ਰੋਮ— ਇਟਲੀ ਵਿਚ 2 ਨਾਬਲਗਾਂ ਨੇ ਮਜ਼ਾਕ-ਮਜ਼ਾਕ ਵਿਚ ਇਕ ਬਜ਼ੁਰਗ ਵਿਅਕਤੀ ਦੀ ਜਾਨ ਲੈ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਟਲੀ ਪੁਲਸ ਮੁਤਾਬਕ ਇਹ ਹਾਦਸਾ 13 ਦਸੰਬਰ ਨੂੰ ਵਾਪਰਿਆ ਸੀ। ਇਟਲੀ ਦੇ ਸ਼ਹਿਰ ਵਿਰੋਨਾ ਵਿਚ ਇਕ ਬੇਘਰ ਬਜ਼ੁਰਗ ਵਿਅਕਤੀ ਨੂੰ ਕਥਿਤ ਤੌਰ 'ਤੇ 2 ਨਾਬਲਗਾਂ ਵੱਲੋਂ ਅੱਗ ਲਗਾ ਦਿੱਤੀ ਗਈ, ਜਿਸ ਨਾਲ ਉਸ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। 13 ਸਾਲਾ ਮੁੰਡੇ ਨੇ ਕਿਹਾ ਕਿ ਉਹ ਅਤੇ ਉਸ ਦੇ 17 ਸਾਲਾ ਸਾਥੀ ਨੇ ਇਸ 64 ਸਾਲਾ ਬਜ਼ੁਰਗ ਵਿਅਕਤੀ ਨਾਲ ਮਜ਼ਾਕ ਕੀਤਾ ਸੀ। ਉਨ੍ਹਾਂ ਦਾ ਉਸ ਵਿਅਕਤੀ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਮੁੰਡਿਆਂ ਦੀ ਉਮਰ ਨੂੰ ਦੇਖਦੇ ਹੋਏ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਦੋਵੇਂ ਹੀ ਨਾਬਾਲਗ ਹਨ। ਇਸ ਲਈ ਦੋਵਾਂ ਕਥਿਤ ਦੋਸ਼ੀਆਂ ਨੂੰ ਜੁਵੀਨਾਈਲ ਅਦਾਲਤ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਥੇ ਹੀ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਦੋਵੇਂ ਮੁੰਡੇ ਅਕਸਰ ਬੇਘਰ ਲੋਕਾਂ ਨੂੰ ਮਾਰਦੇ-ਕੁੱਟਦੇ ਹਨ। ਇਟਲੀ ਵਿਚ ਇਹ ਪਹਿਲੀ ਘਟਨਾ ਨਹੀਂ ਹੈ ਜਦੋਂ ਕਿਸੇ ਬੇਘਰ ਨੂੰ ਇਸ ਤਰ੍ਹਾਂ ਮਾਰਿਆ ਗਿਆ ਹੋਵੇ।
ਅਫਰੀਕੀ ਦੇਸ਼ਾਂ ਨੇ ਕੀਤੀ ਟਰੰਪ ਤੋਂ ਮੁਆਫੀ ਦੀ ਮੰਗ
NEXT STORY