ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਸੰਬੋਧਨ ਵਿੱਚ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਹੁਣ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਣ ਵਾਲੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਆਪਣੇ ਸਰੋਤਾਂ ਅਤੇ ਸੈਨਿਕਾਂ ਨਾਲ ਅਫਗਾਨਿਸਤਾਨ ਦੀ ਬਹੁਤ ਮਦਦ ਕੀਤੀ। ਹੁਣ ਇਹ ਅਫਗਾਨਿਸਤਾਨ ਦੇ ਲੋਕਾਂ ਨੂੰ ਤੈਅ ਕਰਨਾ ਹੈ ਕਿ ਉਹ ਆਪਣਾ ਭਵਿੱਖ ਕਿਵੇਂ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਅੱਗੇ ਆ ਕੇ ਲੜਾਈ ਲੜਨੀ ਹੋਵੇਗੀ ।
ਬਾਈਡੇਨ ਨੇ ਕਿਹਾ ਕਿ ਮੈਂ ਆਪਣੇ ਦੇਸ਼ਵਾਸੀਆਂ ਨੂੰ ਗੁੰਮਰਾਹ ਨਹੀਂ ਕਰਾਂਗਾ। ਮੈਂ ਉਨ੍ਹਾਂ ਨੂੰ ਇਹ ਨਹੀਂ ਕਹਾਂਗਾ ਕਿ ਇਹ ਲੜਾਈ ਬਸ ਕੁੱਝ ਹੀ ਦਿਨਾਂ ਵਿਚ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ 2001 ਵਿੱਚ ਜਦੋਂ ਉਹ ਅਫਗਾਨਿਸਤਾਨ ਗਏ ਸਨ ਤਦ ਹਾਲਾਤ ਬਹੁਤ ਮੁਸ਼ਕਿਲ ਸਨ ਪਰ ਅਸੀਂ ਹਾਰ ਨਹੀਂ ਮੰਨੀ। ਫਿਲਹਾਲ ਜੋ ਕੁੱਝ ਵੀ ਅਫਗਾਨਿਸਤਾਨ ਵਿੱਚ ਹੋ ਰਿਹਾ ਹੈ ਉਹ ਬਹੁਤ ਦੁਖੀ ਕਰਨ ਵਾਲਾ ਹੈ । ਮੈਂ ਇਸ ਹਾਲਤ ਵਿੱਚ ਅਫਗਾਨਿਸਤਾਨ ਦੇ ਨਾਲ ਖੜਾ ਹਾਂ। ਜਦੋਂ ਤੱਕ ਉੱਥੋਂ ਸਾਰੇ ਲੋਕਾਂ ਨੂੰ ਸੁਰੱਖਿਅਤ ਕੱਢ ਨਹੀਂ ਲਿਆ ਜਾਂਦਾ ਤਦ ਤਕ ਅਮਰੀਕਾ ਪੂਰੀ ਤਰ੍ਹਾਂ ਨਾਲ ਸਰਗਰਮ ਰਹੇਗਾ।
ਇਹ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ: 11 ਮਹੀਨੇ ਦੀ ਮਾਸੂਮ ਨਾਲ ਨਾਬਾਲਿਗ ਚਚੇਰੇ ਭਰਾ ਨੇ ਕੀਤਾ ਕੁਕਰਮ
ਉਨ੍ਹਾਂ ਕਿਹਾ ਕਿ, ਅਫਗਾਨਿਸਤਾਨ ਵਿੱਚ ਹਾਲਾਤ ਬੇਹੱਦ ਗੰਭੀਰ ਹਨ। ਅਸ਼ਰਫ ਗਨੀ ਬਿਨਾਂ ਲੜੇ ਉਥੋਂ ਭੱਜ ਗਏ। ਉਨ੍ਹਾਂ ਤੋਂ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਆਖਿਰ ਕਿਉ ਉਨ੍ਹਾਂ ਨੇ ਤਾਲਿਬਾਨ ਖ਼ਿਲਾਫ਼ ਲੜਾਈ ਨਹੀਂ ਲੜੀ। ਇਹ ਇਕ ਵੱਡੀ ਸਮੱਸਿਆ ਦੀ ਸ਼ੁਰੂਆਤ ਹੈ।
ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਕਿਨ੍ਹਾਂ ਹਾਲਾਤ ਵਿੱਚ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਨੂੰ ਵਾਪਸ ਬੁਲਾਇਆ ਹੈ। ਲੋਕ ਕਹਿ ਰਹੇ ਹਨ ਕਿ ਅਸੀਂ ਹਾਰ ਗਏ ਹਾਂ। ਅਸੀਂ ਹਮੇਸ਼ਾ ਸਹੀ ਫੈਸਲੇ ਲੈਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਉੱਥੇ ਕਾਫ਼ੀ ਪੈਸਾ ਖ਼ਰਚ ਕੀਤਾ ਹੈ। ਅਫਗਾਨਿਸਤਾਨ ਦੇ ਭਵਿੱਖ ਲਈ ਸਾਨੂੰ ਇਹ ਕਰਨਾ ਹੀ ਸੀ ਪਰ ਉੱਥੇ ਹਾਲਾਤ ਤੇਜ਼ੀ ਨਾਲ ਬਦਲੇ ਅਤੇ ਕਿਸੇ ਨੂੰ ਕੋਈ ਮੌਕਾ ਨਹੀਂ ਮਿਲਿਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਕਾਟਲੈਂਡ : ਸ਼ਰਨਾਰਥੀ ਸਹਾਇਤਾ ਸਮੂਹਾਂ ਵੱਲੋਂ ਕੀਤੀ ਜਾਵੇਗੀ 2.8 ਮਿਲੀਅਨ ਪੌਂਡ ਦੀ ਮੱਦਦ
NEXT STORY