ਟੋਕੀਓ (ਭਾਸ਼ਾ)- ਜਾਪਾਨ ਤੋਂ ਚਾਲਕ ਦਲ ਦੇ 10 ਮੈਂਬਰਾਂ ਨੂੰ ਲੈ ਕੇ ਜਾ ਰਹੇ ਇੱਕ ਫੌਜੀ ਹੈਲੀਕਾਪਟਰ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਾਪਾਨ ਦੇ ਤੱਟ ਰੱਖਿਅਕਾਂ ਦਾ ਕਹਿਣਾ ਹੈ ਕਿ ਉਹ ਇਸ ਫੌਜੀ ਹੈਲੀਕਾਪਟਰ ਦੀ ਭਾਲ ਕਰ ਰਹੇ ਹਨ, ਜੋ ਦੱਖਣੀ ਜਾਪਾਨੀ ਟਾਪੂ ਤੋਂ ਲਾਪਤਾ ਹੋ ਗਿਆ ਸੀ।ਤੱਟ ਰੱਖਿਅਕ ਨੇ ਕਿਹਾ ਕਿ ਉਸ ਨੂੰ ਸੂਚਨਾ ਮਿਲੀ ਹੈ ਕਿ ਗਰਾਊਂਡ ਸੈਲਫ-ਡਿਫੈਂਸ ਫੋਰਸ UH-60 ਬਲੈਕ ਹਾਕ ਹੈਲੀਕਾਪਟਰ ਮਿਆਕੋ ਟਾਪੂ ਨੇੜੇ ਵੀਰਵਾਰ ਸ਼ਾਮ ਨੂੰ ਇਕ ਮਿਸ਼ਨ 'ਤੇ ਰਡਾਰ ਤੋਂ ਗਾਇਬ ਹੋ ਗਿਆ। ਇਸ ਵਿਚ ਕਿਹਾ ਗਿਆ ਕਿ ਚਾਰ ਗਸ਼ਤੀ ਜਹਾਜ਼ ਖੋਜ ਵਿਚ ਸ਼ਾਮਲ ਹਨ ਪਰ ਹਾਲੇ ਤੱਕ ਲਾਪਤਾ ਜਹਾਜ਼ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ 'ਚ ਆਸਟ੍ਰੇਲੀਆਈ ਸੈਲਾਨੀ ਦੀ ਮੌਤ, ਸਦਮੇ 'ਚ ਪਰਿਵਾਰ
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ: ਖੈਬਰ ਪਖਤੂਨਖਵਾ ਸੂਬੇ 'ਚ 8 ਅੱਤਵਾਦੀ ਢੇਰ, ਇਕ ਫੌਜੀ ਦੀ ਵੀ ਮੌਤ
NEXT STORY