ਰੋਮ (ਕੈਂਥ) ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਾਂਗ ਇਟਲੀ ਵੀ ਅਜਿਹਾ ਮੁਲਕ ਹੈ ਜਿੱਥੇ ਭਾਰਤੀਆਂ ਦੀ ਭਾਰੀ ਗਿਣਤੀ ਹੈ। ਇਟਲੀ ਵਿੱਚ ਪੰਜਾਬੀਆਂ ਨੇ ਜਿੱਥੇ ਮਿਹਨਤ ਕਰਕੇ ਵੱਡੀਆਂ ਮੱਲਾਂ ਵੀ ਮਾਰੀਆਂ ਹਨ ਉੱਥੇ ਚੰਗੀ ਪੜ੍ਹਾਈ ਹਾਸਿਲ ਕਰਨ ਤੋਂ ਬਾਅਦ ਭਾਰਤੀਆਂ ਦੀ ਨਵੀਂ ਪੀੜ੍ਹੀ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਵਿੱਚ ਵੀ ਸਫਲ ਰਹੀ ਹੈ। ਹੁਣ ਇਟਲੀ ਵਿਚ ਰਹਿ ਰਿਹਾ ਭਾਰਤੀ ਭਾਈਚਾਰਾ ਰਾਜਨੀਤੀ ਵਿੱਚ ਵੀ ਆਪਣੀ ਕਿਸਮਤ ਅਜਮਾ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਲਾਪਤਾ ਭਾਰਤੀ ਪਰਬਤਾਰੋਹੀ ਬਲਜੀਤ ਕੌਰ ਨੇਪਾਲ ਦੇ ਅੰਨਪੂਰਨਾ ਪਰਬਤ 'ਤੇ ਮਿਲੀ ਸਹੀ ਸਲਾਮਤ
ਇਟਲੀ ਵਿੱਚ ਰਾਜੂ ਖੰਬ ਅਤੇ ਦਲਜੀਤ ਕੌਰ ਦੀ 20 ਸਾਲ ਦੀ ਸਪੁੱਤਰੀ ਜੈਸਿਕਾ ਕੌਰ ਉਫਲਾਗਾ ਨਗਰ ਕੌਂਸਲ ਤੋਂ ਰਿਨੋਵਾਮੈਂਤੋਂ ਪਾਪੋਲਾਰੇ ਪਾਰਟੀ ਵੱਲੋਂ ਸਲਾਹਕਾਰ ਦੀ ਚੋਣ ਲੜਣ ਜਾ ਰਹੀ ਹੈ। ਪੰਜਾਬ ਦੇ ਰੋਪੜ ਜਿਲ੍ਹੇ ਦੇ ਮੋਰਿੰਡਾ ਸ਼ਹਿਰ ਨਾਲ ਸੰਬੰਧਿਤ ਜੈਸਿਕਾ ਨੇ ਇਟਲੀ ਵਿੱਚ ਪੜ੍ਹਾਈ ਵੱਜੋਂ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਹੋਇਆ ਹੈ। ਇਸ ਮੌਕੇ ਜੈਸਿਕਾ ਕੌਰ ਨੇ ਉਫਲਾਗਾ ਵਿੱਚ ਵਸਦੇ ਭਾਰਤੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ 'ਚ ਵਿਸਾਖੀ ਮੇਲੇ ਦੌਰਾਨ ਪੰਜਾਬਣ ਮੁਟਿਆਰਾਂ ਨੇ ਖ਼ੂਬ ਲਾਈਆਂ ਰੌਣਕਾਂ
NEXT STORY