ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਵੀਰਵਾਰ ਨੂੰ 1900 ਅਰਬ ਡਾਲਰ ਦੀ 'ਅਮਰੀਕੀ ਰਾਹਤ ਯੋਜਨਾ' 'ਤੇ ਦਸਤਖ਼ਤ ਕੀਤੇ। ਇਸ ਦੇ ਤਹਿਤ ਅਮਰੀਕਾ ਦੇ ਜ਼ਿਆਦਾਤਰ ਲੋਕਾਂ ਨੂੰ 1400 ਡਾਲਰ ਦੀ ਮਦਦ ਦੇਣ ਦੀ ਵੀ ਵਿਵਸਥਾ ਕੀਤੀ ਗਈ ਹੈ। ਬਾਈਡੇਨ ਨੇ ਇਸ ਨੂੰ ਇਕ ਇਤਿਹਾਸਿਕ ਕਦਮ ਦੱਸਿਆ, ਜਿਸ ਨਾਲ ਦੇਸ਼ ਦੀ ਰੀੜ੍ਹ ਹੀ ਹੱਡੀ ਮਜ਼ਬੂਤ ਹੋਵੇਗੀ ਅਤੇ ਦੇਸ਼ ਦਾ ਨਿਰਮਾਣ ਕਰਨ ਵਾਲੇ ਕੰਮਕਾਜੀ ਅਤੇ ਮੱਧਮ ਵਰਗ ਦੇ ਲੋਕਾਂ ਨੂੰ ਮੁੜ ਅੱਗੇ ਵੱਧਣ ਦਾ ਮੌਕਾ ਮਿਲੇਗਾ।
ਵ੍ਹਾਈਟ ਹਾਊਸ ਵਿਚ ਬਾਈਡੇਨ ਨੇ ਪੱਤਰਕਾਰਾਂ ਨੂੰ ਕਿਹਾ,''ਕਈ ਹਫ਼ਤਿਆਂ ਤੱਕ ਇਸ ਬਿੱਲ 'ਤੇ ਚਰਚਾ ਅਤੇ ਬਹਿਸ ਹੋਈ। ਇਹ ਸਪਸ਼ੱਟ ਹੋ ਗਿਆ ਕਿ ਬਹੁਤ ਵੱਡੀ ਗਿਣਤੀ ਵਿਚ ਅਮਰੀਕੀ ਲੋਕ ਭਾਵੇਂ ਉਹ ਡੈਮੋਕ੍ਰੈਟਿਕ ਪਾਰਟੀ ਤੋਂ ਹੋਣ, ਆਜ਼ਾਦ ਹੋਣ ਜਾਂ ਫਿਰ ਰੀਪਬਲਿਕ ਪਾਰਟੀ ਤੋਂ ਹੋਣ ਸਾਰੇ ਅਮਰੀਕੀ ਰਾਹਤ ਯੋਜਨਾ ਦਾ ਮਜ਼ਬੂਤੀ ਨਾਲ ਸਮਰਥਨ ਕਰਦੇ ਹਨ।'' ਬਾਅਦ ਵਿਚ ਰਾਸ਼ਟਰਪਤੀ ਰਾਸ਼ਟਰ ਨੂੰ ਸੰਬੋਧਿਤ ਵੀ ਕਰਨਗੇ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਵਿਡ-19 ਕਾਰਨ ਤਾਲਾਬੰਦੀ ਲਗਾਏ ਜਾਣ ਨੂੰ ਇਕ ਸਾਲ ਪੂਰਾ ਹੋ ਗਿਆ। ਇਸ ਮੌਕੇ 'ਤੇ ਰਾਸ਼ਟਰਪਤੀ ਬਾਈਡੇਨ ਅਮਰੀਕੀ ਜਨਤਾ ਨਾਲ ਸਿੱਧੇ ਗੱਲਬਾਤ ਕਰਨਗੇ। ਬਾਈਡੇਨ ਜਨਤਾ ਨੂੰ ਦੱਸਣਗੇ ਕਿ ਉਹਨਾਂ ਦੀ ਟੀਮ ਨੇ ਹੁਣ ਤੱਕ ਕਿਹੜੇ-ਕਿਹੜੇ ਕੰਮ ਕੀਤੇ ਹਨ। ਇਸ ਦੇ ਅਗਲੇ ਹਫ਼ਤੇ ਅਮਰੀਕੀ ਰਾਹਤ ਯੋਜਨਾ ਨੂੰ ਵਧਾਵਾ ਦੇਣ ਲਈ ਬਾਈਡੇਨ ਅਤੇ ਉਪ ਰਾਸ਼ਟਰਪਤੀ ਦੇਸ਼ ਭਰ ਦੇ ਦੌਰੇ 'ਤੇ ਜਾਣਗੇ।
ਨੋਟ- ਬਾਈਡੇਨ ਨੇ 1900 ਅਰਬ ਡਾਲਰ ਦੀ ਅਮਰੀਕੀ ਰਾਹਤ ਯੋਜਨਾ 'ਤੇ ਕੀਤੇ ਦਸਤਖ਼ਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿ ਦੇ ਸਾਬਕਾ PM ਨੇ ਇਮਰਾਨ 'ਤੇ ਸੈਨੇਟ ਦੀ ਸੀਟ 70 ਕਰੋੜ ਰੁਪਏ 'ਚ ਵੇਚਣ ਦਾ ਲਾਇਆ ਦੋਸ਼
NEXT STORY