ਵਾਸ਼ਿੰਗਟਨ - ਜਿਨਸੀ ਅਪਰਾਧੀ ਜੈਫਰੀ ਐਪਸਟੀਨ ਨਾਲ ਜੁੜੀਆਂ ਨਵੀਆਂ ਫਾਈਲਾਂ ਵਿਚ ਖ਼ੁਲਾਸਾ ਹੋਇਆ ਹੈ ਕਿ ਇਕ ਭਾਰਤੀ ਲੜਕੀ ਵੀ ਉਸ ਦਾ ਸ਼ਿਕਾਰ ਹੋਈ ਸੀ। ਦਸਤਾਵੇਜ਼ਾਂ ਮੁਤਾਬਕ ਅਮਰੀਕੀ ਅਧਿਕਾਰੀਆਂ ਨੇ ਉਸ ਨੂੰ ਪੀੜਤ ਮੁਆਵਜ਼ਾ ਫੰਡ ’ਚੋਂ ਭੁਗਤਾਨ ਦਿਵਾਉਣ ਲਈ ਭਾਰਤ ਵਿਚ ਭਾਲ ਸ਼ੁਰੂ ਕੀਤੀ ਸੀ। 13 ਜਨਵਰੀ 2020 ਦੀ ਇਕ ਈਮੇਲ ’ਚ ਅਮਰੀਕੀ ਅਧਿਕਾਰੀਆਂ ਵਿਚਾਲੇ ਹੋਈ ਗੱਲਬਾਤ ਸਾਹਮਣੇ ਆਈ ਹੈ। ਇਸ ’ਚ ਭਾਰਤ ਵਿਚ ਮੌਜੂਦ ਪੀੜਤਾ ਦਾ ਪਤਾ ਅਤੇ ਜਾਣਕਾਰੀ ਜੁਟਾਉਣ ਲਈ ਕਿਹਾ ਗਿਆ ਹੈ, ਤਾਂ ਜੋ ਭਾਰਤ ਸਥਿਤ ਅਮਰੀਕੀ ਦੂਤਘਰ ਰਾਹੀਂ ਉਸ ਨਾਲ ਸੰਪਰਕ ਕੀਤਾ ਜਾ ਸਕੇ। ਇਹ ਈਮੇਲ ਐਪਸਟੀਨ ਦੀ ਅਗਸਤ 2019 ’ਚ ਜੇਲ ’ਚ ਹੋਈ ਮੌਤ ਤੋਂ ਬਾਅਦ ਦੀ ਹੈ।
ਨਵੀਆਂ ਫਾਈਲਾਂ ’ਚ 5 ਜੂਨ 2014 ਨੂੰ ਬਿਲ ਗੇਟਸ ਅਤੇ ਐਪਸਟੀਨ ਵਿਚਾਲੇ ਹੋਈ ਗੱਲਬਾਤ ਦੀ ਇਕ ਈਮੇਲ ਸ਼ਾਮਲ ਹੈ। ਇਸ ਵਿਚ ਐਪਸਟੀਨ ਬਿਲ ਗੇਟਸ ਨੂੰ ਪੁੱਛਦਾ ਹੈ ਕਿ ਕੀ ਡਾ. ਹਰਸ਼ ਵਰਧਨ ਨਾਲ 17 ਸਤੰਬਰ ਨੂੰ ਭਾਰਤ ’ਚ ਉਨ੍ਹਾਂ ਦੀ ਮੀਟਿੰਗ ਹੈ। ਉਸ ਸਮੇਂ ਹਰਸ਼ ਵਰਧਨ ਕੇਂਦਰੀ ਸਿਹਤ ਮੰਤਰੀ ਸਨ। ਇਸ ਤੋਂ ਇਲਾਵਾ 2 ਅਪ੍ਰੈਲ 2017 ਦੀ ਇਕ ਈਮੇਲ ’ਚ ਭਾਰਤ ਦੀ ਪੀ.ਆਰ. ਕੰਪਨੀ ਪ੍ਰਮੋਟਰ ਦਿਲੀਪ ਚੇਰੀਅਨ ਦਾ ਵੀ ਜ਼ਿਕਰ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ 11 ਫਰਵਰੀ ਨੂੰ ਦੱਸਿਆ ਸੀ ਕਿ ਉਹ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਨੂੰ ਤਿੰਨ ਜਾਂ ਚਾਰ ਵਾਰ ਮਿਲੇ ਸਨ।
ਲੰਮਾ ਸਮਾਂ ਅੱਖਾਂ ਚ ਰੜਕੇਗਾ ਟੰਬਲਰ ਰਿਜ਼ ਗੋਲਾਬਾਰੀ ਦਾ 'ਖੂਨੀ ਦੁਖਾਂਤ'!
NEXT STORY