ਜਿਨੇਵਾ - ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਦੋਨਾਂ ਦੇਸ਼ਾਂ ਵਿੱਚ ਤਣਾਅ ਦੇ ਵਿੱਚ ਸਵੀਟਜ਼ਰਲੈਂਡ ਦੇ ਜਿਨੇਵਾ ਵਿੱਚ ਹਾਈਪ੍ਰੋਫਾਇਲ ਮੁਲਾਕਾਤ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਆਪਣੀ ਬੈਠਕ ਵਿੱਚ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ 'ਤੇ ਜ਼ੋਰ ਦਿੱਤਾ। ਇਸ ਦੌਰਾਨ ਦੋ ਅਮਰੀਕੀਆਂ ਦੇ ਮਾਮਲੇ ਸ਼ਾਮਲ ਹਨ ਜਿਨ੍ਹਾਂ ਬਾਰੇ ਬਾਈਡੇਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰੂਸ ਵਿੱਚ ਗਲਤ ਤਰੀਕੇ ਨਾਲ ਕੈਦ ਕਰਕੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ - ਰੂਸ ਅਤੇ ਅਮਰੀਕਾ ਆਪਣੇ ਰਾਜਦੂਤਾਂ ਨੂੰ ਵਾਪਸ ਦੂਤਘਰ ਭੇਜਣ 'ਤੇ ਹੋਏ ਸਹਿਮਤ
ਬਾਈਡੇਨ ਨੇ ਇਹ ਵੀ ਕਿਹਾ ਕਿ ਉਹ ਪੁਤਿਨ ਵਿਰੋਧੀ ਨੇਤਾ ਐਲੈਕਸ ਨਵੇਲਨੀ ਵਰਗੇ ਮਾਮਲਿਆਂ ਬਾਰੇ ਆਪਣੀ ਚਿੰਤਾਵਾਂ ਨੂੰ ਚੁੱਕਦੇ ਰਹਿਣਗੇ। ਐਲੈਕਸ ਨਵੇਲਨੀ ਅਜੇ ਜੇਲ੍ਹ ਵਿੱਚ ਬੰਦ ਹੈ। ਬਾਈਡੇਨ ਨੇ ਕਿਹਾ ਕਿ ਉਹ ਮੁੱਢਲੀਆਂ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ਬਾਰੇ ਚਿੰਤਾਵਾਂ ਨੂੰ ਚੁੱਕਦੇ ਰਹਿਣਗੇ ਕਿਉਂਕਿ, ਅਸੀਂ ਇੰਜ ਹੀ ਹਾਂ। ਬੁੱਧਵਾਰ ਨੂੰ ਜਿਨੇਵਾ ਵਿੱਚ ਪੁਤਿਨ ਨਾਲ ਕਰੀਬ ਚਾਰ ਘੰਟੇ ਦੀ ਮੁਲਾਕਾਤ ਤੋਂ ਬਾਅਦ ਬਾਈਡੇਨ ਨੇ ਇਹ ਟਿੱਪਣੀ ਕੀਤੀ।
ਇਹ ਵੀ ਪੜ੍ਹੋ - ਪਾਕਿ ਦੇ ਮੁੱਖ ਜੱਜ ਨੇ ਲਗਾਈ ਫਟਕਾਰ, ਕਿਹਾ- ਕੈਨੇਡਾ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਸਿੰਧ ਸਰਕਾਰ
ਜੋ ਬਾਈਡੇਨ ਤੋਂ ਜਦੋਂ ਪੁੱਛਿਆ ਗਿਆ ਕਿ ਜੇਕਰ ਰੂਸ ਦੇ ਸਭ ਤੋਂ ਵੱਡੇ ਵਿਰੋਧੀ ਨੇਤਾ ਐਲੈਕਸ ਨਵੇਲਨੀ ਦੀ ਮੌਤ ਜੇਲ੍ਹ ਵਿੱਚ ਹੋ ਗਈ ਤਾਂ? ਇਸ 'ਤੇ ਜੋ ਬਾਈਡੇਨ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਇਸ ਦੇ ਭਿਆਨਕ ਨਤੀਜੇ ਹੋਣਗੇ। ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਗੱਲਬਾਤ ਦੇ ਲਹਿਜੇ ਨੂੰ ਰਚਨਾਤਮਕ ਦੱਸਿਆ ਅਤੇ ਕਿਹਾ ਕਿ ਗੱਲਬਾਤ ਦੌਰਾਨ ਕੋਈ ਕੜਵਾਹਟ ਨਹੀਂ ਸੀ। ਪੁਤਿਨ ਨੇ ਇਹ ਟਿੱਪਣੀ ਜਿਨੇਵਾ ਵਿੱਚ ਇੱਕ ਬੈਠਕ ਵਿੱਚ ਉਨ੍ਹਾਂ ਦੀ ਅਤੇ ਬਾਈਡੇਨ ਦੀ ਮੁਲਾਕਾਤ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਵਿੱਚ ਕੀਤੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ਦੇ ਮੁੱਖ ਜੱਜ ਨੇ ਲਗਾਈ ਫਟਕਾਰ, ਕਿਹਾ- ਕੈਨੇਡਾ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਸਿੰਧ ਸਰਕਾਰ
NEXT STORY