸ਼ੌਂਕ ਨਾਲ ਖਾ ਰਹੇ ਹਨ।

ਹੋਰ ਤਾਂ ਹੋਰ ਵਿਦੇਸ਼ ਵਿਚ ਰੈਸਤਰਾਂ ਦੀ ਚੇਨ ਚਲਾਉਣ ਵਾਲੇ ਇਕ ਹੋਟਲ ਮਾਲਕ ਦਾ ਕਹਿਣਾ ਹੈ ਕਿ ਹੋਟਲ ਵਿਚ ਆਉਣ ਵਾਲੇ ਲੋਕਾਂ ਦੀ ਪਹਿਲੀ ਪਸੰਦ ਇਹੀ ਫਲ ਤੇ ਇਸ ਨਾਲ ਬਣੀ ਰੈਸਿਪੀ ਹੁੰਦੀ ਹੈ। ਉਹ ਉਸ ਨੂੰ ਖਾਣਾ ਪਸੰਦ ਕਰਦੇ ਹਨ, ਆਰਡਰ ਕਰਦੇ ਹਨ ਤੇ ਪੈਕ ਕਰਵਾ ਕੇ ਘਰ ਲੈ ਜਾਂਦੇ ਹਨ। ਉਹ ਦੱਸਦੇ ਹਨ ਕਿ ਇਸ ਫਲ ਦਾ ਨਾਂ ਕਟਹਲ ਹੈ। ਏ.ਐਫ.ਪੀ. ਵਲੋਂ ਦੱਸਿਆ ਗਿਆ ਹੈ ਕਿ ਹੁਣ ਕਟਹਲ ਨੂੰ ਲੈ ਕੇ ਵਿਦੇਸ਼ਾਂ ਵਿਚ ਬਹੁਤ ਚਰਚਾ ਹੋ ਰਹੀ ਹੈ। ਅੰਤਰਰਾਸ਼ਟਰੀ ਪੱਧਰ 'ਤੇ ਲੋਕਾਂ ਦੀ ਦਿਲਚਸਪੀ ਕਟਹਲ ਵਿਚ ਬਹੁਤ ਵਧੀ ਹੈ। ਕੁਝ ਲੋਕ ਤਾਂ ਇਸ ਨੂੰ ਸੁਪਰ ਫੂਡ ਦਾ ਨਾਂ ਦੇਣ ਲੱਗੇ ਹਨ।

ਕਟਹਲ ਦੀ ਦੱਖਣੀ ਏਸ਼ੀਆ ਵਿਚ ਵੱਡੇ ਪੈਮਾਨੇ 'ਤੇ ਖੇਤੀ ਕੀਤੀ ਜਾਂਦੀ ਹੈ। ਕੁਝ ਸਾਲ ਪਹਿਲਾਂ ਤੱਕ ਇਥੇ ਇੰਨਾਂ ਜ਼ਿਆਦਾ ਕਟਹਲ ਪੈਦਾ ਹੁੰਦਾ ਸੀ ਕਿ ਕਈ ਟਨ ਬੇਕਾਰ ਹੀ ਜਾਂਦਾ ਸੀ ਪਰ ਹੁਣ ਜਦੋਂ ਇਸ ਨਾਲ ਬਣੇ ਪਕਵਾਨਾਂ ਦੀ ਮੰਗ ਵਧੀ ਹੈ ਉਸ ਤੋਂ ਬਾਅਦ ਇਸ ਦੀ ਸਪਲਾਈ ਵੀ ਵਧ ਗਈ ਹੈ। ਕੁਝ ਲੋਕ ਤਾਂ ਆਪਣੇ ਖੇਤਾਂ ਵਿਚ ਸਿਰਫ ਕਟਹਲ ਦੇ ਦਰੱਖਤ ਲਾ ਰਹੇ ਹਨ, ਜਿਸ ਨਾਲ ਉਹ ਵਧੇਰੇ ਕਟਹਲ ਪੈਦਾ ਕਰ ਸਕਣ।
ਕਈ ਚੀਜ਼ਾਂ ਵਿਚ ਹੋ ਰਹੀ ਹੈ ਵਰਤੋਂ
ਕਟਹਲ ਦੀ ਕਈ ਚੀਜ਼ਾਂ ਵਿਚ ਵਰਤੋਂ ਹੋ ਰਹੀ ਹੈ। ਭਾਰਤ ਵਿਚ ਦਿਵਾਲੀ ਮੌਕੇ ਕਟਹਲ ਦੀ ਖਾਸ ਡਿਸ਼ ਬਣਾਈ ਜਾਣ ਦੀ ਪਰੰਪਰਾ ਹੈ। ਕਟਹਲ ਜਦੋਂ ਪਕ ਜਾਂਦਾ ਹੈ ਤਾਂ ਇਹ ਮੋਮੀ ਪੀਲੇ ਰੰਗ ਦਾ ਹੋ ਜਾਂਦਾ ਹੈ। ਇਸ ਦੌਰਾਨ ਇਹ ਮਾਸ ਜਿਹਾ ਦਿਖਦਾ ਹੈ ਤੇ ਤਾਜ਼ਾ ਖਾਧਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਕੇਕ, ਜੂਸ, ਆਈਸਕ੍ਰੀਮ ਤੇ ਕੁਰਕੁਰਾ ਬਣਾਉਣ ਵਿਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਪਕੌੜੀ ਨਮਕੀਨ ਆਦੀ ਬਣਾਉਣ ਵਿਚ ਕੀਤੀ ਜਾਂਦੀ ਹੈ। ਪੱਛਮ ਵਿਚ ਕਟਹਲ ਦੀ ਵਰਤੋਂ ਪੋਰਕ ਪਿੱਚਣ ਦੌਰਾਨ ਵੀ ਕੀਤੀ ਜਾਂਦੀ ਹੈ। ਇਸ ਨੂੰ ਪਿੱਜ਼ਾ ਟਾਪਿੰਗ ਦੇ ਰੂਪ ਵਿਚ ਵੀ ਵਰਤਿਆ ਜਾਂਦਾ ਹੈ।

ਲੋਕ ਕਰ ਰਹੇ ਸ਼ਲਾਘਾ
ਅਮਰੀਕਾ ਤੇ ਭਾਰਤ ਵਿਚ ਰੈਸਤਰਾਂ ਦੀ ਇਕ ਲੜੀ ਦੀ ਮਾਲਕ ਅਨੁ ਭਾਂਬਰੀ ਕਹਿੰਦੀ ਹੈ ਕਿ ਲੋਕ ਕਟਹਲ ਨੂੰ ਪਿਆਰ ਕਰਦੇ ਹਨ। ਇਸ ਨਾਲ ਬਣੀਆਂ ਡਿਸ਼ਾਂ ਹਰ ਥਾਂ ਹਿੱਟ ਹੋ ਰਹੀਆਂ ਹਨ। ਜੋ ਲੋਕ ਰੈਸਟਰਾਂ ਵਿਚ ਖਾਣੇ ਲਈ ਆਉਂਦੇ ਹਨ ਉਹ ਅਕਸਰ ਕਟਹਲ ਬਣਾਉਣ ਬਾਰੇ ਹੀ ਕਹਿੰਦੇ ਹਨ। ਆਰਡਰ ਕਰਨ ਵਾਲਿਆਂ ਦਾ ਕਹਿਣਾ ਹੁੰਦਾ ਹੈ ਕਿ ਕਟਹਲ ਕਟਲੇਟ ਮੇਰੀ ਪਸੰਦੀਦਾ ਡਿਸ਼ ਵਿਚੋਂ ਇਕ ਹੈ। ਇਕ ਵੱਡਾ ਕਾਰਣ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਟਹਲ ਮਾਸ ਵਾਂਗ ਥੋੜਾ ਸਖਤ ਹੁੰਦਾ ਹੈ। ਇਹ ਪਕਾਏ ਜਾਣ 'ਤੇ ਮਸਾਲੇ ਨੂੰ ਵੀ ਸੋਖਦਾ ਹੈ, ਜਿਵੇਂ ਮਾਸ ਨੂੰ ਜਦੋਂ ਪਕਾਇਆ ਜਾਂਦਾ ਹੈ ਤਾਂ ਉਹ ਵੀ ਮਸਾਲੇ ਸੋਖਦਾ ਹੈ। ਇਸੇ ਤਰ੍ਹਾਂ ਦੋਵਾਂ ਤੋਂ ਬਰਾਬਰ ਦਾ ਸਵਾਦ ਮਿਲਦਾ ਹੈ।
ਮਾਸ ਤੋਂ ਡਰੇ ਕਟਹਲ 'ਤੇ ਆਏ
ਸਿਡਨੀ ਯੂਨੀਵਰਸਿਟੀ ਦੇ ਗਲਾਈਸੇਮਿਕ ਇੰਡੈਕਸ ਰਿਸਰਚ ਸਰਵਿਸ ਦੇ ਨਾਲ ਕੰਮ ਕਰਨ ਵਾਲੇ ਜੋਸੇਫ ਕਹਿੰਦੇ ਹਨ ਕਿ ਕੋਰੋਨਾ ਵਾਇਰ ਦੇ ਕਾਰਣ ਲੋਕਾਂ ਨੇ ਚਿਕਨ ਖਾਣਾ ਬੰਦ ਕਰ ਦਿੱਤਾ ਹੈ। ਹੁਣ ਉਹ ਕਟਹਲ 'ਤੇ ਸ਼ਿਫਟ ਹੋਏ ਹਨ। ਜੇਕਰ ਕੇਰਲ ਦੀ ਗੱਲ ਕੀਤੀ ਜਾਵੇ ਤਾਂ ਲਾਕਡਾਊਨ ਵਿਚ ਸਰਹੱਦ 'ਤੇ ਲੱਗੀਆਂ ਪਾਬੰਦੀਆਂ ਦੇ ਕਾਰਣ ਸਬਜ਼ੀਆਂ ਦੀ ਕਮੀ ਹੋ ਗਈ, ਹੋਰ ਚੀਜ਼ਾਂ ਵੀ ਨਹੀਂ ਮਿਲ ਰਹੀਆਂ ਸਨ। ਅਜਿਹੇ ਵਿਚ ਲੋਕਾਂ ਨੇ ਇਥੇ ਉਗਾਏ ਜਾਣ ਵਾਲੇ ਹਰੇ ਤੇ ਪਕੇ ਹੋਏ ਕਟਹਲਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਇਸੇ ਕਾਰਣ ਇਸ ਵਿਚ ਵਾਧਾ ਹੋਇਆ। ਪਕੇ ਹੋਏ ਕਟਹਲ ਦਾ ਬੀਜ ਖਾਣ ਵਿਚ ਵੀ ਲੋਕਾਂ ਨੇ ਬਹੁਚ ਦਿਲਚਸਪੀ ਦਿਖਾਈ।
ਫਲਸਤੀਨੀ ਸ਼ਰਣਾਰਥੀਆਂ ਲਈ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਏਜੰਸੀ ਨੇ ਭਾਰਤ ਦੀ ਕੀਤੀ ਸਿਫਤ
NEXT STORY