ਟੋਕੀਓ (ਬਿਊਰੋ): ਜਾਪਾਨ ਦੇ ਆਸਮਾਨ ਵਿਚ ਬੀਤੇ ਦਿਨੀਂ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ। ਇਕ ਸਫੇਦ ਗੁਬਾਰੇ ਦੇ ਕਾਰਨ ਜਾਪਾਨ ਦੇ ਇਕ ਸ਼ਹਿਰ ਦੇ ਲੋਕ ਹੈਰਾਨ ਰਹਿ ਗਏ। ਸੋਸ਼ਲ ਮੀਡੀਆ 'ਤੇ ਲੋਕ ਇਸ ਸੰਬੰਧੀ ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਸੁਣਾ ਰਹੇ ਹਨ। ਕੋਈ ਇਸ ਨੂੰ ਮੌਸਮ ਵਿਭਾਗ ਦਾ ਗੁਬਾਰਾ ਦੱਸ ਰਿਹਾ ਸੀ ਤਾਂ ਕੋਈ ਇਸ ਨੂੰ UFO ਕਹਿ ਰਿਹਾ ਸੀ। ਕੁਝ ਲੋਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਏਲੀਅਨ ਸ਼ਿਪ ਹੈ।
ਜਾਪਾਨ ਦੇ ਸ਼ੇਂਦਾਈ ਸ਼ਹਿਰ ਦੇ ਆਓਬਾ ਵਾਰਡ ਦੇ ਉੱਪਰ ਆਸਮਾਨ ਵਿਚ ਇਹ ਸਫੇਦ ਗੁਬਾਰਾ ਕਈ ਘੰਟਿਆਂ ਤੱਕ ਰਿਹਾ। ਗੁਬਾਰਾ ਹੌਲੀ ਗਤੀ ਨਾਲ ਚੱਲਦਾ ਰਿਹਾ ਅਤੇ ਫਿਰ ਅਚਾਨਕ ਪ੍ਰਸਾਂਤ ਮਹਾਸਾਗਰ ਦੇ ਉੱਪਰ ਗਾਇਬ ਹੋ ਗਿਆ। ਇਸ ਗੁਬਾਰੇ ਦੇ ਹੇਠਾਂ ਦੋ ਕ੍ਰਾਸਡ ਪ੍ਰੋਪੇਲਰ ਲੱਗੇ ਸਨ, ਜੋ ਇਸ ਨੂੰ ਉਡਣ ਵਿਚ ਮਦਦ ਕਰ ਰਹੇ ਸਨ।
ਪਹਿਲਾਂ ਲੋਕਾਂ ਨੂੰ ਲੱਗਾ ਕਿ ਇਹ ਜਾਪਾਨ ਦੇ ਮੌਸਮ ਵਿਭਾਗ ਦਾ ਗੁਬਾਰਾ ਹੈ ਪਰ ਮੌਸਮ ਵਿਭਾਗ ਨੇ ਮਨਾ ਕਰ ਦਿੱਤਾ। ਮੌਸਮ ਵਿਭਾਗ ਨੇ ਕਿਹਾ ਕਿ ਅਸੀਂ ਅਜਿਹਾ ਕੋਈ ਗੁਬਾਰਾ ਆਸਮਾਨ ਵਿਚ ਨਹੀਂ ਛੱਡਿਆ ਹੈ। ਜਾਪਾਨ ਸਰਕਾਰ ਦੇ ਚੀਫ ਕੈਬਨਿਟ ਸੈਕਟਰੀ ਯੋਸ਼ੀਹਿਦੇ ਸੂਗਾ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਨਹੀਂ ਪਤਾ ਕਿ ਇਹ ਗੁਬਾਰਾ ਕਿੱਥੋਂ ਆਇਆ ਤੇ ਕਿੱਥੇ ਚਲਾ ਗਿਆ। ਇਸ ਦਾ ਮਾਲਕ ਕੌਣ ਹੈ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਇਹ ਗੁਬਾਰਾ ਉੱਤਰੀ ਕੋਰੀਆ ਨੇ ਜਾਪਾਨ ਵਿਚ ਕੋਰੋਨਾਵਾਇਰਸ ਫੈਲਾਉਣ ਲਈ ਭੇਜਿਆ ਸੀ। ਭਾਵੇਂਕਿ ਅਜਿਹੀਆਂ ਅਫਵਾਹਾਂ ਨੂੰ ਪੱਕਾ ਕਰਨ ਵਾਲੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਹ ਗੁਬਾਰਾ ਹੁਣ ਸ਼ੇਂਦਾਈ ਦੇ ਆਸਮਾਨ ਤੋਂ ਗਾਇਬ ਹੈ।
ਬ੍ਰਿਟੇਨ 'ਚ ਕੋਰੋਨਾਵਾਇਰਸ ਕਾਰਨ 13 ਦਿਨਾਂ ਦੇ ਬੱਚੇ ਦੀ ਮੌਤ
NEXT STORY