ਰਾਮਲੱਲਾ- ਫਲਸਤੀਨੀ ਸ਼ਰਣਾਰਥੀਆਂ ਲਈ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਨੇ ਭਾਰਤ ਦੇ ਯੋਗਦਾਨ ਦੀ ਸਿਫਤ ਕੀਤੀ ਹੈ। ਉਨ੍ਹਾਂ ਕੋਵਿਡ-19 ਕਾਰਨ ਪੈਦਾ ਹੋਈਆਂ ਸਥਿਤੀਆਂ ਦੌਰਾਨ ਭਾਰਤ ਵਲੋਂ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੀ ਸਿਫਤ ਕੀਤੀ। ਭਾਰਤ ਸਰਕਾਰ ਨੇ ਸਿੱਖਿਆ ਅਤੇ ਸਿਹਤ ਸਣੇ ਮੁੱਖ ਪ੍ਰੋਗਰਾਮਾਂ ਅਤੇ ਸੇਵਾਵਾਂ ਲਈ ਸੰਯੁਕਤ ਰਾਸ਼ਟਰ ਰਾਹਤ ਤੇ ਨਿਰਮਾਣ ਏਜੰਸੀ (ਯੂ. ਐੱਨ. ਆਰ. ਡਬਲਿਊ.) ਨੂੰ ਸੋਮਵਾਰ ਨੂੰ 20 ਲੱਖ ਡਾਲਰ ਦਿੱਤੇ ਸਨ। ਸੰਯੁਕਤ ਰਾਸ਼ਟਰ ਏਜੰਸੀ ਨੂੰ ਇਹ ਯੋਗਦਾਨ ਫਲਸਤੀਨ ਵਿਚ ਭਾਰਤ ਦੇ ਪ੍ਰਤੀਨਿਧ ਸੁਨੀਲ ਕੁਮਾਰ ਨੇ ਪ੍ਰਸਤੁਤ ਕੀਤਾ ਸੀ।
ਯੂ. ਐੱਨ. ਆਰ. ਡਬਲਿਊ. ਵਿਚ ਦਾਨ ਸਬੰਧੀ ਮਾਮਲਿਆਂ ਦੇ ਮੁਖੀ ਮਾਰਕ ਐੱਲ. ਨੇ ਕਿਹਾ, "ਏਜੰਸੀ ਵਲੋਂ ਮੈਂ ਇਸ ਯੋਗਦਾਨ ਲਈ ਭਾਰਤ ਸਰਕਾਰ ਪ੍ਰਤੀ ਆਪਣੀ ਪ੍ਰਸ਼ੰਸਾ ਪ੍ਰਗਟ ਕਰਨਾ ਚਾਹੁੰਦਾ ਹੈ, ਜੋ ਯੂ. ਐੱਨ. ਆਰ. ਡਬਲਿਊ. ਨੂੰ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਵਿਚ ਮਦਦ ਕਰੇਗਾ।" ਉਨ੍ਹਾਂ ਕਿਹਾ ਫਲਸਤੀਨੀ ਸ਼ਰਣਾਰਥੀਆਂ ਦੀ ਮਦਦ ਕਰਨ ਦੀ ਭਾਰਤ ਦੀ ਦ੍ਰਿੜਤਾ ਅਤੇ ਵਚਨਬੱਧਤਾ ਸਲਾਹੁਣਯੋਗ ਹੈ ਖਾਸ ਕਰਕੇ ਕੋਵਿਡ-19 ਕਾਰਨ ਪੈਦਾ ਹੋਈਆਂ ਸਥਿਤੀਆਂ ਦੌਰਾਨ ਭਾਰਤ ਨੇ 2019 ਵਿਚ ਯੂ. ਐੱਨ. ਆਰ. ਡਬਲਿਊ. ਵਿਚ ਆਪਣਾ ਸਲਾਨਾ ਯੋਗਦਾਨ 12.5 ਲੱਖ ਡਾਲਰ ਤੋਂ ਵਧਾ ਕੇ 50 ਲੱਖ ਡਾਲਰ ਕਰ ਦਿੱਤਾ ਸੀ।
ਉੱਥੇ ਹੀ ਕੁਮਾਰ ਨੇ ਕਿਹਾ," ਭਾਰਤ ਸਰਕਾਰ ਵਲੋਂ ਮੈਂ ਯੂ. ਐੱਨ. ਆਰ. ਡਬਲਿਊ. ਦੀਆਂ ਕੋਸ਼ਿਸ਼ਾਂ ਅਤੇ ਕਾਰਜਾਂ ਦੀ ਸਿਫਤ ਕਰਦਾ ਹਾਂ। ਸਾਡਾ ਮੰਨਣਾ ਹੈ ਕਿ ਇਹ ਰਾਸ਼ੀ ਏਜੰਸੀ ਨੂੰ ਫਲਸਤੀਨੀ ਸ਼ਰਣਾਰਥੀਆਂ ਨੂੰ ਜ਼ਰੂਰੀ ਸਹਾਇਤਾ ਮੁਹੱਈਆ ਕਰਾਉਣ ਅਤੇ ਉਨ੍ਹਾਂ ਦੇ ਪੂਰੇ ਵਿਕਾਸ ਦੇ ਲੱਛਣਾਂ ਨੂੰ ਹਾਸਲ ਕਰਨ ਵਿਚ ਮਦਦ ਕਰੇਗੀ।" ਯੂ. ਐੱਨ. ਆਰ. ਡਬਲਿਊ. ਲਈ ਸ਼ਰਣਾਰਥੀ ਉਹ ਫਲਸਤੀਨੀ ਹਨ, ਜੋ 1984 ਦੇ ਯੁੱਧ ਦੌਰਾਨ ਆਪਣੇ ਘਰ ਛੱਡ ਕੇ ਭੱਜ ਗਏ ਸਨ ਜਾਂ ਉਨ੍ਹਾਂ ਨੂੰ ਜ਼ਬਰਦਸਤੀ ਕੱਢ ਦਿੱਤਾ ਗਿਆ ਸੀ। ਇਸ ਵਿਚਕਾਰ ਵੈਸਟ ਬੈਂਕ ਵਿਚ ਭਾਰਤੀ ਮਿਸ਼ਨ ਦੀ ਅਧਿਕਾਰਕ ਨਿਊਜ਼ ਬਰੀਫ ਵਿਚ ਕਿਹਾ ਗਿਆ ਹੈ ਕਿ ਭਾਰਤ ਫਲਸਤੀਨੀਆਂ ਨੂੰ ਮੈਡੀਕਲ ਸਮੱਗਰੀਆਂ ਦੀ ਸਪਲਾਈ ਦੀ ਤਿਆਰੀ ਕਰ ਰਿਹਾ ਹੈ, ਜਿੱਥੇ ਕੋਰੋਨਾ ਵਾਇਰਸ ਦੇ ਜਲਦੀ ਪੁੱਜਣ ਦਾ ਖਦਸ਼ਾ ਹੈ।
ਬਗਦਾਦ 'ਚ ਅਮਰੀਕੀ ਦੂਤਘਰ ਦੇ ਕੋਲ ਰਾਕੇਟ ਹਮਲਾ
NEXT STORY