ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਨਵੇ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਦੇ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਕਰੀਬ ਇਕ ਹਫ਼ਤਾ ਪਹਿਲਾਂ ਵਾਸ਼ਿੰਗਟਨ ਡੀਸੀ ਵਿਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਰਾਸ਼ਟਰਪਤੀ ਦਾ ਅਹੁਦਾ ਛੱਡਣ ਜਾ ਰਹੇ ਡੋਨਾਲਡ ਟਰੰਪ ਦੇ ਸਮਰਥਕਾਂ ਦੇ ਪਿਛਲੇ ਹਫ਼ਤੇ ਯੂ.ਐਸ. ਕੈਪੀਟਲ ’ਤੇ ਹਮਲਾ ਕਰਣ ਦੇ ਬਾਅਦ ਸੰਭਾਵਿਕ ਖਤਰਿਆਂ ਨੂੰ ਵੇਖਦੇ ਹੋਏ ਵਾਸ਼ਿੰਗਟਨ ਦੇ ਸਾਰੇ ਪ੍ਰਮੁੱਖ ਵਪਾਰਕ ਕੇਂਦਰਾਂ ਵਿਚ ਸੁਰੱਖਿਆ ਸਖ਼ਤ ਕੀਤੀ ਗਈ ਹੈ। ਇੱਥੇ ਕਈ ਬਲਾਕਾਂ ਵਿਚ ਕੰਡਿਆਲੀ ਤਾਰ ਲਗਾ ਦਿੱਤੀ ਗਈ ਹੈ। ਬੁੱਧਵਾਰ ਨੂੰ ਸੜਕਾਂ ਤੋਂ ਕਾਰ ਜਾਂ ਸਕੂਟਰ ਵੀ ਗਾਇਬ ਵਿਖੇ। ਕੋਈ ਸੈਲਾਨੀ ਵੀ ਇੱਥੇ ਨਜ਼ਰ ਨਹੀਂ ਆਇਆ। ਬੱਸ ਸਵੇਰ ਦੀ ਸੈਰ ’ਤੇ ਨਿਕਲੇ ਕੁੱਝ ਲੋਕ ਅਤੇ ਨਿਰਮਾਣ ਕਾਰਜ ਵਿਚ ਲੱਗੇ ਮਜ਼ਦੂਰ ਇੱਥੇ ਨਜ਼ਰ ਆਏ। ਵਾਸ਼ਿੰਗਟਨ ਵਿਚ 20 ਜਨਵਰੀ ਤੱਕ ਤਾਲਾਬੰਦੀ ਲਗਾਈ ਗਈ ਹੈ।
ਇਹ ਵੀ ਪੜ੍ਹੋ: ਇਸ ਮਾਮਲੇ ’ਚ ਪਾਕਿ ਦੇ PM ਇਮਰਾਨ ਖਾਨ ਨੇ ਵਿਰਾਟ ਕੋਹਲੀ ਨੂੰ ਪਛਾੜਿਆ, ਜਾਣੋ ਪੂਰਾ ਮਾਮਲਾ

ਵ੍ਹਾਈਟ ਹਾਊਸ ਤੋਂ ਦੋ ਬਲਾਕ ਦੂਰ ‘ਨੈਸ਼ਨਲ ਗਾਰਡ’ ਦੇ ਵਰਦੀਧਾਰੀ ਕਰਮੀ ਇਕ ਬੱਸ ’ਚੋਂ ਉਤਰ ਕੇ ਇਕ ਹੋਟਲ ਵਿਚ ਜਾਂਦੇ ਦਿਖੇ। ਵਾਸ਼ਿੰਗਟਨ ਦੀ ਮੇਅਰ ਮੁਰਿਅਲ ਬਾਊਜਰ ਨੇ ਕਿਹਾ ਪਿਛਲੇ ਹਫ਼ਤੇ ਕੈਪੀਟਲ ’ਤੇ ਰਾਸ਼ਟਰਪਤੀ ਦਾ ਅਹੁਦਾ ਛੱਡਣ ਜਾ ਰਹੇ ਡੋਨਾਲਡ ਟਰੰਪ ਦੇ ਸਮਰਥਕਾਂ ਦੀ ‘ਹਿੰਸਕ ਬਗ਼ਾਵਤ’ ਨੇ 59ਵੇਂ ਉਦਘਾਟਨ ਸਮਾਰੋਹ ਲਈ ਸਾਡੇ ਸਮੂਹ ਸਾਂਝੇਦਾਰਾ ਨਾਲ ਸਾਡੇ ਕੰਮ ਕਰਣ ਦੇ ਤਰੀਕੇ ਨੂੰ ਪ੍ਰਭਾਵਿਤ ਕੀਤਾ ਹੈ।’
ਇਹ ਵੀ ਪੜ੍ਹੋ: ਇਨਕਮ ਟੈਕਸ ਵਿਭਾਗ ਨੂੰ ਆਨਲਾਈਨ ਦਿਓ ਇਹ ਸੂਚਨਾ, ਪਾਓ 5 ਕਰੋੜ ਰੁਪਏ ਦਾ ਇਨਾਮ

ਕੈਪੀਟਲ ਬਿਲਡਿੰਗ (ਅਮਰੀਕੀ ਸੰਸਦ ਭਵਨ) ਵਿਚ ਪਿਛਲੇ ਹਫ਼ਤੇ ਹੋਈ ਹਿੰਸਾ ਦੇ ਬਾਅਦ ਐਫ.ਬੀ.ਆਈ. ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡੇਨ ਦੇ ਅਹੁਦਾ ਸੰਭਾਲਣ ਦੇ ਕੁੱਝ ਦਿਨ ਪਹਿਲਾਂ ਵਾਸ਼ਿੰਗਟਨ ਅਤੇ ਸਾਰੇ 50 ਰਾਜਾਂ ਦੀਆਂ ਰਾਜਧਾਨੀਆਂ ਵਿਚ ਸੰਸਦ ਭਵਨਾਂ ’ਤੇ ਟਰੰਪ ਸਮਰਥਕਾਂ ਦੇ ਹਥਿਆਰਬੰਦ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਹੈ।
ਇਹ ਵੀ ਪੜ੍ਹੋ: ਭਾਰਤ ਬਾਇਓਟੈਕ ਨੇ ਇਨ੍ਹਾਂ ਸ਼ਹਿਰਾਂ 'ਚ ਭੇਜਿਆ ਕੋਵਿਡ-19 ਦਾ ਟੀਕਾ ‘ਕੋਵੈਕਸਿਨ’,ਚੈੱਕ ਕਰੋ ਆਪਣੇ ਸ਼ਹਿਰ ਦਾ ਨਾਂ

ਧਿਆਨਦੇਣ ਯੋਗ ਹੈ ਕਿ ਰਾਸ਼ਟਰਪਤੀ ਟਰੰਪ ਨੇ ਹਾਰ ਸਵੀਕਾਰ ਨਹੀਂ ਕੀਤੀ ਹੈ ਅਤੇ ਉਹ ਲਗਾਤਾਰ ਤਿੰਨ ਨਵੰਬਰ ਨੂੰ ਹੋਈਆਂ ਚੋਣਾ ਵਿਚ ਧੋਖਾਧੜੀ ਦੇ ਬੇਬੁਨਿਆਦ ਦਾਅਵੇ ਕਰਦੇ ਰਹੇ ਹਨ। ਉਨ੍ਹਾਂ ਦੇ ਇਨ੍ਹਾਂ ਦਾਅਵਿਆਂ ਦੌਰਾਨ ਹੀ ਕੈਪੀਟਲ ਬਿਲਡਿੰਗ (ਅਮਰੀਕੀ ਸੰਸਦ ਭਵਨ) ਵਿਚ ਟਰੰਪ ਦੇ ਸਮਰਥਕਾਂ ਨੇ ਹੱਲਾ ਬੋਲਿਆ ਸੀ ਅਤੇ ਹਿੰਸਾ ਕੀਤੀ ਸੀ, ਜਿਸ ਵਿਚ ਕੈਪੀਟਲ ਪੁਲਸ ਦੇ ਇਕ ਅਧਿਕਾਰੀ ਅਤੇ 4 ਹੋਰ ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਵਿਰਾਟ ਅਤੇ ਅਨੁਸ਼ਕਾ ਦੀ ਧੀ ਪੈਦਾ ਹੁੰਦੇ ਹੀ ਬਣੀ ਕਰੋੜਾਂ ਦੀ ਜਾਇਦਾਦ ਦੀ ਮਾਲਕਣ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਚੀਨ ਦੇ ਖ਼ਿਲਾਫ ਭਾਰਤ ਦੀ ਹਰ ਸੰਭਵ ਮਦਦ ਕਰੇਗਾ ਅਮਰੀਕਾ, ਗੁਪਤ ਦਸਤਾਵੇਜ਼ਾਂ ਜ਼ਰੀਏ ਹੋਇਆ ਖੁਲਾਸਾ
NEXT STORY