ਵਾਸ਼ਿੰਗਟਨ— ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਐਤਵਾਰ ਨੂੰ ਦੱਸਿਆ ਕਿ ਇਜ਼ਰਾਇਲ ਅਤੇ ਫਲਸਤੀਨ ਵਿਚਕਾਰ ਸ਼ਾਂਤੀ ਦੀ ਆਪਣੀ ਵਿਵਾਦਤ ਯੋਜਨਾ ਨੂੰ ਲੈ ਕੇ ਜੇਰੇਡ ਕੁਸ਼ਨਰ ਇਸ ਮਹੀਨੇ ਫਿਰ ਤੋਂ ਪੱਛਮੀ ਏਸ਼ੀਆ ਦੀ ਯਾਤਰਾ 'ਤੇ ਜਾਣਗੇ। ਪ੍ਰਸ਼ਾਸਨ ਦੇ ਉੱਚ ਅਧਿਕਾਰੀ ਨੇ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਟਰੰਪ ਦੇ ਸਲਾਹਕਾਰ ਕੁਸ਼ਨਰ ਜੁਲਾਈ ਦੇ ਅਖੀਰ 'ਚ ਪੱਛਮੀ ਏਸ਼ੀਆ ਜਾਣਗੇ।
ਅਧਿਕਾਰੀ ਨੇ ਰਾਸ਼ਟਰਪਤੀ ਟਰੰਪ ਦੇ ਜਵਾਈ ਕੁਸ਼ਨਰ ਦੇ ਯਾਤਰਾ ਪ੍ਰੋਗਰਾਮ ਦੇ ਬਾਰੇ 'ਚ ਵਿਸਥਾਰ ਜਾਣਕਾਰੀ ਨਹੀਂ ਦਿੱਤੀ ਪਰ ਪਿਛਲੀਆਂ ਯਾਤਰਾਵਾਂ ਦੌਰਾਨ ਕੁਸ਼ਨਰ ਇਜ਼ਰਾਇਲ, ਸਾਊਦੀ ਅਰਬ ਅਤੇ ਜਾਰਡਨ ਗਏ ਸਨ। ਅਧਿਕਾਰੀ ਨੇ ਦੱਸਿਆ ਕਿ ਕੁਸ਼ਨਰ ਨਾਲ ਵ੍ਹਾਈਟ ਹਾਊਸ ਦੇ ਸਲਾਹਕਾਰ ਜੇਸਨ ਗ੍ਰੀਨਬਲਾਟ ਅਤੇ ਈਰਾਨ ਲਈ ਅਮਰੀਕੀ ਰਾਜਦੂਤ ਬ੍ਰਾਇਨ ਹੁਣ ਵੀ ਮੌਜੂਦ ਰਹਿਣਗੇ।
ਕਾਰ ਖਰੀਦਣ ਲਈ ਮਹਿਲਾ ਨੇ ਇੰਕਜੈੱਟ ਪ੍ਰਿੰਟਰ ਨਾਲ ਛਾਪ ਦਿੱਤੇ ਨਕਲੀ ਨੋਟ
NEXT STORY