ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਵਿਦੇਸ਼ ਮੰਤਰੀ ਜੈਨੇਟ ਵੇਲੇਨ ਨੇ ਚੀਨ ਦੇ ਉਪ ਪ੍ਰਧਾਨ ਮੰਤਰੀ ਲਿਊ ਹੇਅ ਨਾਲ ਬੁੱਧਵਾਰ ਨੂੰ ਆਨਲਾਈਨ ਬੈਠਕ ਕੀਤੀ।ਇਸ ਬੈਠਕ ਵਿਚ ਉਹਨਾਂ ਨੇ ਆਰਥਿਕ ਸੁਧਾਰ ਅਤੇ ਚਿੰਤਾ ਦੇ ਵਿਸ਼ਿਆਂ 'ਤੇ ਸਪਸ਼ੱਟ ਤਰੀਕੇ ਨਾਲ ਨਜਿੱਠਣ ਦੀਆਂ ਯੋਜਨਾਵਾਂ 'ਤੇ ਚਰਚਾ ਕੀਤੀ। ਵਿਭਾਗ ਵੱਲੋਂ ਜਾਰੀ ਇਸ ਬੈਠਕ ਦੇ ਵੇਰਵੇ ਮੁਤਾਬਕ ਵੇਲੇਨ ਨੇ ਕਿਹਾ ਕਿ ਉਹ ਉਪ ਪ੍ਰਧਾਨ ਮੰਤਰੀ ਲਿਊ ਨਾਲ ਭਵਿੱਖ ਵਿਚ ਵੀ ਚਰਚਾ ਜਾਰੀ ਰੱਖਣਾ ਚਾਹੁੰਦੀ ਹੈ।
ਇਸ ਵਿਚ ਦੱਸਿਆ ਗਿਆ ਹੈ ਕਿ ਵੇਲੇਨ ਨੇ ਮਜ਼ਬੂਤ ਆਰਥਿਕ ਸੁਧਾਰਾਂ ਨੂੰ ਜਾਰੀ ਰੱਖਣ ਸੰਬੰਧੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਪ੍ਰਸ਼ਾਸਨ ਦੀਆਂ ਯੋਜਨਾਵਾਂ ਦੇ ਬਾਰੇ ਚਰਚਾ ਕੀਤੀ ਅਤੇ ਅਮਰੀਕੀ ਹਿੱਤਾਂ ਵਾਲੇ ਖੇਤਰਾਂ ਵਿਚ ਸਹਿਯੋਗ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਇਸ ਦੇ ਨਾਲ ਹੀ ਵੇਲੇਨ ਨੇ ਕਿਹਾ ਕਿ ਚਿੰਤਾ ਦੇ ਵਿਸ਼ਿਆਂ ਤੋਂ ਸਪਸ਼ੱਟ ਢੰਗ ਨਾਲ ਨਜਿੱਠਣਾ ਵੀ ਜ਼ਰੂਰੀ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੇ ਅਨੁਭਵੀ ਪੱਤਰਕਾਰ ਤੇਜਿੰਦਰ ਸਿੰਘ ਦਾ ਦੇਹਾਂਤ, ਪੇਂਟਾਗਨ ਨੇ ਪ੍ਰਗਟ ਕੀਤਾ ਸੋਗ (ਵੀਡੀਓ)
ਭਾਵੇਂਕਿ ਇਸ ਵਿਚਾਲੇ 200 ਤੋਂ ਵੱਧ ਰੀਪਬਲਿਕਨ ਸਾਂਸਦਾਂ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਨਸੀ ਪੇਲੋਸੀ ਨੂੰ ਪੱਤਰ ਲਿਖ ਕੇ ਕੋਵਿਡ-19 ਮਹਾਮਾਰੀ ਨੂੰ ਦੁਨੀਆ ਭਰ ਵਿਚ ਫੈਲਾਉਣ ਵਿਚ ਚਾਈਨੀਜ਼ ਕਮਿਊਨਿਸਟ ਪਾਰਟੀ (ਸੀ.ਸੀ.ਪੀ.) ਦੀ ਭੂਮਿਕਾ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਅਪੀਲ ਕੀਤੀ ਹੈ। ਸਾਂਸਦਾਂ ਨੇ ਪੱਤਰ ਵਿਚ ਕਿਹਾ ਕਿ ਹੁਣ ਸਬੂਤ ਸਾਹਮਣੇ ਆ ਰਹੇ ਹਨ ਜੋ ਦੱਸਦੇ ਹਨ ਕਿ ਇਸ ਗਲੋਬਲ ਮਹਾਮਾਰੀ ਦਾ ਸਰੋਤ ਚੀਨ ਦੀ ਇਕ ਪ੍ਰਯੋਗਸ਼ਾਲਾ ਹੈ ਅਤੇ ਸੀ.ਸੀ.ਪੀ. 'ਨੇ ਇਸ ਤੱਥ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ। ਜੇਕਰ ਅਜਿਹਾ ਹੀ ਹੈ ਤਾਂ ਸੀ.ਸੀ.ਪੀ. ਨੂੰ 6 ਲੱਖ ਅਮਰੀਕੀਆਂ ਅਤੇ ਦੁਨੀਆ ਭਰ ਵਿਚ ਲੱਖਾਂ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਫਗਾਨਿਸਤਾਨ ਤੋਂ 44 ਫ਼ੀਸਦੀ ਤੱਕ ਪੂਰੀ ਹੋਈ ਅਮਰੀਕੀ ਫੌਜੀਆਂ ਦੀ ਵਾਪਸੀ
NEXT STORY