ਟੋਕੀਓ (ਭਾਸ਼ਾ) : ਜਾਪਾਨ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਭਾਰਤ ਨੂੰ 300 ਆਕਸੀਜਨ ਕੰਸਨਟ੍ਰੇਟਰ ਅਤੇ ਇੰਨੇ ਹੀ ਵੈਂਟੀਲੇਟਰ ਉਪਲੱਬਧ ਕਰਾਏਗਾ। ਨਾਲ ਹੀ ਉਸ ਨੇ ਕਿਹਾ ਕਿ ਕੋਰੋਨਾ ਵਾਇਰਸ ਮਾਮਲਿਆਂ ਵਿਚ ਬੇਤਹਾਸ਼ਾ ਵਾਧੇ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵਿਚ ਜਾਪਾਨ ਆਪਣੇ ‘ਦੋਸਤ ਅਤੇ ਸਾਂਝੇਦਾਰ’ ਭਾਰਤ ਨਾਲ ਖੜ੍ਹਾ ਹੈ।
ਜਾਪਾਨ ਦੇ ਵਿਦੇਸ਼ ਮੰਤਰਾਲਾ ਨੇ ਇੱਥੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਸਰਕਾਰ ਦੀ ਅਪੀਲ ’ਤੇ ਜਾਪਾਨ ਨੇ ‘ਭਾਰਤ ਵਿਚ ਕੋਵਿਡ-19 ਮਾਮਲਿਆਂ ਵਿਚ ਹਾਲੀਆ ਵਾਧੇ ਨਾਲ ਨਜਿੱਠਣ ਲਈ ਉਥੇ 300 ਆਕਸੀਜਨ ਕੰਸਨਟ੍ਰੇਟਰ ਅਤੇ 300 ਵੈਂਟੀਲੇਟਰ ਭੇਜਣ ਦਾ ਫ਼ੈਸਲਾ ਕੀਤਾ ਹੈ।’ ਬਿਆਨ ਵਿਚ ਕਿਹਾ ਗਿਆ ਹੈ, ‘ਜਾਪਾਨ ਇਸ ਐਮਰਜੈਂਸੀ ਮਦਦ ਜ਼ਰੀਏ ਕੋਵਿਡ-19 ਗਲੋਬਲ ਮਹਾਮਾਰੀ ਖ਼ਿਲਾਫ਼ ਲੜਾਈ ਵਿਚ ਆਪਣੇ ਦੋਸਤ ਅਤੇ ਸਾਂਝੇਦਾਰ ਭਾਰਤ ਨਾਲ ਖੜ੍ਹਾ ਹੈ। ਜਾਪਾਨ ਕੋਵਿਡ-19 ਸਥਿਤੀ ਨੂੰ ਕਾਬੂ ਕਰਨ ਲਈ ਤੇਜ਼ੀ ਨਾਲ ਹੋਰ ਮਦਦ ਮੁਹੱਈਆ ਕਰਾਉਂਦਾ ਰਹੇਗਾ।’
ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਤਹਿਤ ਪਿਛਲੇ ਕੁੱਝ ਦਿਨਾਂ ਤੋਂ ਰੋਜ਼ਾਨਾ 3 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਆ ਰਹੇ ਹਨ ਅਤੇ ਹਸਪਤਾਲ ਵਿਚ ਮੈਡੀਕਲ ਆਕਸੀਜਨ ਅਤੇ ਬਿਸਤਰਿਆਂ ਦੀ ਕਮੀ ਹੋਈ ਗਈ ਹੈ।
ਅਮਰੀਕਾ ਤੋਂ ਅੱਜ ਦਿੱਲੀ ਪਹੁੰਚੇਗੀ ਮਦਦ ਦੀ ਪਹਿਲੀ ਖੇਪ, ਹਰ ਆਕਸੀਜਨ ਸਿਲੰਡਰ 'ਤੇ ਲਿਖਿਆ 'ਜੈ ਹਿੰਦ'
NEXT STORY