ਟੋਕੀਓ (ਭਾਸ਼ਾ): ਜਾਪਾਨ ਵਿਚ ਅੱਜ ਵੀਰਵਾਰ ਨੂੰ 7.0 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ। ਦੇਸ਼ ਦੀ ਮੌਸਮ ਵਿਗਿਆਨ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਭੂਚਾਲ ਨੇ ਜਾਪਾਨ ਦੇ ਉੱਤਰ-ਪੂਰਬ ਵਿਚ ਹੋਕਾਈਡੋ ਟਾਪੂ ਅਤੇ ਹੋਨਸ਼ੂ ਟਾਪੂ ਦੇ ਉੱਤਰੀ ਹਿੱਸੇ ਨੂੰ ਪ੍ਰਭਾਵਿਤ ਕੀਤਾ ਹੈ।
ਏਜੰਸੀ ਦੇ ਮੁਤਾਬਕ ਭੂਚਾਲ ਦਾ ਕੇਂਦਰ 160 ਕਿਲੋਮੀਟਰ (99ਮੀਲ) ਦੀ ਡੂੰਘਾਈ 'ਤੇ ਇਟੂਰੂਪ ਟਾਪੂ ਦੇ ਦੱਖਣ ਵਿਚ ਸਥਿਤ ਸੀ। ਭੂਚਾਲ ਕਾਰਨ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ ਫਿਲਹਾਲ ਹੁਣ ਤੱਕ ਕਿਸੇ ਨੁਕਸਾਨ ਦੀ ਖਬਰ ਨਹੀਂ ਹੈ।
ਨਾਸਾ ਦਾ ਦਾਅਵਾ, 10 ਫਰਵਰੀ ਨੂੰ ਹੀ ਨਹੀਂ ਸਗੋਂ ਰੋਜ਼ ਖੜ੍ਹਾ ਹੋ ਸਕਦੈ ਝਾੜੂ (ਵੀਡੀਓ)
NEXT STORY