ਲੰਡਨ (ਏਜੰਸੀ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮੰਗਲਵਾਰ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜ਼ੇਲੇਂਸਕੀ ਨੂੰ ‘ਸਰ ਵਿੰਸਟਨ ਚਰਚਿਲ ਲੀਡਰਸ਼ਿਪ ਐਵਾਰਡ’ ਨਾਲ ਸਨਮਾਨਿਤ ਕੀਤਾ ਅਤੇ ਸੰਕਟ ਦੇ ਸਮੇਂ ਦੋਵਾਂ ਨੇਤਾਵਾਂ ਦੀ ਤੁਲਨਾ ਕੀਤੀ। ਜ਼ੇਲੇਂਸਕੀ ਨੇ ਜਾਨਸਨ ਦੇ ਲੰਡਨ ਦਫ਼ਤਰ ਵਿੱਚ ਇੱਕ ਸਮਾਰੋਹ ਦੌਰਾਨ ਵੀਡੀਓ ਲਿੰਕ ਰਾਹੀਂ ਪੁਰਸਕਾਰ ਸਵੀਕਾਰ ਕੀਤਾ। ਇਸ ਸਮਾਗਮ ਵਿੱਚ ਚਰਚਿਲ ਦੇ ਪਰਿਵਾਰ ਦੇ ਮੈਂਬਰ, ਯੂਕ੍ਰੇਨ ਦੇ ਰਾਜਦੂਤ ਵੈਦਿਮ ਪ੍ਰਿਸਟੇਕੋ ਅਤੇ ਉਹ ਯੂਕ੍ਰੇਨੀ ਵੀ ਸ਼ਾਮਲ ਹੋਏ, ਜਿਹਨਾਂ ਨੇ ਬ੍ਰਿਟਿਸ਼ ਸੈਨਿਕਾਂ ਨਾਲ ਸਿਖਲਾਈ ਲਈ ਹੈ।
ਜਾਨਸਨ ਨੇ ਯਾਦ ਕੀਤਾ ਕਿ ਕਿਵੇਂ ਜ਼ੇਲੇਂਸਕੀ ਨੇ 24 ਫਰਵਰੀ ਨੂੰ ਪੁਸ਼ਟੀ ਕੀਤੀ ਸੀ ਕਿ ਰੂਸ ਨੇ ਹਮਲਾ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡੇ ਸੰਕਟ ਦੀ ਘੜੀ ਵਿੱਚ ਤੁਸੀਂ ਆਪਣੇ ਤਰੀਕੇ ਨਾਲ ਲੀਡਰਸ਼ਿਪ ਦੀ ਪ੍ਰੀਖਿਆ ਦਾ ਸਾਹਮਣਾ ਕੀਤਾ ਜਿਵੇਂ ਕਿ ਚਰਚਿਲ ਨੇ 1940 ਵਿੱਚ ਕੀਤਾ ਸੀ। ਉੱਧਰ ਜ਼ੇਲੇਂਸਕੀ ਨੇ ਜਾਨਸਨ ਅਤੇ ਬ੍ਰਿਟੇਨ ਦੇ ਸਹਿਯੋਗ ਲਈ ਧੰਨਵਾਦ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਕੀਵ ਪਹੁੰਚੇ ਗੁਆਟੇਮਾਲਾ ਦੇ ਰਾਸ਼ਟਰਪਤੀ ਗਿਆਮਤਾਈ, ਯੂਕ੍ਰੇਨ ਨਾਲ ਦਿਖਾਈ ਇਕਜੁੱਟਤਾ (ਤਸਵੀਰਾਂ)
ਜਾਨਸਨ ਉੱਤਰ-ਪੂਰਬੀ ਦੇਸ਼ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਕੀਵ ਦਾ ਦੌਰਾ ਕਰਨ ਵਾਲੇ ਪਹਿਲੇ ਪੱਛਮੀ ਨੇਤਾ ਸਨ। ਜਾਨਸਨ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ, ਜ਼ੇਲੇਂਸਕੀ ਨੇ ਕਿਹਾ ਕਿ ਉਹ ਇਸ ਘਟਨਾਕ੍ਰਮ ਤੋਂ ਦੁਖੀ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ : ਲਾਈਵ ਸਟ੍ਰੀਮ ਦੌਰਾਨ ਪਤੀ ਨੇ ਪਤਨੀ ਨੂੰ ਪੈਟਰੋਲ ਪਾ ਜ਼ਿੰਦਾ ਸਾੜਿਆ, ਹੋਈ ਫਾਂਸੀ
NEXT STORY