ਨਵੀਂ ਦਿੱਲੀ (ਭਾਸ਼ਾ) : ਭਾਰਤ ਬਾਇਓਟੈਕ ਨੇ ਮੰਗਲਵਾਰ ਨੂੰ ਆਪਣਾ ਕੋਵਿਡ-19 ਦਾ ਟੀਕਾ ‘ਕੋਵੈਕਸਿਨ’ ਦੇਸ਼ ਦੇ 11 ਸ਼ਹਿਰਾਂ ਵਿਚ ਜਹਾਜ਼ ਜ਼ਰੀਏ ਸਫ਼ਲਤਾਪੁਰਵਕ ਭੇਜ ਦਿੱਤਾ ਹੈ। ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਹੈਦਰਾਬਾਦ ਦੀ ਵੈਕਸੀਨ ਕੰਪਨੀ ਨੇ ਕਿਹਾ ਹੈ ਕਿ ਉਸ ਨੇ ਭਾਰਤ ਸਰਕਾਰ ਨੂੰ ਇਸ ਟੀਕੇ ਦੀ 16.5 ਲੱਖ ਖ਼ੁਰਾਕ ਮੁਫ਼ਤ ਵਿਚ ਉਪਲੱਬਧ ਕਰਾਈ ਹੈ।
ਇਹ ਵੀ ਪੜ੍ਹੋ: ਚੀਨ ’ਤੇ ਸ਼ਿਕੰਜਾ ਕੱਸੇ ਜਾਣ ਕਾਰਣ ਇਲੈਕਟ੍ਰਾਨਿਕ ਵਸਤਾਂ ਦੀਆਂ ਕੀਮਤਾਂ ’ਚ ਹੋਇਆ ਵਾਧਾ
ਭਾਰਤ ਬਾਇਓਟੈਕ ਨੇ ਬਿਆਨ ਵਿਚ ਕਿਹਾ, ‘ਸਰਕਾਰ ਤੋਂ 55 ਲੱਖ ਖ਼ਰਾਕ ਦਾ ਆਰਡਰ ਮਿਲਣ ਦੇ ਬਾਅਦ ਕੰਪਨੀ ਨੇ ਟੀਕੇ ਦੀ ਪਹਿਲੀ ਖੇਪ (ਹਰੇਕ ਸ਼ੀਸ਼ੀ ਵਿਚ 20 ਖ਼ੁਰਾਕ) ਭੇਜ ਦਿੱਤੀ ਹੈ।’ ਕੰਪਨੀ ਨੇ ਕਿਹਾ ਕਿ ਉਸ ਨੇ ਕੋਵਿਡ-19 ਦਾ ਟੀਕਾ ਗਨਵਰਮ, ਗੁਹਾਟੀ, ਪਟਨਾ, ਦਿੱਲੀ, ਕੁਰੂਕਸ਼ੇਤਰ, ਬੈਂਗਲੁਰੂ, ਪੁਣੇ, ਭੁਵਨੇਸ਼ਵਰ, ਜੈਪੁਰ, ਚੇਨਈ ਅਤੇ ਲਖਨਊ ਭੇਜਿਆ ਹੈ। ਕੰਪਨੀ ਨੇ ਬੁੱਧਵਾਰ ਨੂੰ ਬ੍ਰਾਜ਼ੀਲ ਦੀ ਕੰਪਨੀ ਪ੍ਰੈਸਿਸਾ ਮੈਡੀਕੈਮੇਂਟੋਸ ਨਾਲ ਲਾਤਿਨੀ ਅਮਰੀਕੀ ਦੇਸ਼ ਨੂੰ ਵੈਕਸੀਨ ‘ਕੈਂਡੀਡੇਟ’ ਦੀ ਸਪਲਾਈ ਲਈ ਕਰਾਰ ਵੀ ਕੀਤਾ ਹੈ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵਿਰੁਸ਼ਕਾ ਦੀ ਧੀ ਦੀ ਤਸਵੀਰ ਅਸਲੀ ਜਾਂ ਨਕਲੀ, ਜਾਣੋ ਕੀ ਹੈ ਸਚਾਈ
ਭਾਰਤ ਬਾਇਓਟੈਕ ਨੇ ਕੋਵੈਕਸਿਨ ਦਾ ਵਿਕਾਸ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲਜੀ ਨਾਲ ਮਿਲ ਕੇ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤੀ ਡੀ.ਜੀ.ਸੀ.ਆਈ. ਨੇ ਇਸੇ ਮਹੀਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸ.ਆਈ.ਆਈ.) ਵੱਲੋਂ ਬਣੀ ਆਕਸਫੋਰਡ ਦੀ ਕੋਵਿਡ-19 ਵੈਕਸੀਨ ਕੋਵਿਸ਼ਿਲਡ ਅਤੇ ਦੇਸ਼ ਵਿਚ ਵਿਕਸਿਤ ਕੋਵੈਕਸਿਨ ਦੀ ਐਮਰਜੈਂਸੀ ਵਰਤੋਂ ਦੀ ਮਨਜੂਰੀ ਦਿੱਤੀ ਸੀ।
ਇਹ ਵੀ ਪੜ੍ਹੋ: ਬਰਡ ਫਲੂ ਨੇ ਧੋਨੀ ਦਾ ਨਵਾਂ ਵਪਾਰ ਕੀਤਾ ਠੱਪ, ਕੜਕਨਾਥ ਚੂਚਿਆਂ ’ਚ ਹੋਈ ਫਲੂ ਦੀ ਪੁਸ਼ਟੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Amazon Prime 'ਤੇ ਹੁਣ ਸਿਰਫ 89 ਰੁ: 'ਚ ਦੇਖ ਸਕੋਗੇ ਪਸੰਦੀਦਾ ਫਿਲਮਾਂ
NEXT STORY