ਟੋਕਿਓ— ਜਾਪਾਨ ਦੀ ਰਾਜਧਾਨੀ ਟੋਕਿਓ ਦੇ ਨੇੜੇ ਸਥਿਤ ਸੈਤਾਮਾ ਇਲਾਕੇ ਦੇ ਇਕ ਬਗੀਚੇ 'ਚੋਂ 400 ਸਾਲ ਪੁਰਾਣੇ ਬੋਨਸਾਈ ਦਰੱਖਤ ਨਾਲ ਸੱਤ ਹੋਰ ਦੁਰਲੱਭ ਪੌਦੇ ਚੋਰੀ ਕਰ ਲਏ ਹਨ। ਇਨ੍ਹਾਂ ਸਾਰਿਆਂ ਦੀ ਕੀਮਤ 1 ਲੱਖ 18 ਹਜ਼ਾਰ ਡਾਲਰ (ਕਰੀਬ 83 ਲੱਖ ਰੁਪਏ) ਸੀ। ਸਜਾਵਟ 'ਚ ਵਰਤੇ ਜਾਣ ਵਾਲੇ ਸ਼ਿੰਪਾਕੂ ਦੇ 400 ਸਾਲ ਪੁਰਾਣੇ ਬੋਨਸਾਈ ਨੂੰ ਇਸ ਮਹੀਨੇ ਇਕ ਮੁਕਾਬਲੇ 'ਚ ਪੇਸ਼ ਕੀਤਾ ਜਾਣਾ ਸੀ। ਇਸ ਦੀ ਕੀਮਤ 90 ਹਜ਼ਾਰ ਡਾਲਰ (ਕਰੀਬ 63 ਲੱਖ ਰੁਪਏ) ਸੀ।
ਪੂਰਬੀ ਏਸ਼ੀਆ ਖਾਸ ਕਰਕੇ ਜਾਪਾਨ 'ਚ ਵਿਸ਼ੇਸ਼ ਤਕਨੀਕ ਦੀ ਵਰਤੋਂ ਕਰ ਬੋਨਸਾਈ ਤਿਆਰ ਕੀਤੇ ਜਾਂਦੇ ਹਨ। ਇਹ ਅਸਲ ਦਰੱਖਤਾਂ ਜਿਹੇ ਹੀ ਹੁੰਦੇ ਹਨ ਪਰੰਤੂ ਉਨ੍ਹਾਂ ਦਾ ਆਕਾਰ ਕਈ ਗੁਣਾ ਛੋਟਾ ਹੁੰਦਾ ਹੈ। ਇਨ੍ਹਾਂ ਬੋਨਸਾਈ ਦੀ ਦੇਖਭਾਲ ਕਰਨ ਵਾਲੇ ਸਿਜੀ ਇਮੂਰਾ ਦੀ ਪਤਨੀ ਨੇ ਚੋਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਲਗਾਤਾਰ ਉਨ੍ਹਾਂ ਨੂੰ ਪਾਣੀ ਦਿੰਦੇ ਰਹਿਣ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਪਾਣੀ ਦੇ ਬੋਨਸਾਈ ਇਕ ਹਫਤਾ ਵੀ ਨਹੀਂ ਬਚ ਸਕੇਗਾ।
ਫੁਯੂਮੀ ਨੇ ਕਿਹਾ ਕਿ ਅਸੀਂ ਉਨ੍ਹਾਂ ਦਾ ਆਪਣੇ ਬੱਚਿਆਂ ਵਾਂਗ ਧਿਆਨ ਰੱਖਦੇ ਸੀ। ਉਨ੍ਹਾਂ ਦੇ ਨਾ ਹੋਣ ਨਾਲ ਅਜਿਹਾ ਲੱਗ ਰਿਹਾ ਹੈ ਜਿਵੇਂ ਸਾਡਾ ਕੋਈ ਅੰਗ ਕੱਟਿਆ ਗਿਆ ਹੋਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਚੋਰ ਪੇਸ਼ੇਵਰ ਸਨ ਇਸੇ ਲਈ ਉਨ੍ਹਾਂ ਨੇ 3 ਹਜ਼ਾਰ ਪੌਦਿਆਂ 'ਚੋਂ ਸਿਰਫ ਬੋਨਸਾਈ ਚੋਰੀ ਕੀਤੇ।
ਸ਼ਰਣਾਰਥੀ ਬਿੱਲ : ਵਿਰੋਧ ਕਰਕੇ ਮੂਧੇ ਮੂੰਹ ਡਿੱਗੀ ਆਸਟ੍ਰੇਲੀਆਈ ਸਰਕਾਰ
NEXT STORY