ਟੋਕੀਓ-ਜਾਪਾਨ ਦੀ ਪੁਲਾੜ ਏਜੰਸੀ ਦੇ ਵਿਗਿਆਨੀਆਂ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਮਰੀਕਾ ਅਤੇ ਚੀਨ ਤੋਂ ਪਹਿਲਾਂ ਮੰਗਲ ਗ੍ਰਹਿ ਤੋਂ ਮਿੱਟੀ ਦੇ ਨਮੂਨੇ ਲਿਆਉਣ ਦੀ ਯੋਜਨਾ ਬਣਾ ਰਹੇ ਹਨ। ਜਾਪਾਨ ਨੇ ਮਿਸ਼ਨ ਮੰਗਲ ਪਿੱਛਲੇ ਸਾਲ ਸ਼ੁਰੂ ਕੀਤਾ ਹੈ। ਜਾਪਾਨ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ ਜਾਂ ਜੇ.ਏ.ਐਕਸ.ਏ. ਦੀ 2024 'ਚ ਐਕਸਪਲੋਰਰ ਭੇਜਣ ਦੀ ਯੋਜਨਾ ਹੈ ਜੋ ਫੋਬੇਸ (ਮੰਗਲ ਗ੍ਰਹਿ ਦੇ ਚੰਦਰਮਾ) ਦੀ ਭੂਮੀ 'ਤੇ ਉਤਰੇਗਾ ਅਤੇ ਉਥੋਂ 10 ਗ੍ਰਾਮ ਮਿੱਟੀ ਦੇ ਨਮੂਨੇ ਲੈ ਕੇ 2029 'ਚ ਪ੍ਰਿਥਵੀ 'ਤੇ ਵਾਪਸ ਪਰਤੇਗਾ।
ਇਹ ਵੀ ਪੜ੍ਹੋ : ਅਮਰੀਕੀ ਸੰਸਦ ਭਵਨ ਨੇੜੇ ਟਰੱਕ 'ਚ ਧਮਾਕਾ ਹੋਣ ਦੀ ਸੂਚਨਾ ਦੀ ਜਾਂਚ ਕਰ ਰਹੀ ਪੁਲਸ
ਪ੍ਰੋਜੈਕਟ ਮੈਨੇਜਰ ਯਾਸ਼ੁਹਿਰੋ ਕਾਵਾਕਾਤਸੂ ਨੇ ਆਨਲਾਈਨ ਆਯੋਜਨ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਦੇਰੀ ਨਾਲ ਸ਼ੁਰੂਆਤ ਦੇ ਬਾਵਜੂਦ ਤੁਰੰਤ ਵਾਪਸੀ ਵਾਲੀ ਇਸ ਯਾਤਰਾ ਤੋਂ ਜਾਪਾਨ ਦੇ ਮਾਰਟੀਨ ਖੇਤਰ ਤੋਂ ਨਮੂਨੇ ਲਿਆਉਣ 'ਚ ਜਾਪਾਨ ਦੇ ਅਮਰੀਕਾ ਅਤੇ ਚੀਨ ਤੋ ਅੱਗੇ ਰਹਿਣ ਦੀ ਉਮੀਦ ਹੈ। ਅਮਰੀਕੀ ਪੁਲਾੜ ਏਜੰਸੀ ਦਾ ਪਰਸੀਵਰੈਂਸ ਰੋਵਰ ਮੰਗਲ ਦੀ ਸਤਹ 'ਤੇ ਉਤਰਿਆ, ਜਿਥੋਂ ਉਹ 31 ਨਮੂਨੇ ਲੈ ਕੇ ਪ੍ਰਿਥਵੀ 'ਤੇ 2031 ਤੱਕ ਪਰਤੇਗਾ। ਇਸ ਤੋਂ ਬਾਅਦ ਮਈ 'ਚ ਚੀਨ ਮੰਗਲ ਦੀ ਸਤਹ 'ਤੇ ਪਹੁੰਚਣ ਵਾਲਾ ਦੂਜਾ ਦੇਸ਼ ਬਣਿਆ ਅਤੇ ਉਸ ਦੇ ਵੀ ਯਾਨ ਦੇ ਪ੍ਰਿਥਵੀ 'ਤੇ ਨਮੂਨੇ ਲੈ ਕੇ 2030 ਤੱਕ ਪਰਤਣ ਦੀ ਉਮੀਦ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਤੋਂ ਇਟਲੀ ਲਈ ਸਰਬੀਆ ਤੇ ਅਲਬਾਨੀਆ ਰਾਹੀਂ ਆਉਣ ਵਾਲੇ ਲੋਕ ਡਾਢੇ ਦੁਖੀ
NEXT STORY