ਜਕਾਰਤਾ— ਇੰਡੋਨੇਸ਼ੀਆ 'ਚ ਜ਼ਬਰਦਸਤ ਹੜ੍ਹ ਅਤੇ ਲੈਂਡ ਸਲਾਈਡ ਕਾਰਨ ਜਕਾਰਤਾ ਅਤੇ ਇਸ ਦੇ ਨੇੜਲੇ ਖੇਤਰਾਂ 'ਚ ਹੁਣ ਤਕ 53 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਾਣੀ ਇਕੱਠਾ ਹੋਣ ਕਾਰਨ ਸ਼ਨੀਵਾਰ ਨੂੰ ਹਜ਼ਾਰਾਂ ਲੋਕ ਆਪਣੇ ਘਰਾਂ ਨੂੰ ਵਾਪਸ ਨਾ ਜਾ ਸਕੇ। ਨਵੇਂ ਸਾਲ ਦੇ ਪਹਿਲੇ ਹੀ ਦਿਨ ਇਨ੍ਹਾਂ ਲੋਕਾਂ ਨੂੰ ਕੁਦਰਤੀ ਆਫਤ ਨੇ ਘੇਰ ਲਿਆ, ਜਿਸ ਕਾਰਨ ਉਨ੍ਹਾਂ ਦੀਆਂ ਖੁਸ਼ੀਆਂ ਗਮ 'ਚ ਬਦਲ ਗਈਆਂ।
ਪਹਿਲੀ ਜਨਵਰੀ ਨੂੰ ਭਾਰੀ ਮੀਂਹ ਕਾਰਨ ਕਈ ਇਲਾਕਿਆਂ 'ਚ ਹੜ੍ਹ ਆ ਗਿਆ ਤੇ ਹਜ਼ਾਰਾਂ ਲੋਕ ਘਰੋਂ ਬੇਘਰ ਹੋ ਗਏ। ਇਸ ਕਾਰਨ ਹੁਣ ਤਕ 53 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਵੀ ਤਕਰੀਬਨ 1,70,000 ਲੋਕ ਅਸਥਾਈ ਕੈਂਪਾਂ 'ਚ ਰਹਿ ਰਹੇ ਹਨ। ਰਾਸ਼ਟਰੀ ਐਮਰਜੈਂਸੀ ਏਜੰਸੀ ਮੁਤਾਬਕ ਜਿਨ੍ਹਾਂ ਲੋਕਾਂ ਦੇ ਘਰ ਹੁਣ ਤਕ ਪਾਣੀ 'ਚ ਡੁੱਬੇ ਹਨ, ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਲਈ ਕਿਹਾ ਜਾ ਰਿਹਾ ਹੈ। ਵਿਬੋਵੋ ਨੇ ਦੱਸਿਆ,''ਸਾਨੂੰ ਹੋਰ ਵੀ ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਹੜ੍ਹ ਕਾਰਨ ਪ੍ਰਭਾਵਿਤ ਖੇਤਰਾਂ 'ਚ ਅਧਿਕਾਰੀ ਬੇਘਰ ਹੋਏ ਲੋਕਾਂ ਨੂੰ ਮਿਲਣਗੇ। ਇਹ 2007 ਤੋਂ ਹੁਣ ਤਕ ਦਾ ਸਭ ਤੋਂ ਭਿਆਨਕ ਹੜ੍ਹ ਹੈ। 2007 'ਚ ਹੜ੍ਹ ਕਾਰਨ 80 ਲੋਕਾਂ ਦੀ ਮੌਤ ਹੋ ਗਈ ਸੀ।
ਇਰਾਕ-US ਨੂੰ ਕੈਨੇਡਾ ਦੀ ਸਲਾਹ, ਆਪਣੇ ਨਾਗਰਿਕਾਂ ਲਈ ਵੀ ਜਾਰੀ ਕੀਤੀ ਐਡਵਾਇਜ਼ਰੀ
NEXT STORY