ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਮੰਗਲਵਾਰ ਨੂੰ ਨਿਊਯਾਰਕ ਅਤੇ ਨਿਊਜਰਸੀ ਦੀ ਯਾਤਰਾ ਕਰਦਿਆਂ ਤੂਫਾਨ ਇਡਾ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਜੋਅ ਬਾਈਡੇਨ ਨੇ ਨਿਊਜਰਸੀ 'ਚ ਹਿਲਸਬਰੋ ਟਾਊਨਸ਼ਿਪ, ਮੈਨਵਿਲ ਅਤੇ ਨਿਊਯਾਰਕ 'ਚ ਕੁਈਨਜ਼ ਵਿਖੇ ਤੂਫਾਨੀ ਨੁਕਸਾਨ ਨੂੰ ਵੇਖਿਆ। ਬਾਈਡੇਨ ਨੇ ਪੀੜਤਾਂ ਨੂੰ ਦਿਲਾਸਾ ਦਿੱਤਾ, ਸਥਾਨਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਪ੍ਰਸ਼ਾਸਨ ਨੂੰ ਸਹਾਇਤਾ ਕਾਰਵਾਈ ਕਰਨ ਲਈ ਕਿਹਾ।
ਇਹ ਵੀ ਪੜ੍ਹੋ :ਕੋਲੋਰਾਡੋ ਦੇ ਮਨੋਰੰਜਨ ਪਾਰਕ 'ਚ 6 ਸਾਲਾ ਬੱਚੀ ਦੀ ਹੋਈ ਮੌਤ
ਨਿਊਜਰਸੀ ਦੇ ਹਿਲਸਬਰੋ ਟਾਊਨਸ਼ਿਪ ਦੇ ਸੈਂਟਰਲ ਜਰਸੀ ਖੇਤਰੀ ਹਵਾਈ ਅੱਡੇ 'ਤੇ ਉਤਰਦਿਆਂ ਨਿਊਜਰਸੀ ਦੇ ਗਵਰਨਰ ਫਿਲ ਮਰਫੀ, ਉਨ੍ਹਾਂ ਦੀ ਪਤਨੀ ਅਤੇ ਸਟੇਟ ਡੈਮੋਕ੍ਰੇਟਿਕ ਹਾਊਸ ਦੇ ਮੈਂਬਰ ਬੋਨੀ ਵਾਟਸਨ ਕੋਲਮੈਨ, ਟੌਮ ਮਾਲਿਨੋਵਸਕੀ ਅਤੇ ਫਰੈਂਕ ਪੈਲੋਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਸ਼ਟਰਪਤੀ ਨੇ ਸੋਮਰਸੇਟ ਕਾਉਂਟੀ ਐਮਰਜੈਂਸੀ ਟ੍ਰੇਨਿੰਗ ਸੈਂਟਰ ਵਿਖੇ ਇਡਾ ਦੇ ਪ੍ਰਭਾਵਾਂ ਬਾਰੇ ਸਥਾਨਕ ਅਧਿਕਾਰੀਆਂ ਤੋਂ ਜਾਣਕਾਰੀ ਪ੍ਰਾਪਤ ਕੀਤੀ।
ਇਹ ਵੀ ਪੜ੍ਹੋ : ਫਲੋਰਿਡਾ ਦੇ ਹਵਾਈ ਅੱਡੇ 'ਚ ਫਲਾਈਟ ਖੁੰਝਣ 'ਤੇ ਮਹਿਲਾ ਨੇ ਉਡਾਈ ਬੰਬ ਦੀ ਅਫਵਾਹ
ਹਿਲਸਬਰੋ ਟਾਊਨਸ਼ਿਪ 'ਚ ਮਰਫੀ ਅਤੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ (ਫੇਮਾ) ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਬਾਈਡੇਨ ਨੇ ਕਿਹਾ ਕਿ ਅਮਰੀਕਾ ਜਲਵਾਯੂ ਸੰਕਟ ਦੇ ਸੰਬੰਧ 'ਚ ਕੇਂਦਰੀ ਬਿੰਦੂ 'ਤੇ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਲੁਈਸਿਆਨਾ ਵਿੱਚ ਵੀ ਇਡਾ ਤੂਫਾਨ ਦੇ ਨੁਕਸਾਨ ਦਾ ਜਾਇਜਾ ਲਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ: ਕਾਬੁਲ ਬੰਬ ਧਮਾਕੇ 'ਚ ਮਾਰੇ ਗਏ ਸੈਨਿਕ ਦੀ ਮਾਂ ਨੇ ਫਿਊਨਰਲ ਲਈ ਦਿੱਤਾ ਟਰੰਪ ਨੂੰ ਸੱਦਾ
NEXT STORY