Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    12:47:26 PM

  • 2 accused arrested with over 4 kg heroin in amritsar

    ਅੰਮ੍ਰਿਤਸਰ: 6 ਕਿਲੋ ਹੈਰੋਇਨ ਦੀ ਬਰਾਮਦਗੀ ਮਗਰੋਂ...

  • return kohinoor to india

    'ਭਾਰਤ ਨੂੰ ਕੋਹਿਨੂਰ ਵਾਪਸ ਕਰ ਦਿਓ'! ਕਿੰਗ ਚਾਰਲਸ...

  • accused arrested with 6 kg heroin in amritsar

    ਅੰਮ੍ਰਿਤਸਰ 'ਚ 6 ਕਿਲੋ ਹੈਰੋਇਨ ਸਮੇਤ ਮੁਲਜ਼ਮ...

  • 4 punjabis us road rage

    ਅਮਰੀਕਾ ਦੀ ਸੜਕ ਵਿਚਾਲੇ ਲੜ ਪਏ 4 ਪੰਜਾਬੀ ! ਹੁਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅੱਜ ਪੰਜਾਬ ਚੌਤਰਫਾ ਗੰਭੀਰ ਸੰਕਟ ’ਚ ਘਿਰਿਆ

BLOG News Punjabi(ਬਲਾਗ)

ਅੱਜ ਪੰਜਾਬ ਚੌਤਰਫਾ ਗੰਭੀਰ ਸੰਕਟ ’ਚ ਘਿਰਿਆ

  • Edited By Anmol Tagra,
  • Updated: 13 Mar, 2026 01:23 PM
Blog
challenges in punjab
  • Share
    • Facebook
    • Tumblr
    • Linkedin
    • Twitter
  • Comment

‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਵਾਲੀ ਅਖਾਣ ਸਾਡੇ ਅਮੀਰ ਵਿਰਸੇ ਤੇ ਤਜਰਬਿਆਂ ’ਚੋਂ ਜਨਮੀ ਹੈ। ਆਜ਼ਾਦੀ ਸੰਗਰਾਮ ’ਚ ਪਾਏ ਗਏ ਯੋਗਦਾਨ ਤੇ ਆਜ਼ਾਦੀ ਪ੍ਰਾਪਤੀ ਤੋਂ ਪਿੱਛੋਂ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਲੜੇ ਗਏ ਮਾਣਮੱਤੇ ਘੋਲ ਇਸ ਤੱਥ ਦੀ ਗਵਾਹੀ ਭਰਦੇ ਹਨ ਪ੍ਰੰਤੂ ਅੱਜ ਪੰਜਾਬ ਚੌਤਰਫਾ ਗੰਭੀਰ ਸੰਕਟ ’ਚ ਘਿਰਿਆ ਹੋਇਆ ਹੈ। ਪੰਜਾਬ ਦੀ ਜਿਸ ਜਵਾਨੀ ’ਤੇ ਸਾਰਾ ਦੇਸ਼ ਕਦੇ ਮਾਣ ਕਰਿਆ ਕਰਦਾ ਸੀ, ਉਹੀ ਅੱਜ ਬੇਰੁਜ਼ਗਾਰੀ ਕਰਕੇ ਗੈਂਗਸਟਰਵਾਦ, ਨਸ਼ਾਖੋਰੀ ਆਦਿ ਅਰਾਜਕ ਰੁਝਾਨਾਂ ਦਾ ਸ਼ਿਕਾਰ ਬਣੀ ਹੋਈ ਹੈ।

ਪੰਜਾਂ ਪਾਣੀਆਂ ਦੀ ਧਰਤੀ, ਪਾਣੀ ਦੇ ‘ਮਹਾ ਅਕਾਲ’ ਵਾਲੇ ਹਾਲਾਤ ਦੀਆਂ ਬਰੂਹਾਂ ’ਤੇ ਆਣ ਖੜ੍ਹੀ ਹੈ। ਹਰੇ ਇਨਕਲਾਬ ਸਦਕਾ ਸਿਖਰ ’ਤੇ ਪੁੱਜੀ ਖੇਤੀਬਾੜੀ ਦੀ ਪੈਦਾਵਾਰ ਹੁਣ ਖੜੋਤ ’ਚ ਹੈ ਜਾਂ ਗਿਰਾਵਟ ਵੱਲ ਨੂੰ ਜਾ ਰਹੀ ਹੈ। ਰਸਾਇਣਕ ਖਾਦਾਂ, ਕੀੜੇਮਾਰ ਦਵਾਈਆਂ, ਸੋਧੇ ਬੀਜਾਂ ਆਦਿ ਦੀ ਦੁਰਵਰਤੋਂ ਨਾਲ ਧਰਤੀ ਬੰਜਰ ਬਣਦੀ ਜਾ ਰਹੀ ਹੈ। ਖਨਨ ਤੇ ਰੇਤ ਮਾਫੀਆ ਨੇ ਪੰਜਾਬ ਦੇ ਵਾਤਾਵਰਣ ਦੀ ਤਬਾਹੀ ਕਰ ਦਿੱਤੀ ਹੈ।

ਇਹ ਅਣਸੁਖਾਵੇਂ ਹਾਲਾਤ ਪੈਦਾ ਹੋਣੋਂ ਰੋਕੇ ਜਾ ਸਕਦੇ ਸਨ ਜਾਂ ਸਮੱਸਿਆ ਨਾਲ ਹੁਣ ਵੀ ਸਫਲਤਾਪੂਰਵਕ ਨਜਿੱਠਿਆ ਜਾ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਪ੍ਰਾਂਤ ਦੀ ਰਾਜਸੀ ਅਗਵਾਈ ਐਸੇ ਲੋਕਾਂ ਦੇ ਹੱਥ ਹੋਣੀ ਚਾਹੀਦੀ ਹੈ ਜੋ ਸਿੱਖ ਗੁਰੂ ਸਾਹਿਬਾਨ ਵਲੋਂ ਰਚੀ ਮਾਨਵੀ ਬਾਣੀ, ਭਗਤੀ ਲਹਿਰ ਦੇ ਮਹਾਨ ਰਹਿਬਰਾਂ ਦੀਆਂ ਤਰਕਵਾਦੀ ਸਿੱਖਿਆਵਾਂ, ਗ਼ਦਰੀ ਸੂਰਬੀਰਾਂ ਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਇਨਕਲਾਬੀ ਵਿਚਾਰਧਾਰਾ ਨੂੰ ਪ੍ਰਣਾਈ ਹੋਈ ਹੋਵੇ। ਉਹ ਜੋ ਨਿੱਜ ਦੀ ਥਾਂ ਸਮਾਜਿਕ ਹਿੱਤਾਂ ਨੂੰ ਪਹਿਲ ਦਿੰਦੇ ਹੋਣ। ਅਫਸੋਸ, ਸਾਡਾ ਮਾਣਮੱਤਾ ਪੰਜਾਬ ਅਜਿਹੀ ਅਗਵਾਈ ਤੋਂ ਸਪੱਸ਼ਟ ਵਾਂਝਾ ਦਿਸ ਰਿਹਾ ਹੈ!

ਅੰਧਵਿਸ਼ਵਾਸ ਤੇ ਖੁਦਪ੍ਰਸਤੀ ਫੈਲਾਅ ਰਹੇ ਡੇਰਿਆਂ ਦੀ ਭਰਮਾਰ ਹੈ। ਬਹੁਤੇ ਅਕਾਲੀ ਧੜੇ ਧਰਮਨਿਰਪੱਖਤਾ, ਲੋਕਰਾਜ, ਸੰਘਾਤਮਕ ਢਾਂਚੇ ਦੀ ਰਾਖੀ ਦੇ ਫਰਜ਼ ਅਤੇ ਸਭ ਤੋਂ ਵੱਧ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਦਾ ਸੁਨਹਿਰੀ ਅਸੂਲ ਤਿਆਗ ਕੇ ਦੇਸ਼ ਦੀ ਹਾਕਮ ਪਾਰਟੀ, ਭਾਜਪਾ ਨਾਲ ਰਾਜਸੀ ਸਾਂਝਾਂ ਪਾਉਣਾ ਚਾਹੁੰਦੇ ਹਨ। ਕਾਂਗਰਸ ਪਾਰਟੀ, ਜਿਸਦੀ ਆਜ਼ਾਦੀ ਅੰਦੋਲਨ ’ਚ ਮੁੱਖ ਭੂਮਿਕਾ ਰਹੀ ਹੈ, ਭਾਜਪਾ ਵਿਰੋਧੀ ਦਲਾਂ ’ਚੋਂ ਅੱਜ ਵੀ ਵੱਡੇ ਜਨ-ਆਧਾਰ ਵਾਲੀ ਪਾਰਟੀ ਹੈ, ਪਰ ਪਾਟੋ-ਧਾੜ ’ਚ ਬੁਰੀ ਤਰ੍ਹਾਂ ਫਸੀ ਹੋਈ ਹੈ।

ਭਾਜਪਾ, ਕੇਂਦਰੀ ਸੱਤਾ ’ਤੇ ਕਾਬਜ਼ ਹੋਣ ਦਾ ਲਾਹਾ ਲੈ ਕੇ ‘ਸਾਮ-ਦਾਮ-ਦੰਡ-ਭੇਦ’ ਦੀ ਨੀਤੀ ਦੇ ਸਹਾਰੇ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਦਾ ਯਤਨ ਕਰ ਰਹੀ ਹੈ। ਹਿੰਦੂ ਵਸੋਂ ਦੇ ਇਕ ਹਿੱਸੇ ’ਚ ਇਸ ਦਾ ਜਨ-ਆਧਾਰ ਪਹਿਲਾਂ ਤੋਂ ਹੀ ਕਾਇਮ ਹੈ। ਇਹ ਕਈ ਕਿਸਮ ਦੇ ਲਾਲਚ ਤੇ ਭੁਚਲਾਵੇ ਦੇ ਕੇ ਦਲਿਤ ਸਮਾਜ ’ਚ ਵੀ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਧਾਰਮਿਕ ਡੇਰਿਆਂ ਤੇ ਸਰਕਾਰੀ ਏਜੰਸੀਆਂ ਦੀ ਵਰਤੋਂ ਤੇ ਦੂਸਰੇ ਦਲਾਂ ’ਚੋਂ ਸਿਧਾਂਤ ਹੀਣੇ ਸਵਾਰਥੀ ਤੱਤਾਂ ਨੂੰ ਭਾਜਪਾ ’ਚ ਸ਼ਾਮਲ ਕਰਕੇ ਭਾਜਪਾ ਆਗੂ ਪੰਜਾਬ ਦੀ ਪ੍ਰਮੁੱਖ ਰਾਜਸੀ ਧਿਰ ਬਣਨ ਦੀ ਆਸ ਲਾਈ ਬੈਠੇ ਹਨ।

ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ‘ਮੁਤਬਾਦਲ’ ਮੁਹੱਈਆ ਕਰਵਾਉਣ ਦੇ ਨਾਂ ’ਤੇ ਸੱਤਾ ’ਚ ਆਈ ਭਗਵੰਤ ਮਾਨ ਦੀ ‘ਆਪ’ ਸਰਕਾਰ ਪ੍ਰਤੀ ਲੋਕਾਂ ਦਾ ਮੋਹ ਭੰਗ ਹੋ ਰਿਹਾ ਹੈ। ਮੁੱਖ ਮੰਤਰੀ ਵਲੋਂ ਵੋਟਾਂ ਹਾਸਲ ਕਰਨ ਲਈ ਲੋਕਾਂ ਨੂੰ 200 ਗ੍ਰਾਮ ਹਲਦੀ ਤੇ ਇਕ ਲੂਣ ਦੀ ਥੈਲੀ ਮੁਫ਼ਤ ਦੇਣ ਵਰਗੇ ਘਟੀਆ ਸ਼ੋਸ਼ੇ ਛੱਡੇ ਜਾ ਰਹੇ ਹਨ। ਲੋਕਾਂ ਨੂੰ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਤੇ ਭਿਸ਼ਟਾਚਾਰ ਦਾ ਖਾਤਮਾ ਕਰਕੇ ਸੁਚੱਜਾ ਸ਼ਾਸਨ ਦੇਣ ਵਾਲੀ ‘ਕੱਟੜ ਇਮਾਨਦਾਰ’ ਪਾਰਟੀ ਹੋਣ ਦੇ ਦਾਅਵੇ ਹੁਣ ਲੋਕਾਂ ਦੇ ਸੰਘਾਂ ’ਚੋਂ ਥੱਲੇ ਨਹੀਂ ਉਤਰ ਰਹੇ। ‘ਨਸ਼ਿਆਂ ਵਿਰੁੱਧ ਸਮਾਂਬੱਧ ਯੁੱਧ’ ਛੇੜਨ ਤੋਂ ਪਿੱਛੋਂ ਨਸ਼ਿਆਂ ਦੀ ਵਧੇਰੇ ਵਰਤੋਂ ਨਾਲ ਹੋ ਰਹੀਆਂ ਮੌਤਾਂ ਤੇ ਨਸ਼ਾ ਸਮੱਗਲਰਾਂ ਦੇ ਕਾਰੋਬਾਰ ’ਚ ਭਾਰੀ ਵਾਧਾ ਹੋਇਆ ਹੈ।

ਸਰਕਾਰ ਤੇ ਪ੍ਰਸ਼ਾਸਕੀ ਮਸ਼ੀਨਰੀ ਦੀਆਂ ‘ਬੁਲਡੋਜ਼ਰ’ ਕਾਰਵਾਈਆਂ ਤੇ ਝੂਠੇ ਪੁਲਸ ਮੁਕਾਬਲਿਆਂ ਨਾਲ ਹਾਲਾਤ ‘ਜੰਗਲ ਰਾਜ’ ਵਰਗੇ ਬਣ ਗਏ ਹਨ। ਗੈਂਗਸਟਰਾਂ ਦੀਆਂ ਸਫ਼ਾਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਹ ਸਮਾਂ ਤੇ ਸਥਾਨ ਦਾ ਅਗਾਊਂ ਐਲਾਨ ਕਰਕੇ ਕਿਸੇ ਨੂੰ ਸ਼ਰੇਆਮ ਗੋਲੀਆਂ ਮਾਰ ਦਿੰਦੇ ਹਨ। ਭ੍ਰਿਸ਼ਟਾਚਾਰ ਦੀ ਸਥਿਤੀ ਇਹ ਹੈ ਕਿ ਸ਼ਾਇਦ ਹੀ ਕੋਈ ਵਜ਼ੀਰ, ਵਿਧਾਇਕ ਜਾਂ ‘ਆਪ’ ਨੇਤਾ ਐਸਾ ਹੋਵੇ, ਜਿਸ ਨੇ ‘ਆਪ’ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਦੀ ਗੰਗਾ ’ਚ ਡੁਬਕੀ ਨਾ ਲਾਈ ਹੋਵੇ। ਇਨ੍ਹਾਂ ਲੋਕਾਂ ਦੀਆਂ ਜਾਇਦਾਦਾਂ ਤੇ ਬੈਂਕ ਖਾਤਿਆਂ ’ਚ ਪਿਛਲੇ 4 ਸਾਲਾਂ ’ਚ ਹੋਏ ਵਾਧੇ ਦੀ ਨਿਰਪੱਖ ਜਾਂਚ ਕੀਤੇ ਜਾਣ ਨਾਲ ‘ਕੱਟੜ ਇਮਾਨਦਾਰ’ ਪਾਰਟੀ ਦੇ ਸਾਰੇ ਭੇਤ ਖੁੱਲ੍ਹ ਸਕਦੇ ਹਨ!

ਪੰਜਾਬ ਅੰਦਰ ਖੱਬੀਆਂ, ਜਮਹੂਰੀ, ਧਰਮਨਿਰਪੱਖ ਰਾਜਸੀ ਧਿਰਾਂ ਦੀ ਅੱਜ ਵੀ ਭਾਰੀ ਮੌਜੂਦਗੀ ਹੈ। ਇਨ੍ਹਾਂ ਨੂੰ ਇਕਜੁੱਟ ਕਰਕੇ ਇਕ ਲੋਕ-ਪੱਖੀ ਰਾਜਨੀਤਕ ਧਿਰ ਖੜ੍ਹੀ ਕੀਤੀ ਜਾ ਸਕਦੀ ਹੈ। ਇਸ ਰਾਜਸੀ ਮੁਤਬਾਦਲ ਦਾ ਮੂਲ ਆਧਾਰ ਪੰਜਾਬ ਦੀਆਂ ਦੇਸ਼ ਭਗਤੀ ਤੇ ਪੀੜਤ ਲੋਕਾਂ ਖਾਤਰ ਆਪਾ ਕੁਰਬਾਨ ਕਰਨ ਦੀਆਂ ਪ੍ਰੰਪਰਾਵਾਂ, ਸਿੱਖ ਗੁਰੂ ਸਾਹਿਬਾਨ ਦੇ ਮਾਨਵੀ ਫਲਸਫੇ ਦੀ ਸੇਧ, ਭਗਤੀ ਲਹਿਰ ਦੇ ਮਹਾਪੁਰਸ਼ਾਂ ਦੀਆਂ ਸੁੱਘੜ ਸਿੱਖਿਆਵਾਂ ਤੇ ਸਾਰੀਆਂ ਔਕੜਾਂ, ਸਾਜਿਸ਼ਾਂ, ਵੱਖੋ-ਵੱਖ ਰੰਗਾਂ ਦੇ ਫਿਰਕੂ ਤੱਤਾਂ ਦਾ ਰਾਜਸੀ-ਵਿਚਾਰਧਾਰਕ ਮੁਹਾਜ਼ ’ਤੇ ਟਾਕਰਾ ਕਰਨ ਦੀ ਸਮਰੱਥਾ ਹੋਵੇਗਾ।


-ਮੰਗਤ ਰਾਮ ਪਾਸਲਾ

  • Punjab
  • Challenge
  • Jagbani

ਭ੍ਰਿਸ਼ਟਾਚਾਰ ਨਾਲ ਵਰਦੀ ਨੂੰ ਦਾਗਦਾਰ ਕਰਦੇ ਪੁਲਸ ਦੇ ਕੁਝ ਅਧਿਕਾਰੀ!

NEXT STORY

Stories You May Like

  • big crisis before paddy planting in punjab
    ਪੰਜਾਬ 'ਚ ਝੋਨੇ ਦੀ ਲਵਾਈ ਤੋਂ ਪਹਿਲਾਂ ਵੱਡਾ ਸੰਕਟ! ਡੂੰਘੀ ਚਿੰਤਾ 'ਚ ਕਿਸਾਨ, ਵਿਭਾਗ ਨੇ ਜਾਰੀ ਕੀਤੇ...
  • big crisis in education in government schools
    ਸਰਕਾਰੀ ਸਕੂਲਾਂ ’ਚ ਸਿੱਖਿਆ 'ਤੇ ਵੱਡਾ ਸੰਕਟ: ਅਧਿਆਪਕ ਬਣੇ ‘ਕਲਰਕ’, ਕਲਾਸਰੂਮਾਂ ’ਚ ਪਸਰੀ ਸੁੰਨਸਾਨ
  • water crisis  water supply  sewerage board
    ਬਰਨਾਲਾ 'ਚ ਜਲ ਸੰਕਟ : ਅਧਿਕਾਰੀਆਂ ਦੀ ਮਨਮਰਜ਼ੀ ਕਾਰਨ 25 ਘੰਟੇ ਠੱਪ ਰਹੀ ਪਾਣੀ ਦੀ ਸਪਲਾਈ
  • punjab schools  school teachers
    ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਖ਼ਤਰੇ ਦੀ ਘੰਟੀ, ਬੇਹੱਦ ਗੰਭੀਰ ਬਣੇ ਹਾਲਾਤ
  • punjab chandigarh heatwave
    ਪੰਜਾਬ-ਚੰਡੀਗੜ੍ਹ ’ਚ ਅੱਜ ਵੱਟ ਕੱਢੇਗੀ ਗਰਮੀ! ਹੀਟਵੇਵ ਦਾ ਅਲਰਟ ਜਾਰੀ, ਭਲਕੇ ਬਦਲੇਗਾ ਮੌਸਮ ਦਾ ਮਿਜਾਜ਼
  • punjab blackout
    ਪੰਜਾਬ ਭਰ 'ਚ ਅੱਜ ਹੋਵੇਗਾ BLACKOUT! ਮੁੜ ਤੋਂ ਵੱਜਣਗੇ ਖ਼ਤਰੇ ਦੇ ਘੁੱਗੂ
  • iran israel war deepens energy crisis  iea reduces supply demand estimates
    ਈਰਾਨ-ਇਜ਼ਰਾਈਲ ਜੰਗ ਨਾਲ ਊਰਜਾ ਸੰਕਟ ਹੋਇਆ ਡੂੰਘਾ, IEA ਨੇ ਮੰਗ-ਸਪਲਾਈ ਦੇ ਘਟਾਏ ਅੰਦਾਜ਼ੇ
  • power crisis in pakistan
    ਬਿਜਲੀ ਸੰਕਟ ਕਾਰਨ ਹਨੇਰੇ 'ਚ ਡੁੱਬੇ ਸ਼ਹਿਰ, 7-7 ਘੰਟੇ ਦੇ ਲੱਗ ਰਹੇ ਕੱਟ;  ਪਾਕਿਸਤਾਨ 'ਚ ਬੁਰੇ ਹਾਲ
  • ludhiana couple fir
    ਜਲੰਧਰ ਦੇ ਜਵੈਲਰ ਨਾਲ 35 ਲੱਖ ਰੁਪਏ ਦੀ ਠੱਗੀ! ਲੁਧਿਆਣਾ ਦੇ ਜੋੜੇ ਖ਼ਿਲਾਫ਼ ਮਾਮਲਾ...
  • holiday in punjab
    ਪੰਜਾਬ 'ਚ ਛੁੱਟੀ ਦਾ ਐਲਾਨ! ਭਲਕੇ ਬੰਦ ਰਹਿਣਗੇ ਸਕੂਲ-ਕਾਲਜ
  • transfers of officials have been made in the punjab waqf board
    ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ
  • three indian oil tankers catch fire in jalandhar
    ਜਲੰਧਰ 'ਚ ਇੰਡੀਅਨ ਆਇਲ ਦੇ 3 ਟੈਂਕਰਾਂ ਨੂੰ ਲੱਗੀ ਭਿਆਨਕ ਅੱਗ, ਪ੍ਰਸ਼ਾਸਨ ਨੂੰ...
  • big   scam   in company garden parking lot
    ਕੰਪਨੀ ਬਾਗ਼ ਦੀ ਪਾਰਕਿੰਗ 'ਚ ਵੱਡਾ 'ਘਪਲਾ': ਸਰਕਾਰੀ ਖ਼ਜ਼ਾਨੇ ਦੀ ਬਜਾਏ...
  • college bus surrounded in nakodar
    ਨਕੋਦਰ 'ਚ ਕਾਲਜ ਬੱਸ ਘੇਰ ਕੇ ਵਿਦਿਆਰਥੀ 'ਤੇ ਕਾਤਲਾਨਾ ਹਮਲਾ, 6 ਮੁਲਜ਼ਮ...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • weather warning in punjab alert for 8 districts
    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ...
Trending
Ek Nazar
vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

singer pali detwalia s son passes away

ਪੰਜ ਤੱਤਾਂ 'ਚ ਵਿਲੀਨ ਹੋਇਆ ਮਸ਼ਹੂਰ ਪੰਜਾਬੀ ਗਾਇਕ ਦਾ ਪੁੱਤ, ਨਮ ਅੱਖਾਂ ਨਾਲ...

narendra modi  kashi  trishul  damru  bjp  prime minister

ਕਾਸ਼ੀ 'ਚ ਗੂੰਜਿਆ 'ਹਰ ਹਰ ਮਹਾਦੇਵ', ਹੱਥਾਂ 'ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • the risk of nuclear weapons being used in the world
      ‘ਦੁਨੀਆ ’ਚ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦਾ ਖਤਰਾ’ ਇਸ ਸਮੇਂ ਸਿਖਰਲੇ ਪੱਧਰ ’ਤੇ!
    • parents and kids
      ਬੱਚੇ ਸਹੀ ਨਹੀਂ ਅਤੇ ਨਾ ਹੀ ਉਨ੍ਹਾਂ ਦੇ ਮਾਤਾ-ਪਿਤਾ
    • voting and if buts
      ਜ਼ਿਆਦਾ ਵੋਟਿੰਗ ਦੇ ਕਿੰਤੂ-ਪ੍ਰੰਤੂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +