ਕਾਬੁਲ - ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮੌਲਾਨਾ ਮਸੂਦ ਅਜ਼ਹਰ ਨੇ ਅਫਗਾਨਿਸਤਾਨ ਦੇ ਕਾਂਧਾਰ ਜਾ ਕੇ ਤਾਲਿਬਾਨੀ ਆਗੂ ਨਾਲ ਮੁਲਾਕਾਤ ਕੀਤੀ ਹੈ। ਭਾਰਤ ਵਿੱਚ ਕਈ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਮਸੂਦ ਨੇ ਕਸ਼ਮੀਰ ਵਿੱਚ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਤਾਲਿਬਾਨ ਤੋਂ ਮਦਦ ਮੰਗੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ - ਅਮਰੀਕਾ ਨੂੰ ਭਾਰੀ ਪੈ ਸਕਦੀ ਹੈ ਗਲਤੀ, ਤਾਲਿਬਾਨ ਨੂੰ ਸੌਂਪੀ 'ਦੁਸ਼ਮਣਾਂ' ਦੀ ਸੂਚੀ
ਇੰਡੀਆ ਟੂਡੇ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਮਸੂਦ ਅਜ਼ਹਰ ਨੇ ਤਾਲਿਬਾਨ ਦੇ ਸਿਆਸੀ ਵਿੰਗ ਦੇ ਪ੍ਰਮੁੱਖ ਮੌਲਾਨਾ ਅਬਦੁਲ ਗਨੀ ਬਰਾਦਰ ਨਾਲ ਮੁਲਾਕਾਤ ਕੀਤੀ ਹੈ। ਮਸੂਦ ਅਜ਼ਹਰ ਨੇ ਕਸ਼ਮੀਰ ਘਾਟੀ ਵਿੱਚ ਜੈਸ਼-ਏ-ਮੁਹੰਮਦ ਦੀਆਂ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਤਾਲਿਬਾਨ ਤੋਂ ਮਦਦ ਮੰਗੀ ਹੈ। ਹਾਲ ਹੀ ਵਿੱਚ ਮਸੂਦ ਅਜ਼ਹਰ ਨੇ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਨੂੰ ਲੈ ਕੇ ਖੁਸ਼ੀ ਜ਼ਾਹਿਰ ਕੀਤੀ ਸੀ।
ਇਹ ਵੀ ਪੜ੍ਹੋ - ਸਾਊਥ ਡਕੋਟਾ 'ਚ ਮੋਟਰਸਾਈਕਲ ਰੈਲੀ ਕਾਰਨ ਕੋਰੋਨਾ ਕੇਸਾਂ 'ਚ ਹੋਇਆ ਭਾਰੀ ਵਾਧਾ
ਪਾਕਿਸਤਾਨ ਦੇ ਬਹਾਵਲਪੁਰ ਵਿੱਚ ਸਥਿਤ ਜੈਸ਼ ਦੇ ਹੈੱਡਕੁਆਰਟਰ ਵਿੱਚ ਜੈਸ਼ ਦੇ ਅੱਤਵਾਦੀਆਂ ਵਿਚਾਲੇ ਮੈਸੇਜ ਸਰਕੁਲੇਟ ਕੀਤਾ ਗਿਆ। ਜੈਸ਼ ਨੇ ਤਾਲਿਬਾਨ ਨੂੰ ਅਫਗਾਨਿਸਤਾਨ ਵਿੱਚ ਜਿੱਤ ਦੀ ਵਧਾਈ ਦਿੱਤੀ ਹੈ। ਤਾਲਿਬਾਨ ਅਤੇ ਜੈਸ਼-ਏ-ਮੁਹੰਮਦ ਦੀ ਵਿਚਾਰਧਾਰਾ ਸ਼ਰਿਆ ਲਾਅ ਨੂੰ ਲੈ ਕੇ ਇੱਕੋ ਵਰਗੀ ਹੈ। 1999 ਵਿੱਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜੈਸ਼ ਦਾ ਗਠਨ ਕਰਨ ਵਾਲਾ ਮਸੂਦ ਅਜ਼ਹਰ ਭਾਰਤ ਵਿੱਚ ਕਈ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇ ਚੁੱਕਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ : ਸੁਪਰੀਮ ਕੋਰਟ ਨੇ ਬਾਈਡੇਨ ਪ੍ਰਸ਼ਾਸਨ ਦੀ ਬੇਦਖਲੀ ਰੋਕ ਨੂੰ ਹਟਾਇਆ
NEXT STORY