ਬ੍ਰਾਸੀਲੀਆ-ਕੋਰੋਨਾ ਲਾਗ ਦੀ ਬੀਮਾਰੀ ਨਾਲ ਠੀਕ ਤਰੀਕੇ ਨਾਲ ਨਾ ਨਜਿੱਠਣ ਨੂੰ ਲੈ ਕੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰੋ ਦੀ ਹਰ ਪਾਸੇ ਆਲੋਚਨਾ ਕੀਤੀ ਜਾ ਰਹੀ ਹੈ। ਬੋਲਸੋਨਾਰੋ ਦੀ ਆਲੋਚਨਾ ਉਨ੍ਹਾਂ ਦੇ ਖੁਦ ਦੇ ਮੁਲਕ 'ਚ ਹੀ ਕੀਤੀ ਜਾ ਰਹੀ ਹੈ। ਸਾਓ ਪਾਓਲੋ ਦੇ ਗਵਰਨਰ ਨੇ ਸੀ.ਐੱਨ.ਐੱਨ. ਨੂੰ ਦਿੱਤੇ ਇਕ ਇੰਟਰਵਿਊ 'ਚ ਕੋਰੋਨਾ ਨਾਲ ਠੀਕ ਤਰੀਕੇ ਨਾਲ ਨਾ ਨਜਿੱਠਣ 'ਤੇ ਬੋਲਸੋਨਾਰੋ ਨੂੰ 'ਮਾਨਸਿਕ ਰੋਗੀ' ਦੱਸਿਆ ਹੈ।
ਦੇਸ਼ ਦੇ ਹੈਲਥ ਕੇਅਰ ਸਿਸਟਮ ਨੂੰ ਲੈ ਕੇ ਪੁੱਛੇ ਇਕ ਸਵਾਲ 'ਚ ਗਵਰਨਰ ਜਾਓ ਡੋਰੀਓ ਨੇ ਕਿਹਾ ਕਿ ਬ੍ਰਾਜ਼ੀਲ 'ਚ ਕੋਵਿਡ-19 ਨਾਲ ਜਿੰਨੇ ਲੋਕਾਂ ਦੀ ਮੌਤ ਹੋਈ ਹੈ, ਉਸ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਸੀ। ਇਸ ਦੇ ਲਈ ਸਿਰਫ ਬੋਲਸੋਨਾਰੋ ਨੂੰ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਠੀਕ ਢੰਗ ਨਾਲ ਨਿਭਾਉਣੀ ਸੀ। ਅਮਰੀਕਾ ਤੋਂ ਬਾਅਦ ਬ੍ਰਾਜ਼ੀਲ 'ਚ ਕੋਰੋਨਾ ਵਾਇਰਸ ਨਾਲ ਸਭ ਤੋਂ ਵਧ ਮੌਤਾਂ ਹੋਈਆਂ ਹਨ ਅਤੇ ਇਥੇ ਹਾਲਾਤ ਦਿਨੋਂ-ਦਿਨ ਖਰਾਬ ਹੁੰਦੇ ਜਾ ਰਹੇ ਹਨ। ਪਿਛਲੇ ਸਾਲ ਮਹਾਮਾਰੀ ਦੀ ਸ਼ੁਰੂਆਤ ਹੋਣ 'ਤੇ ਜਿੰਨੇ ਲੋਕ ਬ੍ਰਾਜ਼ੀਲ 'ਚ ਜਾਨ ਗੁਆ ਰਹੇ ਸਨ ਉਹ ਗਿਣਤੀ ਹੁਣ ਤਿੰਨ ਗੁਣਾ ਹੋ ਚੁੱਕੀ ਹੈ। ਮੌਜੂਦਾ ਸਮੇਂ 'ਚ ਰੋਜ਼ਾਨਾ ਕਰੀਬ ਤਿੰਨ ਹਜ਼ਾਰ ਲੋਕਾਂ ਦੀ ਵਾਇਰਸ ਨਾਲ ਮੌਤ ਹੋ ਰਹੀ ਹੈ।
ਇਹ ਵੀ ਪੜ੍ਹੋ-ਲਾਕਡਾਊਨ 'ਚ ਦੁਨੀਆ ਨੂੰ ਵਧੇਰੇ ਯਾਦ ਆਏ ਭਗਵਾਨ, ਜਾਣੋ ਗੂਗਲ 'ਤੇ ਸਭ ਤੋਂ ਵਧ ਕੀ ਹੋਇਆ ਸਰਚ
ਕੋਰੋਨਾ ਨਾਲ ਨਹੀਂ ਨਜਿੱਠ ਪਾ ਰਹੇ ਬੋਲਸੋਨਾਰੋ, ਸਿਹਤ ਮੰਤਰੀ ਨੂੰ ਕੀਤਾ ਬਰਖਾਸਤ
ਬ੍ਰਾਜ਼ੀਲੀਅਨ ਮੀਡੀਆ 'ਚ ਇਸ ਗੱਲ ਦੀ ਰਿਪੋਰਟਸ ਪ੍ਰਕਾਸ਼ਿਤ ਹੋ ਰਹੀ ਹੈ ਕਿ ਦੇਸ਼ ਦੇ ਰਾਸ਼ਟਰਪਤੀ ਕੋਵਿਡ-19 ਦੇ ਵਧਦੇ ਮਾਮਲਿਆਂ ਨਾਲ ਨਜਿੱਠਣ 'ਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਸਰਕਾਰ ਨੇ ਪਿਛਲੇ ਹਫਤੇ ਸਿਹਤ ਮੰਤਰੀ ਨੂੰ ਬਰਖਾਸਤ ਕਰ ਦਿੱਤਾ ਅਤੇ ਉਨ੍ਹਾਂ ਦੀ ਥਾਂ ਕੌਣ ਇਸ ਅਹੁਦੇ ਨੂੰ ਸੰਭਾਲੇਗਾ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ। ਬ੍ਰਾਜ਼ੀਲ 'ਚ ਸਾਹਮਣੇ ਆਏ ਵਾਇਰਸ ਦੇ ਨਵੇਂ ਵੈਰੀਐਂਟ ਦੇ ਚੱਲਦੇ ਦੇਸ਼ 'ਚ ਕੋਰੋਨਾ ਦੀ ਲਹਿਰ ਚੱਲ ਰਹੀ ਹੈ। ਦੇਸ਼ ਦੇ ਹਸਪਤਾਲਾਂ ਦੀ ਹਾਲਤ ਬੇਹਦ ਖਰਾਬ ਹੋ ਚੁੱਕੀ ਹੈ ਅਤੇ ਇਥੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਇਹ ਵੀ ਪੜ੍ਹੋ -ਸੂਰਜ ਦੀ ਗਰਮੀ ਨੂੰ ਘੱਟ ਕਰਨਾ ਚਾਹੁੰਦੇ ਹਨ ਬਿਲ ਗੇਟਸ, ਅਪਣਾਉਣਗੇ ਇਹ ਅਨੋਖਾ ਤਰੀਕਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਰੂਸ ਨੇ ਬਣਾਈ ਕੋਵਿਡ-19 ਦੀ ਤੀਜੀ ਵੈਕਸੀਨ
NEXT STORY