ਇੰਟਰਨੈਸ਼ਨਲ ਡੈਸਕ : ਅਮਰੀਕਾ ਤੋਂ ਇਕ ਦਿਨਾ ਫੇਰੀ ’ਤੇ ਕੈਨੇਡਾ ਪਹੁੰਚੇ ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਦਾ ਡਾਇਮੰਡ ਕਲਚਰਲ ਕਲੱਬ ਵੱਲੋਂ ਚੰਗੀ ਪੱਤਰਕਾਰੀ ਲਈ ਸਨਮਾਨ ਕੀਤਾ ਗਿਆ। ਰਾਜਾ ਗਿੱਲ ਅਤੇ ਗੁਰਜੀਤ ਸਿੰਘ ਸੰਧੂ ਵੱਲੋਂ ਲੈਂਗਲੀ ਵਿਖੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ’ਚ ਪੰਜਾਬੀ ਫਿਲਮ ਅਤੇ ਸੰਗੀਤ ਜਗਤ ਦੀਆਂ ਕਈ ਹਸਤੀਆਂ ਸਮੇਤ ਇਕ ਮਿਲਣੀ ਰੱਖੀ ਗਈ।

ਇਸ ਦੌਰਾਨ ਰਾਣਾ ਰਣਬੀਰ, ਬੀਨੂੰ ਢਿੱਲੋਂ, ਗਿੱਲ ਹਰਦੀਪ, ਗਿੱਲ ਰੌਂਤਾ ਸਮੇਤ ਖੁਸ਼ ਢਿੱਲੋਂ, ਜੌਨ ਬੇਦੀ ਕਈ ਲੋਕਲ ਹਸਤੀਆਂ ਸ਼ਾਮਲ ਰਹੀਆਂ। ਕਲੱਬ ਦੇ ਪ੍ਰਧਾਨ ਅਤੇ ਮਕਬੂਲ ਕਾਰੋਬਾਰੀ ਰਾਜਾ ਗਿੱਲ ਨੇ ਰਮਨਦੀਪ ਸਿੰਘ ਸੋਢੀ ਦੇ ਕੰਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਰਾਣਾ ਰਣਬੀਰ ਨੇ ਕਿਹਾ ਕਿ ਰਮਨ ਨੇ ਆਪਣੀ ਅਥਾਹ ਮਿਹਨਤ ਸਦਕਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ।

ਮੈਨੂੰ ਮਾਣ ਹੈ ਕਿ ਉਹ ਅਜੋਕੇ ਦੌਰ ’ਚ ਸ਼ਾਨਦਾਰ ਕੰਮ ਰਾਹੀਂ ਆਪਣੀਆਂ ਨਵੀਆਂ ਪੈੜਾਂ ਪਾ ਰਿਹਾ ਹੈ। ਉੱਧਰ ਬੀਨੂੰ ਢਿੱਲੋਂ, ਗਿੱਲ ਹਰਦੀਪ ਅਤੇ ਗਿੱਲ ਰੌਂਤਾ ਵੱਲੋਂ ਵੀ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਉੱਧਰ ਰਮਨਦੀਪ ਸੋਢੀ ਵੱਲੋਂ ਇਸ ਪ੍ਰਸਿੱਧੀ ਲਈ ਆਪਣੇ ਅਦਾਰੇ ਦਾ ਧੰਨਵਾਦ ਕਰਦਿਆਂ ਆਖਿਆ ਗਿਆ ਕਿ ‘ਜਗ ਬਾਣੀ’ ਦੇ ਦਿੱਤੇ ਮੌਕਿਆਂ ਬਦੌਲਤ ਹੀ ਉਹ ਇਸ ਮੁਕਾਮ ’ਤੇ ਪਹੁੰਚੇ ਹਨ। ਉਨ੍ਹਾਂ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਦੇ ਤੱਤਕਾਲੀ ਹਾਲਾਤ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਦੇ ਪੰਜਾਬ ਪ੍ਰਤੀ ਮੋਹ ਦੀ ਵੀ ਤਾਰੀਫ਼ ਕੀਤੀ। ਇਸ ਦੌਰਾਨ ਵਾਰਿਸ ਭਰਾਵਾਂ ਮਨਮੋਹਨ ਵਾਰਿਸ ਅਤੇ ਕਮਲ ਹੀਰ ਵੱਲੋ ਵੀ ਰਮਨਦੀਪ ਸੋਢੀ ਦਾ ਕੈਨੇਡਾ ਪਹੁੰਚਣ ’ਤੇ ਸਵਾਗਤ ਕੀਤਾ ਗਿਆ।

ਇਸ ਦੌਰਾਨ ਡਾਇਮੰਡ ਕਲਚਰਲ ਕਲੱਬ ਦੇ ਮੈਂਬਰ ਸੋਨੀ ਸਿੱਧੂ, ਝਿਰਮਲ ਸਿੰਘ, ਹਰਦੀਪ ਪਰਮਾਰ, ਇਕਬਾਲ ਗਿੱਲ ਅਤੇ ਜੈਗ ਸਿੱਧੂ ਸਮੇਤ ਇਕਬਾਲ ਸਿੰਘ ਗਿੱਲ ਬੁੱਕਣਵਾਲਾ ਅਤੇ ਜਸਵੰਤ ਸਿੰਘ ਸੰਧੂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਚੀਨ ਨੇ ਅਮਰੀਕਾ, ਬ੍ਰਿਟੇਨ ਦੀਆਂ ਖੁਫੀਆ ਸੇਵਾਵਾਂ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY