ਯੇਰੂਸ਼ਲਮ(ਭਾਸ਼ਾ)— ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਯੇਰੂਸ਼ਲਮ ਨੂੰ ਯਹੂਦੀ ਦੇਸ਼ ਦੀ ਰਾਜਧਾਨੀ ਦੇ ਤੌਰ ਉੱਤੇ ਮਾਨਤਾ ਦੇਣ ਨੂੰ ਅੱਜ ''ਇਤਿਹਾਸਕ'' ਅਤੇ ''ਸਾਹਸੀ ਅਤੇ ਉਚਿਤ ਫੈਸਲਾ'' ਦੱਸਿਆ ਅਤੇ ਉਨ੍ਹਾਂ ਕਿਹਾ ਕਿ ਇਸ ਨਾਲ ਸ਼ਾਂਤੀ ਕਾਇਮ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਯਹੂਦੀ ਦੇਸ਼ ਪਵਿੱਤਰ ਸਥਾਨਾਂ ਉੱਤੇ ਯਥਾਸਥਿਤੀ ਨੂੰ ਬਰਕਰਾਰ ਰੱਖਦੇ ਹੋਏ ਯਹੂਦੀਆਂ, ਈਸਾਈਆਂ ਅਤੇ ਮੁਸਲਮਾਨਾਂ ਲਈ ਅਰਦਾਸ ਕਰਨ ਦੀ ਆਜ਼ਾਦੀ ਨੂੰ ਯਕੀਨੀ ਕਰੇਗਾ।
ਨੇਤਨਯਾਹੂ ਨੇ ਇਕ ਬਿਆਨ ਵਿਚ ਕਿਹਾ, ''ਇਹ ਇਤਿਹਾਸਕ ਦਿਨ ਹੈ। ਇਹ ਕਰੀਬ 70 ਸਾਲਾਂ ਤੋਂ ਇਜ਼ਰਾਇਲ ਦੀ ਰਾਜਧਾਨੀ ਰਿਹਾ ਹੈ। ਯੇਰੂਸ਼ਲਮ ਤਿੰਨ ਸਦੀਆਂ ਤੋਂ ਸਾਡੀ ਉਮੀਦਾਂ, ਸਾਡੇ ਸੁਪਨਿਆਂ, ਸਾਡੀ ਦੁਆਵਾਂ ਦੇ ਕੇਂਦਰ ਵਿਚ ਰਿਹਾ ਹੈ। ਇਹ 3,000 ਸਾਲਾਂ ਤੋਂ ਯਹੂਦੀ ਲੋਕਾਂ ਦੀ ਰਾਜਧਾਨੀ ਰਹੀ ਹੈ। ਇੱਥੇ ਸਾਡੇ ਪਵਿੱਤਰ ਸਥਾਨ ਹਨ, ਸਾਡੇ ਕਈ ਰਾਜਿਆਂ ਨੇ ਸ਼ਾਸਨ ਕੀਤਾ ਅਤੇ ਸਾਡੇ ਪੈਂਗਬਰਾਂ ਨੇ ਉਪਦੇਸ਼ ਦਿੱਤੇ।'' ਟਰੰਪ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ''ਇਕ ਪੁਰਾਣਾ ਪਰ ਸਥਾਈ ਸੱਚ'' ਵੱਲ ਉਨ੍ਹਾਂ ਦੀ ਵਚਨਬੱਧਤਾ ਦਿਖਾਉਂਦਾ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਕਿਹਾ, ''ਰਾਸ਼ਟਰਪਤੀ ਟਰੰਪ ਵੱਲੋਂ ਅੱਜ ਦਾ ਐਲਾਨ ਇਕ ਮੌਕਾ ਹੈ। ਅਸੀਂ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਤੌਰ ਉੱਤੇ ਮਾਨਤਾ ਦੇਣ ਅਤੇ ਇੱਥੇ ਅਮਰੀਕੀ ਦੂਤਘਰ ਖੋਲ੍ਹਣ ਦੀ ਤਿਆਰੀ ਕਰਨ ਦੇ ਉਨ੍ਹਾਂ ਦੇ ਸਾਹਸ ਅਤੇ ਉਚਿਤ ਫ਼ੈਸਲੇ ਲਈ ਪੂਰੀ ਤਰ੍ਹਾਂ ਉਨ੍ਹਾਂ ਦੇ ਅਹਿਸਾਨਮੰਦ ਹਾਂ।'' ਨੇਤਨਯਾਹੂ ਨੇ ਅਮਰੀਕਾ ਦੇ ਫੈਸਲੇ ਨੂੰ ਪਵਿੱਤਰ ਸ਼ਹਿਰ ਦੇ ਇਤਹਾਸ ਵਿਚ ''ਨਵਾਂ ਅਤੇ ਮੀਲ ਦਾ ਪੱਥਰ'' ਦੱਸਦੇ ਹੋਏ ਕਿਹਾ ਕਿ ਦੁਨੀਆਭਰ ਦੇ ਯਹੂਦੀ ਲੋਕ ''ਇਸ ਦੇ ਸੋਨੇ ਦੇ ਪੱਥਰਾਂ ਨੂੰ ਛੂਹਣ ਅਤੇ ਇਸ ਦੀ ਪਵਿੱਤਰ ਗਲੀਆਂ ਵਿਚ ਚੱਲਣ'' ਲਈ ਹਮੇਸ਼ਾ ਯੇਰੂਸ਼ਲਮ ਪਰਤਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਘੋਸ਼ਣਾ ਨਾਲ ''ਸ਼ਾਂਤੀ ਦੇ ਸੁਪਨੇ'' ਨੂੰ ਸਾਕਾਰ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ, ''ਮੈਂ ਇਜ਼ਰਾਇਲ ਅਤੇ ਫਲਸਤੀਨ ਸਮੇਤ ਸਾਡੇ ਸਾਰੇ ਗੁਆਂਡੀਆਂ ਵਿਚਕਾਰ ਸ਼ਾਂਤੀ ਸਥਾਪਤ ਕਰਨ ਵਿਚ ਰਾਸ਼ਟਰਪਤੀ ਟਰੰਪ ਦੀ ਵਚਨਬੱਧਤਾ ਸਾਂਝਾ ਕਰਦਾ ਹਾਂ। ਅਸੀਂ ਸ਼ਾਂਤੀ ਕਾਇਮ ਕਰਨ ਦੇ ਸੁਪਨੇ ਨੂੰ ਸੱਚ ਕਰਨ ਵਿਚ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਟੀਮ ਨਾਲ ਮਿਲ ਕੇ ਕੰਮ ਕਰਦੇ ਰਹਾਂਗੇ।''
ਇੱਥੇ 1 ਰਾਤ ਗੁਜ਼ਾਰਨ ਲਈ ਖਰਚ ਕਰਨੇ ਪੈਂਦੇ ਹਨ 22 ਲੱਖ ਰੁਪਏ (ਤਸਵੀਰਾਂ)
NEXT STORY