ਵਾਸ਼ਿੰਗਟਨ (ਬਿਊਰੋ): ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਹੁਣ ਮਹਾਮਾਰੀ ਦੀ ਗਤੀ ਹੌਲੀ ਹੋ ਚੁੱਕੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਮਾਸਕ ਹਟਾ ਕੇ ਇਸ ਦਾ ਐਲਾਨ ਕਰ ਦਿੱਤਾ ਹੈ। ਇਸ ਮਗਰੋਂ ਬਾਈਡੇਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਜੂਨ ਦੇ ਅਖੀਰ ਤੱਕ ਆਪਣੇ ਇੱਥੇ ਮਨਜ਼ੂਰਸ਼ੁਦਾ ਵੈਕਸੀਨ ਦੀਆਂ ਘੱਟੋ-ਘੱਟ 2 ਕਰੋੜ ਖੁਰਾਕਾਂ ਹੋਰ ਦੇਸ਼ਾਂ ਨੂੰ ਦੇਵੇਗਾ।
ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਨੇ ਆਪਣੇ ਦੇਸ਼ ਵਿਚ ਮਨਜ਼ੂਰਸ਼ੁਦਾ ਵੈਕਸੀਨ ਹੋਰ ਦੇਸ਼ਾਂ ਨੂੰ ਦੇਣ ਦੀ ਘੋਸ਼ਣਾ ਕੀਤੀ ਹੈ। ਬਾਈਡੇਨ ਨੇ ਕਿਹਾ ਕਿ ਉਹ ਫਾਈਜ਼ਰ, ਬਾਇਓਨਟੈਕ, ਮੋਡਰਨਾ, ਜਾਨਸਨ ਐਂਡ ਜਾਨਸਨ ਅਤੇ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਹੋਰ ਦੇਸ਼ਾ ਨੂੰ ਦੇਣ ਦੀ ਯੋਜਨਾ ਬਣਾ ਚੁੱਕੇ ਹਨ। ਭਾਵੇਂਕਿ ਹੋਰ ਵੈਕਸੀਨ ਦੀ ਤਰ੍ਹਾਂ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਨੂੰ ਅਮਰੀਕਾ ਵਿਚ ਵਰਤੋਂ ਦੀ ਮਨਜ਼ੂਰੀ ਨਹੀਂ ਮਿਲੀ ਹੈ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ ਨੇ ਇਜ਼ਰਾਈਲ ਨੂੰ 5.4 ਹਜ਼ਾਰ ਕਰੋੜ ਦੇ ਹਥਿਆਰਾਂ ਦੀ ਵਿਕਰੀ ਲਈ ਦਿੱਤੀ ਮਨਜ਼ੂਰੀ
ਬਾਈਡੇਨ ਨੇ ਕਿਹਾ ਕਿ ਦੁਨੀਆ ਦਾ ਕੋਈ ਵੀ ਦੇਸ਼ ਅਮਰੀਕਾ ਤੋਂ ਜ਼ਿਆਦਾ ਵੈਕਸੀਨ ਵਿਦੇਸ਼ ਨਹੀਂ ਭੇਜੇਗਾ। ਅਮਰੀਕਾ ਵਿਚ ਲੱਗਭਗ 60 ਫੀਸਦ ਤੱਕ ਬਾਲਗ ਨਾਗਰਿਕਾਂ ਨੂੰ ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ ਦਿੱਤੀ ਜਾ ਚੁੱਕੀ ਹੈ। ਟੀਕਾਕਰਨ ਦੇ ਮਾਮਲੇ ਵਿਚ ਇਹ ਭਾਰਤ ਅਤੇ ਬ੍ਰਾਜ਼ੀਲ ਜਿਹੇ ਕਈ ਹੋਰ ਦੇਸ਼ਾਂ ਤੋਂ ਅੱਗੇ ਹੈ ਜੋ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਸੰਘਰਸ਼ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- 10 ਸਾਲਾ ਬੱਚੀ ਨੇ ਦੱਸਿਆ ਫਿਲਸਤੀਨ 'ਚ ਤਬਾਹੀ ਦਾ ਸੱਚ, ਵੀਡੀਓ ਵਾਇਰਲ
ਨੋਟ- ਬਾਈਡੇਨ ਨੇ ਹੋਰ ਦੇਸ਼ਾਂ ਨੂੰ 2 ਕਰੋੜ ਡੋਜ਼ ਦੇਣ ਦਾ ਕੀਤਾ ਵਾਅਦਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
10 ਸਾਲਾ ਬੱਚੀ ਨੇ ਦੱਸਿਆ ਫਿਲਸਤੀਨ 'ਚ ਤਬਾਹੀ ਦਾ ਸੱਚ, ਵੀਡੀਓ ਵਾਇਰਲ
NEXT STORY