ਬ੍ਰਸੇਲਸ-ਇੰਟਰਨੈਸ਼ਨਲ ਫੈਡਰੇਸ਼ਨ ਆਫ ਜਰਨਲਿਸਟਸ (ਆਈ.ਐੱਫ.ਜੇ.) ਮੁਤਾਬਕ 2020 'ਚ ਸਮੁੱਚੀ ਦੁਨੀਆ 'ਚ ਕੁੱਲ 65 ਪੱਤਰਕਾਰਾਂ ਅਤੇ ਮੀਡੀਆ ਮੁਲਾਜ਼ਮਾਂ ਦੀ ਕੰਮ ਦੌਰਾਨ ਮੌਤ ਹੋ ਗਈ। ਫੈਡਰੇਸ਼ਨ ਨੇ ਪੱਤਰਕਾਰਾਂ ਦੀਆਂ ਮੌਤਾਂ 'ਤੇ ਆਪਣੀ ਸਾਲਾਨਾ ਰਿਪੋਰਟ ਦਾ ਵੇਰਵਾ ਪ੍ਰਕਾਸ਼ਿਤ ਕੀਤਾ ਹੈ।
ਇਹ ਵੀ ਪੜ੍ਹੋ -ਮਿਸਰ : ਕੱਪੜਾ ਫੈਕਟਰੀ 'ਚ ਲੱਗੀ ਭਿਆਨਕ ਅੱਗ, 20 ਦੀ ਮੌਤ ਤੇ 24 ਝੁਲਸੇ
ਉਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2019 ਦੀ ਤੁਲਨਾ 'ਚ ਇਹ ਗਿਣਤੀ 17 ਵਧੇਰੇ ਹੈ ਅਤੇ ਮ੍ਰਿਤਕਾਂ ਦੀ ਗਿਣਤੀ 1990 ਦੇ ਦਹਾਕੇ ਦੇ ਪੱਧਰ ਦੇ ਨੇੜੇ ਹੈ। ਆਈ.ਐੱਫ.ਜੇ. ਦੇ ਸੱਕਤਰ ਜਨਰਲ ਐਂਥਨੀ ਬੈਲੇਂਗਰ ਨੇ ਕਿਹਾ ਕਿ ਮੈਕਸੀਕੋ, ਪਾਕਿਸਤਾਨ, ਅਫਗਾਨਿਸਤਾਨ ਅਤੇ ਸੋਮਾਲੀਆ 'ਚ ਕੱਟੜਪੰਥੀਆਂ ਦੀ ਹਿੰਸਾ ਦੇ ਨਾਲ-ਨਾਲ ਭਾਰਤ ਅਤੇ ਫਿਲੀਪੀਂਸ 'ਚ ਕੱਟੜਪੰਥੀ ਦੀ ਅਸਹਿਣਸ਼ੀਲਤਾ ਕਾਰਣ ਮੀਡੀਆ 'ਚ ਖੂਨ ਖਰਾਬਾ ਹੋਇਆ ਹੈ।
ਇਹ ਵੀ ਪੜ੍ਹੋ -ਮਿਆਂਮਾਰ 'ਚ ਤਖਤਾਪਲਟ ਵਿਰੁੱਧ ਬ੍ਰਿਟੇਨ ਦਾ ਵੱਡਾ ਐਕਸ਼ਨ, ਫੌਜ 'ਤੇ ਲਾਏਗਾ ਨਵੀਆਂ ਪਾਬੰਦੀਆਂ
ਪੰਜ ਸਾਲ 'ਚ ਚੌਥੀ ਵਾਰ, ਮੈਕਸੀਕੋ ਉਨ੍ਹਾਂ ਦੇਸ਼ਾਂ ਦੀ ਸੂਚੀ 'ਚ ਸਭ ਤੋਂ ਉੱਤੇ ਰਿਹਾ, ਜਿਥੇ ਸਭ ਤੋਂ ਵਧੇਰੇ 14 ਪੱਤਰਕਾਰ ਮਾਰੇ ਗਏ ਹਨ। ਇਸ ਤੋਂ ਬਾਅਦ ਅਫਗਾਨਿਸਤਾਨ 'ਚ 10 ਮੌਤਾਂ, ਪਾਕਿਸਤਾਨ 'ਚ 9, ਭਾਰਤ 'ਚ 8, ਫਿਲੀਪੀਂਸ ਅਤੇ ਸੀਰੀਆ 'ਚ 4-4 ਅਤੇ ਨਾਇਜ਼ੀਰੀਆ ਅਤੇ ਯਮਨ 'ਚ 3-3 ਮੌਤਾਂ ਹੋਈਆਂ ਹਨ। ਇਰਾਕ, ਸੋਮਾਲੀਆ, ਬੰਗਲਾਦੇਸ਼, ਹੋਂਡੁਰਾਸ, ਪੈਰਾਗਵੇ, ਰੂਸ ਅਤੇ ਸਵੀਡਨ 'ਚ ਵੀ ਮੌਤਾਂ ਹੋਈਆਂ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਚੀਨ ਜਾਸੂਸੀ ਦੇ ਦੋਸ਼ 'ਚ 2 ਕੈਨੇਡੀਅਨ ਨਾਗਰਿਕਾਂ 'ਤੇ ਜਲਦ ਚਲਾਏਗਾ ਮੁਕੱਦਮਾ
NEXT STORY