ਵਾਸ਼ਿੰਗਟਨ (ਬਿਊਰੋ): ਕੋਰੋਨਾ ਦੀ ਦੂਜੀ ਲਹਿਰ ਕਾਰਨ ਭਾਰਤ ਦਾ ਮੁਸ਼ਕਲ ਦੌਰ ਜਾਰੀ ਹੈ। ਇਸ ਦੌਰਾਨ ਅੰਤਰਰਾਸ਼ਟਰੀ ਪੱਧਰ 'ਤੇ ਕਈ ਦੇਸ਼ ਮਦਦ ਲਈ ਅੱਗੇ ਆਏ ਹਨ। ਇਸ ਦੇ ਤਹਿਤ ਅਮਰੀਕੀ ਸ਼ਹਿਰ ਕੈਲੀਫੋਰਨੀਆ ਦੇ ਟ੍ਰੈਵਿਸ ਫੋਰਸ ਬੇਸ 'ਤੇ ਇਸ ਸਮੇਂ ਅਮਰੀਕੀ ਹਵਾਈ ਸੈਨਾ ਦੇ ਜਵਾਨ ਸੀ-5 ਐੱਮ ਸੁਪਰ ਗਲੈਕਸੀ ਜਹਾਜ਼ ਵਿਚ ਮੈਡੀਕਲ ਸਪਲਾਈ ਲੋਡ ਕਰਨ ਵਿਚ ਜੁਟੇ ਹੋਏ ਹਨ। ਕੋਰੋਨਾ ਨਾਲ ਜੰਗ ਵਿਚ ਮਦਦ ਦੇ ਤੌਰ 'ਤੇ ਇਹ ਸਪਲਾਈ ਭਾਰਤ ਭੇਜੀ ਜਾ ਰਹੀ ਹੈ। ਰੈਗੁਲੇਟਰ ਦੇ ਨਾਲ ਆਕਸੀਜਨ ਸਿਲੰਡਰ, ਐੱਨ-95 ਮਾਸਕ, ਰੈਪਿਡ ਜਾਂਚ ਕਿਟ ਜਿਹੇ ਸਾਮਾਨ ਦੀ ਖੇਪ ਜਹਾਜ਼ ਵਿਚ ਲੋਡ ਕਰਨ ਲਈ ਸੈਨਿਕ ਜੋਸ਼ ਵਿਚ ਹਨ ਕਿਉਂਕਿ ਹਰ ਇਕ ਪਲ ਕੀਮਤੀ ਹੈ।
ਯੁੱਧ ਪੱਧਰ 'ਤੇ ਲੱਦੇ ਜਾ ਰਹੇ ਸਾਮਾਨ ਵਿਚ 440 ਆਕਸੀਜਨ ਸਿਲੰਡਰ ਅਤੇ ਰੈਗੁਲੇਟਰ, 10 ਲੱਖ ਟਨ ਐੱਨ-95 ਮਾਸਕ ਅਤੇ 10 ਲੱਖ ਰੈਪਿਡ ਜਾਂਚ ਕਿੱਟਾਂ ਹਨ। ਅਮਰੀਕਾ ਤੋਂ ਭੇਜੇ ਜਾ ਰਹੇ ਹਰੇਕ ਆਕਸੀਜਨ ਸਿਲੰਡਰ 'ਤੇ 'ਜੈ ਹਿੰਦ' ਦਾ ਸਟੀਕਰ ਲਗਾਇਆ ਗਿਆ ਹੈ।ਅਮਰੀਕਾ ਵੱਲੋਂ ਭਾਰਤ ਨੂੰ ਭੇਜੀ ਜਾ ਰਹੀ ਇਹ ਮਦਦ ਦੀ ਪਹਿਲੀ ਖੇਪ ਹੈ। ਇਹ ਸਪਲਾਈ ਦਿੱਲੀ ਦੇ ਇੰਦਿਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇਗੀ। ਇਸ ਮਗਰੋਂ ਆਉਣ ਵਾਲੇ ਦਿਨਾਂ ਵਿਚ ਦੂਜੀਆਂ ਖੇਪਾਂ ਵੀ ਇਕ-ਇਕ ਕਰਕੇ ਭੇਜੀਆਂ ਜਾਣਗੀਆਂ। ਯੂ.ਐੱਸ. ਆਰਮੀ ਜਨਰਲ ਸਟੀਫਨ ਆਰ ਲਿਪੋਨਸ ਕਹਿੰਦੇ ਹਨ ਕਿ ਸਾਡੇ ਜਵਾਨ ਇਸ ਤਰ੍ਹਾ ਦੀ ਸੇਵਾ ਨੂੰ ਤੇਜ਼ੀ ਨਾਲ ਪਹੁੰਚਾਉਣ ਲਈ ਸਭ ਤੋਂ ਬਿਹਤਰ ਹਨ।
ਇਸ ਸਪਲਾਈ ਤੋਂ ਭਾਰਤ ਦੇ ਸਿਹਤ ਅਤੇ ਫਰੰਟਲਾਈਨ ਵਰਕਰਾਂ ਨੂੰ ਕੋਰੋਨਾ ਖ਼ਿਲਾਫ਼ ਜੰਗ ਲੜਨ ਵਿਚ ਮਦਦ ਮਿਲੇਗੀ। ਸਾਨੂੰ ਖੁਸ਼ੀ ਹੈ ਕਿ ਅਸੀਂ ਉਹਨਾਂ ਨੂੰ ਉੱਥੇ ਪਹੁੰਚਾ ਰਹੇ ਹੈ ਜਿੱਥੇ ਇਸ ਸਮੇਂ ਜ਼ਿਆਦਾ ਲੋੜ ਹੈ। ਸਾਡੇ ਲਈ ਇਸ ਤੋਂ ਵੱਧ ਮਾਣ ਦੀ ਗੱਲ ਹੋਰ ਕੀ ਹੋਵੇਗੀ। ਅਮਰੀਕਾ ਦੀ ਏਅਰ ਮੋਬਲਿਟੀ ਕਮਾਂਡ ਵੀਰਵਾਰ ਸ਼ਾਮ ਤੱਕ ਸਪਲਾਈ ਲੈ ਕੇ ਭਾਰਤ ਪਹੁੰਚ ਜਾਵੇਗ। ਵ੍ਹਾਈਟ ਹਾਊਸ ਤੋਂ ਮਿਲੀ ਜਾਣਕਾਰੀ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਅਮਰੀਕਾ ਭਾਰਤ ਨੂੰ 1100 ਆਕਸੀਜਨ ਸਿਲੰਡਰ, 1700 ਕੰਨਸੇਨਟ੍ਰੇਟਰ, ਆਕਸੀਜਨ ਉਤਪਾਦਨ ਯੂਨਿਟ, 1.5 ਕਰੋੜ ਐੱਨ-95 ਮਾਸਕ, ਕੋਵੀਸ਼ੀਲਡ ਵੈਕਸੀਨ ਲਈ ਕੱਚਾ ਮਾਲ ਅਤੇ 20,000 ਰੇਮਿਡਿਸਵਿਰ ਟੀਕੇ ਭੇਜੇਗਾ।
ਪੜ੍ਹੋ ਇਹ ਅਹਿਮ ਖਬਰ - ਇਸ ਦੇਸ਼ 'ਚ ਮਿਲਿਆ ਦੁਨੀਆ ਦਾ ਸਭ ਤੋਂ ਪੁਰਾਣਾ 'ਪਾਣੀ', ਉਮਰ ਹੈ 160 ਕਰੋੜ ਸਾਲ
ਇੱਥੇ ਦੱਸ ਦਈਏ ਕਿ ਦੁਨੀਆ ਭਰ ਦੇ 40 ਦੇਸ਼ ਭਾਰਤ ਨੂੰ ਮਦਦ ਭੇਜ ਰਹੇ ਹਨ। ਇਸ ਦੇ ਤਹਿਤ ਕਰੀਬ 500 ਆਕਸੀਜਨ ਜੈਨਰੇਟਿੰਗ ਪਲਾਂਟ, 4000 ਕੰਨਸੇਨਟ੍ਰੇਟਰ, 10000 ਸਿਲੰਡਰ ਦੇਸ਼ ਨੂੰ ਮਿਲਣਗੇ।
ਬ੍ਰਿਟੇਨ- 300 ਤੋਂ ਵੱਧ ਕੰਨਸੇਨਟ੍ਰੇਟਰ ਸਮੇਤ 600 ਮੈਡੀਕਲ ਡਿਵਾਇਸ ਵੀ ਦੇਵੇਗਾ। ਨਾਲ ਹੀ ਦਵਾਈਆਂ ਅਤੇ ਮੈਡੀਕਲ ਸਾਮਾਨ ਦੀ ਕੁੱਲ 9 ਖੇਪ ਭੇਜੀਆਂ ਜਾਣਗੀਆਂ।
ਫਰਾਂਸ- ਦੋ ਪੜਾਆਂ ਵਿਚ ਸਾਮਾਨ ਦੇਵੇਗਾ। 8 ਵੱਡੇ ਆਕਸੀਨ ਪਲਾਂਟ, 28 ਰੇਸਪੀਰੇਟਰ ਅਤੇ 200 ਇਲੈਕਟ੍ਰਿਕ ਸਿਰਿੰਜ ਅਤੇ 5 ਲਿਕਵਿਡ ਆਕਸੀਜਨ ਕੰਟੇਨਰ, ਵੈਂਟੀਲੇਟਰ ਆਉਣਗੇ।
ਚੀਨ- ਹਾਂਗਕਾਂਗ ਤੋਂ 800 ਆਕਸੀਜਨ ਕੰਨਸੇਨਟ੍ਰੇਟਰ ਭਾਰਤ ਭੇਜੇ ਗਏ ਹਨ। ਆਉਣ ਵਾਲੇ ਦਿਨਾਂ ਵਿਚ 10 ਹਜ਼ਾਰ ਆਕਸੀਨ ਕੰਨਸੇਨਟ੍ਰੇਟਰ ਹੋਰ ਭਾਰਤਭੇਜੇ ਜਾਣਗੇ।
ਜਰਮਨੀ- ਤਿੰਨ ਮਹੀਨੇ ਲਈ ਮੋਬਾਇਲ ਆਕਸੀਜਨ ਪਲਾਂਟ ਦੇਵੇਗਾ। ਇਸਦੇ ਇਲਾਵਾ 120 ਵੈਂਟੀਲੇਟਰ ਅਤੇ ਕਰੀਬ 8 ਕਰੋੜ ਦੇ ਐੱਨ-95 ਮਾਸਕ ਵੀ ਭੇਜੇਗਾ।
ਆਸਟ੍ਰੇਲੀਆ- 500 ਵੈਂਟੀਲੇਟਰ , 10 ਲੱਖ ਮਾਸਕ, ਐੱਨ-95 ਮਾਸਕ, ਇਕ ਲੱਖ ਚਸ਼ਮੇ, 1 ਲੱਖ ਦਸਤਾਨੇ, 20 ਹਜ਼ਾਰ ਫੇਸ ਸ਼ੀਲਡ ਦੇਣ ਦਾ ਵਾਅਦਾ ਕੀਤਾ ਹੈ।
ਇਸ ਦੇਸ਼ 'ਚ ਮਿਲਿਆ ਦੁਨੀਆ ਦਾ ਸਭ ਤੋਂ ਪੁਰਾਣਾ 'ਪਾਣੀ', ਉਮਰ ਹੈ 160 ਕਰੋੜ ਸਾਲ
NEXT STORY